18 ਮਹੀਨਿਆਂ ਤੋਂ ਭਰਾ ਹੀ ਭੈਣ ਨਾਲ ਕਰ ਰਿਹਾ ਸੀ ਜ਼ਬਰ-ਜਨਾਹ
ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ `ਚ ਜ਼ਬਰ-ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਜਾ ਰਿਹਾ ਹੈ। ਕਈ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾ ਨੂੰ
ਮੋਹਾਲੀ : ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ `ਚ ਜ਼ਬਰ-ਜਨਾਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਜਾ ਰਿਹਾ ਹੈ। ਕਈ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾ ਨੂੰ ਵਾਧਾ ਦਿਤਾ ਜਾ ਰਿਹਾ ਹੈ। ਤੁਹਨੂੰ ਦਸ ਦੇਈਏ ਕੇ ਅੱਜ ਦੇ ਦੌਰ `ਚ ਹਾਲਤ ਐਨੇ ਮਾੜੇ ਹੋ ਗਏ ਹਨ ਕੇ ਇਕ ਸਕਾ ਭਰਾ ਹੀ ਆਪਣੀ ਭੈਣ ਦਾ ਸ਼ਰੀਰਕ ਸੋਸ਼ਣ ਕੀਤਾ ਜਾ ਰਿਹਾ ਹੈ।
ਦਸ ਦੇਈਏ ਕੇ ਸਕੂਲ ਵਿਚ ਬੱਚਿਆਂ ਨੂੰ ਗੁਡ ਟਚ ਅਤੇ ਬੈਡ ਟਚ ਜਾਨੀ ਕੇ ਠੀਕ ਅਤੇ ਗਲਤ ਇੱਛਾ ਬਾਰੇ ਦੱਸੇ ਜਾਣ ਦੇ ਦੌਰਾਨ ਪੰਜਾਬ ਵਿਚ ਇੱਕ 11 ਸਾਲ ਦੀ ਬੱਚੀ ਨੇ ਆਪਣੀ ਦੋਸਤ ਨੂੰ ਦੱਸਿਆ ਕਿ ਉਸ ਦੇ 22 ਸਾਲ ਦੇ ਭਰੇ ਦੁਆਰਾ ਹੀ ਉਸਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਦਰਅਸਲ ਪਿਛਲੇ 18 ਮਹੀਨੀਆਂ ਵਿਚ ਆਪਣੇ ਭਰੇ ਦੇ ਦੁਆਰਾ ਕਈ ਵਾਰ ਸਰੀਰਕ ਸ਼ੋਸ਼ਣ ਦੀ ਸ਼ਿਕਾਰ ਪੀੜਿਤਾ ਪੰਜਾਬ ਦੇ ਖਰੜ ਦੀ ਰਹਿਣ ਵਾਲੀ ਹੈ ।
ਬੱਚੀ ਨੇ ਆਪਣੀ ਮਾਂ ਨੂੰ ਜਦੋਂ ਪਹਿਲੀ ਵਾਰ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ , ਤਾਂ ਮਾਂ ਨੇ ਇਸ ਨੂੰ ਕੋਈ ਓਪਰਾ ਚੱਕਰ ਸਮਝ ਉਸ ਨੂੰ ਤਾਂਤਰਿਕ ਦੇ ਕੋਲ ਲੈ ਗਈ।ਇਸ ਦੇ ਬਾਅਦ ਮਾਂ ਨੇ ਬੇਟੇ ਨੂੰ ਦੁਬਾਰਾ ਰੰਗੇ ਹਥ ਫੜਿਆ ਤਾਂ ਬੇਟੇ ਨੂੰ ਘਰ `ਚ ਕੱਢ ਦਿੱਤਾ । ਨਾਲ ਹੀ ਉਸ ਨੇ ਪੀੜਤਾਂ ਨੂੰ ਇਸ ਬਾਰੇ ਵਿਚ ਕਿਸੇ ਨੂੰ ਵੀ ਕੁਝ ਨਹੀ ਦਸਣ ਨੂੰ ਕਿਹਾ ।
ਇਸ ਮਹੀਨੇ 20 ਜੁਲਾਈ ਨੂੰ ਜਦੋਂ ਬੱਚੀ ਨੇ ਸਕੂਲ ਵਿੱਚ ਆਪਣੀ ਇੱਕ ਦੋਸਤ ਨੂੰ ਦੱਸਿਆ ਕਿ ਉਸ ਦਾ ਭਰਾ ਉਸ ਦੇ ਨਾਲ ਸ਼ਰੀਰਕ ਸੋਸਣ ਕਰ ਰਿਹਾ ਸੀ , ਜੋ ਉਨ੍ਹਾਂ ਨੂੰ ਬੈਡ ਟਚ ਯਾਨੀ ਗਲਤ ਨੀਅਤ ਨਾਲ ਛੂਹਣਾ ਦੱਸਿਆ ਗਿਆ ਸੀ । ਇਦੇ ਬਾਅਦ ਬੱਚੀ ਦੀ ਦੋਸਤ ਨੇ ਇਦੀ ਜਾਣਕਾਰੀ ਆਪਣੀ ਟੀਚਰ ਨੂੰ ਦਿੱਤੀ , ਜਿਸ ਦੇ ਬਾਅਦ ਸਕੂਲ ਦੇ ਦੁਆਰਾ ਇਸ ਮਾਮਲੇ ਦੀ ਜਾਣਕਾਰੀ ਚਾਇਲਡ ਲਾਈਨ ਨੂੰ ਦਿੱਤੀ ਗਈ।
ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 376 ਦੇ ਤਹਿਤ ਖਰੜ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ । ਸਟੇਸ਼ਨ ਹਾਊਸ ਆਫਸਰ ਸਦਰ ਦੇ ਇੰਸਪੈਕਟਰ ਭਗਵੰਤ ਸਿੰਘ ਨੇ ਕਿਹਾ ਕਿ ਆਰੋਪੀ ਨੂੰ ਗਿਰਫਤਾਰ ਕੀਤਾ ਜਾ ਚੁੱਕਿਆ ਹੈ । ਕਿਹਾ ਜਾ ਰਿਹਾ ਹੈ ਕੇ ਆਰੋਪੀ ਸਾਈਕਲ ਰਿਪੇਰਿੰਗ ਦੀ ਦੁਕਾਨ ਉਤੇ ਕੰਮ ਕਰਦਾ ਹੈ ।
ਆਰੋਪੀ ਦੀ ਮਾਂ ਨੇ ਵੀ ਦੱਸਿਆ ਕਿ ਉਸ ਨੇ ਆਰੋਪੀ ਨੂੰ ਪੀੜਿਤਾ ਨਾਲ ਸ਼ਰੀਰਕ ਸੋਸ਼ਣ ਕਰਦੇ ਹੋਏ ਰੰਗੇ ਹਾਥ ਫੜਿਆ ਸੀ । ਦਸਿਆ ਜਾ ਰਿਹਾ ਹੈ ਕੇ ਆਰੋਪੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ।ਕਿਹਾ ਜਾ ਰਿਹਾ ਹੈ ਕੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇਗੀ। ਇਸ ਮਾਮਲੇ ਸਬੰਧੀ ਪੁਲਿਸ ਆਪਣੀ ਜਾਂਚ ਪੜਤਾਲ ਕਰ ਰਹੀ ਹੈ।