ਚੰਡੀਗੜ `ਚ ਵਿਆਹ ਤੋਂ ਪਹਿਲਾਂ ਦੂਲਹੇ ਨੂੰ ਕਰਵਾਉਣਾ ਪੈ ਸਕਦਾ ਹੈ ਡੋਪ ਟੈਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਡ ਦੇ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਖਿਡਾਰੀਆਂ ਦੇ ਡੋਪ ਟੇਸਟ ਦੀ ਗੱਲ ਤਾਂ ਤੁਸੀ ਸੁਣੀ ਹੀ ਹੋਵੋਗੀ, ਤੁਹਾਨੂੰ ਦਸ ਦੇਈਏ ਕੇ ਹੁਣ ਕੇਂਦਰ-ਸ਼ਾਸਿਤ ਪ੍ਰਦੇ

dope test

ਖੇਡ ਦੇ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਖਿਡਾਰੀਆਂ ਦੇ ਡੋਪ ਟੇਸਟ ਦੀ ਗੱਲ ਤਾਂ ਤੁਸੀ ਸੁਣੀ ਹੀ ਹੋਵੋਗੀ, ਤੁਹਾਨੂੰ ਦਸ ਦੇਈਏ ਕੇ ਹੁਣ ਕੇਂਦਰ-ਸ਼ਾਸਿਤ ਪ੍ਰਦੇਸ਼ ਚੰਡੀਗੜ ਵਿਚ ਘੋੜੀ ਚੜਨ ਤੋਂ ਪਹਿਲਾਂ ਦੂਲਹੇ ਨੂੰ ਵੀ ਡੋਪ ਟੈਸਟ ਕਰਾਉਣਾ ਪਵੇਗਾ। ਪੰਜਾਬ ਨਸ਼ੇ ਦੀ ਸਮੱਸਿਆ ਨਾਲ ਲੰਬੇ ਸਮੇਂ ਤੋਂ ਜੂਝ ਰਿਹਾ ਹੈ, ਪੰਜਾਬ `ਚ ਪ੍ਰਤੀ ਦਿਨ ਨਸ਼ੇ ਦੀ ਤਸਕਰੀ ਵਧ ਰਹੀ ਹੈ। ਇਹ ਕਿਸੇ ਤੋਂ ਲੁਕਿਆ ਨਹੀ ਹੈ।

 ਹਾਲਾਂਕਿ , ਪੰਜਾਬ ਵਿੱਚ ਨਸ਼ਾ ਮੁਕਤੀ ਅਭਿਆਨ ਦੀ ਸਰਕਾਰੀ ਪਹਿਲ ਦੀ ਹਾਲਤ ਦਾ ਤਾਂ ਪਤਾ ਨਹੀ , ਪਰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ ਨੇ ਇਸ ਨਾਲ ਨਿੱਬੜਨ ਲਈ ਤਿਆਰ ਹੋ ਗਈ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜਿਆਦਾਤਰ ਪਰਵਾਰਿਕ ਵਿਵਾਦਾਂ ਦਾ ਕਾਰਨ ਨਸ਼ਾ ਹੈ।  ਇਸ ਲਈ ਚੰਡੀਗੜ , ਪੰਜਾਬ ਅਤੇ ਹਰਿਆਣਾ ਨੂੰ ਵਿਆਹ ਤੋਂ ਪਹਿਲਾਂ ਦੂਲਹੇ ਦਾ ਡੋਪ ਟੇਸਟ ਕਰਾਉਣ ਦਾ ਸੁਝਾਅ ਦਿੱਤਾ ਸੀ। ਜਿਸ ਦੌਰਾਨ  ਚੰਡੀਗੜ ਨੇ ਇਸ ਉੱਤੇ ਹਾਮੀ ਭਰ ਦਿੱਤੀ ਹੈ।

 ਮਿਲੀ ਜਾਣਕਾਰੀ ਮੁਤਾਬਿਕ ਇਸ ਕੇਂਦਰ ਸ਼ਾਸਿਤ ਪ੍ਰਦੇਸ਼  ਦੇ ਅਫਸਰਾਂ ਨੇ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਵਿਆਹ ਤੋਂ ਪਹਿਲਾਂ ਦੂਲਹੇ ਦਾ ਡੋਪ ਟੈਸਟ ਕਰਾਉਣ ਦੀ ਯੋਜਨਾ ਬਣਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ੇਕਰ ਲਾੜਾ ਇਸ ਦੇ ਲਈ ਤਿਆਰ ਹੁੰਦਾ ਹੈ ਤਾਂ ਉਹ ਟੈਸਟ ਲਈ ਜ਼ਰੂਰੀ ਮੇਡੀਕਲ ਸਮੱਗਰੀ ਵੀ ਉਪਲੱਬਧ ਕਰਵਾਉਣਗੇ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਆਉਣ ਵਾਲੇ ਜਿਆਦਾਤਰ ਪਰਵਾਰਿਕ ਵਿਵਾਦਾਂ ਦੀ ਵਜਾ ਨਸ਼ਾ ਹੀ ਹੈ।

 ਜਿਸ ਨਾਲ ਘਰ `ਚ ਤਨਾਅ ਪੈਦਾ ਹੁੰਦੇ ਹਨ। ਇਸ ਲਈ ਪਿਛਲੇ ਸਾਲ ਅਪ੍ਰੈਲ ਵਿਚ ਅਦਾਲਤ ਨੇ ਪੰਜਾਬ , ਹਰਿਆਣਾ ਅਤੇ ਕੇਂਦਰਸ਼ਾਸਿਤ ਪ੍ਰਦੇਸ਼ ਚੰਡੀਗੜ ਨੂੰ ਨੋਟਿਸ ਜਾਰੀ ਕਰਦੇ ਹੋਏ ਪੁੱਛਿਆ ਸੀ ,  ਹਰ ਸਿਵਲ ਹਸਪਤਾਲ ਵਿੱਚ ਇਸ ਤਰਾਂ ਦੀ ਵਿਵਸਥਾ ਕਿਉਂ ਨਹੀਂ ਕੀਤੀ ਜਾ ਸਕਦੀ ਜਿਸ ਵਿੱਚ ਦੂਲਹੇ ਦਾ ਡੋਪ ਟੈਸਟ ਹੋ ਸਕੇ। ਕਿਉਕਿ ਜਿਆਦਾਤਰ ਪਰਵਾਰਿਕ ਵਿਵਾਦਾਂ ਵਿਚ ਕੋਰਟ ਨੇ ਨੋਟਿਸ ਕੀਤਾ ਹੈ ਕਿ ਵਿਵਾਦਾਂ ਦੀ ਵਜਾ ਵਿਆਹ ਤੋਂ ਪਹਿਲਾਂ ਇਸ ਗਲ ਦੀ ਜਾਂਚ ਨਹੀਂ ਕਰਨਾ ਹੈ ਕਿ ਉਹ ਨਸ਼ੇ ਦਾ ਸੇਵਨ ਤਾਂ ਨਹੀਂ ਕਰਦੇ।  

ਧਿਆਨ ਯੋਗ ਹੈ ਕਿ ਜੇਕਰ ਚੰਡੀਗੜ ਵਿੱਚ ਇਸ ਵਿਵਸਥਾ ਉੱਤੇ ਮੁਹਰ ਲੱਗਦੀ ਹੈ ਤਾਂ ਅਜਿਹਾ ਕਰਨ ਵਾਲਾ ਚੰਡੀਗੜ ਦੇਸ਼ ਦਾ ਪਹਿਲਾ ਖੇਤਰ ਬਣੇਗਾ . ਉਥੇ ਹੀ , ਮਾਮਲੇ ਵਿੱਚ ਪੰਜਾਬ ਅਤੇ ਹਰਿਆਣੇ ਦੇ ਵਕੀਲਾਂ ਨੂੰ ਵੀ ਆਪਣਾ ਪੱਖ ਰੱਖਣਾ ਹੈ ਜੋ ਕਿ ਉਨ੍ਹਾਂ ਨੇ ਹੁਣ ਤੱਕ ਨਹੀਂ ਰੱਖਿਆ ਹੈ .ਕਿਹਾ ਜਾ ਰਿਹਾ ਹੈ ਕੇ ਮਾਮਲੇ ਉੱਤੇ 18 ਸਤੰਬਰ ਨੂੰ ਅਗਲੀ ਸੁਣਵਾਈ ਹੋਵੇਗੀ। ਧਿਆਨ ਯੋਗ ਹੈ ਕਿ ਇਹ ਮਾਮਲਾ ਅਦਾਲਤ ਵਿੱਚ ਕੁੱਝ ਇਸ ਤਰਾਂ ਪਹੁੰਚਿਆ ਸੀ

ਕਿ ਹੁਸ਼ਿਆਰਪੁਰ ਦੇ ਇਕ ਵਿਅਕਤੀ ਨੇ ਅਦਾਲਤ ਵਿਚ ਜ਼ਮਾਨਤ ਦੀ ਮੰਗ ਲਗਾਈ ਸੀ।   ਕਿਹਾ ਜਾ ਰਿਹਾ ਹੈ ਕੇ ਵਿਅਕਤੀ ਉਤੇ ਉਸ ਦੀ ਪਤਨੀ ਨੇ ਦਹੇਜ ਲਈ ਮਾਰ ਕੁੱਟ ਦਾ ਇਲਜ਼ਾਮ ਲਗਾਇਆ ਸੀ। ਮਹਿਲਾ ਨੇ ਇਹ ਵੀ ਕਿਹਾ ਸੀ ਕਿ ਉਸਦਾ ਪਤੀ ਡਰਗ ਦਾ ਨਸ਼ਾ ਕਰਦਾ ਹੈ, ਜਿਸ ਉਤੇ ਅਦਾਲਤ ਨੇ ਆਰੋਪੀ ਦਾ ਡੋਪ ਟੇਸਟ ਕਰਾਉਣ ਦਾ ਆਦੇਸ਼ ਦਿੱਤਾ ਸੀ। ਇਸ ਦੇ ਸਬੰਧ ਵਿੱਚ ਅਦਾਲਤ ਨੇ ਦੂਲਹੇ ਦੇ ਡੋਪ ਟੈਸਟ ਕਰਾਉਣ ਦੀ ਵਿਵਸਥਾ ਉੱਤੇ ਵਿਚਾਰ ਕਰਨ ਦਾ ਆਦੇਸ਼ ਦਿੱਤਾ ਸੀ।