ਪੋਤਰੇ ਨੂੰ ਬਚਾਉਣ ਆਏ ਦਾਦੇ 'ਤੇ ਹਮਲਾ, ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਤੋੜਿਆ ਦਮ
ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਕੀਤਾ ਬਜ਼ੁਰਗ ਦਾ ਕਤਲ
ਉੱਪਲੀ : ਧਨੌਲਾ ਦੇ ਨੇੜਲੇ ਪਿੰਡ ਉੱਪਲੀ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਮੂਲੀ ਤਕਰਾਰ ਕਾਰਨ ਇਕ ਬਜ਼ੁਰਗ ਦਾ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਛਾਣ ਜੱਗਾ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਨਵ-ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਦੇ ਪੋਤਰੇ ਸੰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਅਪਣੇ ਪਿੰਡ 'ਚ ਧਰਮਸ਼ਾਲਾ ਨੇੜੇ ਖੜ੍ਹਾ ਸੀ ਕਿ ਉਥੇ ਉਨ੍ਹਾਂ ਦੇ ਗੁਆਂਢੀ ਬੂਟਾਂ ਸਿੰਘ ਹੁਰੀਂ ਵੀ ਸਨ। ਸੰਦੀਪ ਸਿੰਘ ਅਨੁਸਾਰ ਜਿਵੇਂ ਹੀ ਉਹ ਅਪਣੇ ਘਰ ਵਲ ਜਾ ਰਿਹਾ ਸੀ ਤਾਂ ਬੂਟਾਂ ਸਿੰਘ ਹੁਰਾਂ ਨੇ ਪਿੱਛੇ ਤੋਂ ਉਸ 'ਤੇ ਹਮਲਾ ਕਰ ਦਿਤਾ ਜਿਸ ਵਿਚ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਹੁਣ ਨਵੀਨਤਮ ਤਕਨੀਕ ਨਾਲ ਰੁਕਣਗੀਆਂ ਬੇਅਦਬੀਆਂ, ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਹੋਈ ਨਵੀਂ ਪਹਿਲ
ਜਦੋਂ ਸੰਦੀਪ ਸਿੰਘ ਨੇ ਮਦਦ ਲਈ ਰੌਲਾ ਪਾਇਆ ਤਾਂ ਉਸ ਦਾ ਦਾਦਾ ਜੱਗਾ ਸਿੰਘ ਉਸ ਨੂੰ ਬਚਾਉਣ ਖ਼ਾਤਰ ਆਇਆ। ਉਕਤ ਮੁਲਜ਼ਮਾਂ ਨੇ ਜੱਗਾ ਸਿੰਘ 'ਤੇ ਵੀ ਹਥਿਆਰਾਂ ਨਾਲ ਹਮਲਾ ਕਰ ਦਿਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਹਮਲੇ ਵਿਚ ਜੱਗਾ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਨੇ ਦਮ ਤੋੜ ਦਿਤਾ।
ਉਧਰ ਮਾਮਲੇ ਦੀ ਜਾਂਚ ਕਰ ਰਹੇ ਐਸ.ਐਚ.ਓ. ਧਨੌਲਾ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕ ਕੇ ਪੋਤਰੇ ਸੰਦੀਪ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਈ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।