ਨਵਜੋਤ ਸਿੱਧੂ ਨਾਲ ਮੀਟਿੰਗ ਤੋਂ ਬਾਅਦ ਕੀ ਬੋਲੇ ਮਾਲਵਿੰਦਰ ਸਿੰਘ ਮਾਲੀ ਅਤੇ ਪਿਆਰੇ ਲਾਲ ਗਰਗ?
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪਟਿਆਲਾ ਵਿਖੇ ਅਪਣੀ ਰਿਹਾਇਸ਼ ’ਤੇ ਆਪਣੇ ਬਣਾਏ ਸਲਾਹਕਾਰਾਂ ਨਾਲ ਮੀਟਿੰਗ ਕੀਤੀ।
ਪਟਿਆਲਾ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪਟਿਆਲਾ ਵਿਖੇ ਅਪਣੀ ਰਿਹਾਇਸ਼ ’ਤੇ ਆਪਣੇ ਬਣਾਏ ਸਲਾਹਕਾਰਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਨੇ ਬਾਹਰ ਆ ਕੇ ਮੀਡੀਆ ਨੂੰ ਮੀਟਿੰਗ ਸਬੰਧੀ ਜਾਣਕਾਰੀ ਦਿੱਤੀ। ਅਪਣੇ ਵਿਵਾਦਤ ਬਿਆਨ ਬਾਰੇ ਗੱਲ ਕਰਦਿਆਂ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਉਹ ਅਪਣੇ ਬਿਆਨ ’ਤੇ ਕਾਇਮ ਹਨ।
ਹੋਰ ਪੜ੍ਹੋ: ਹਰਦੀਪ ਪੁਰੀ ਨੇ ਸਾਂਝੀ ਕੀਤੀ ਸਿੱਧੂ ਦੀ ਪੁਰਾਣੀ ਵੀਡੀਓ, 'ਸਲਾਹਕਾਰਾਂ ਨੇ ਉਹਨਾਂ ਦੇ ਭਾਸ਼ਣ ਤੋਂ ਲਈ ਪ੍ਰੇਰਣਾ'
ਉਹਨਾਂ ਕਿਹਾ ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਸ ਨੂੰ ਵੀ ਅਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਮੈਂ ਕਿਸੇ ਦੇ ਵਿਚਾਰਾਂ ’ਤੇ ਪਾਬੰਦੀ ਨਹੀਂ ਲਗਾਉਂਦਾ। ਉਹਨਾਂ ਕਿਹਾ ਕਿ ਹੋਰ ਆਗੂ ਉਹਨਾਂ ਨੂੰ ਅਪਣੇ ਸੁਝਾਅ ਦੇ ਸਕਦੇ ਹਨ, ਉਹਨਾਂ ਨੂੰ ਪੂਰਾ ਹੱਕ ਹੈ। ਮੈਂ ਸਭ ਦੇ ਵਿਚਾਰਾਂ ਦਾ ਸਤਿਕਾਰ ਕਰਦਾ ਹਾਂ।
ਹੋਰ ਪੜ੍ਹੋ: ਭਾਜਪਾ ਨੂੰ ਮਾਤ ਦੇਣ ਲਈ ‘ਚਤੁਰ ਚਾਲਾਂ’ ਚੱਲਣ ਦੀ ਲੋੜ- ਸ਼ਿਵਸੈਨਾ
ਇਸ ਤੋਂ ਇਲਾਵਾ ਪਿਆਰੇ ਲਾਲ ਗਰਗ ਨੇ ਕਿਹਾ ਕਿ ਉਹ ਮੀਟਿੰਗ ਵਿਚ ਪਿਛਲੇ 30 ਸਾਲ ਤੋਂ ਪੰਜਾਬ ਸਿਰ ਚੜ੍ਹੇ ਕਰਜ਼ੇ ਬਾਰੇ ਗੱਲ ਕਰਕੇ ਆਏ ਹਨ।
ਦੱਸ ਦਈਏ ਕਿ ਪਿਆਰੇ ਲਾਲ ਗਰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਕੀਤੀ ਗਈ ਆਲੋਚਨਾ 'ਤੇ ਸਵਾਲ ਉਠਾਏ ਸਨ। ਦੂਜੇ ਪਾਸੇ ਮਾਲਵਿੰਦਰ ਸਿੰਘ ਮਾਲੀ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ 'ਤੇ ਗੱਲ ਕੀਤੀ, ਜਿਸ ਦੇ ਤਹਿਤ ਸਾਬਕਾ ਰਾਜ ਜੰਮੂ -ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਿਆ।
ਹੋਰ ਪੜ੍ਹੋ: ਇਤਿਹਾਸਕ ਫੈਸਲਾ! ਭਾਰਤੀ ਫੌਜ 'ਚ ਪਹਿਲੀ ਵਾਰ 5 ਮਹਿਲਾ ਅਧਿਕਾਰੀਆਂ ਦੀ ਕਰਨਲ ਰੈਂਕ 'ਤੇ ਹੋਵੇਗੀ ਤਰੱਕੀ
ਉਹਨਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਜੇ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਅਤੇ 35 ਏ ਹਟਾਉਣ ਦੀ ਕੀ ਲੋੜ ਸੀ। ਇਹਨਾਂ ਬਿਆਨਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਲਾਹਕਾਰਾਂ ਨੂੰ ਤਾੜਿਆ ਸੀ। ਨਵਜੋਤ ਸਿੱਧੂ ਦੇ ਸਲਾਹਕਾਰਾਂ ਦੇ ਇਹਨਾਂ ਬਿਆਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਲਗਾਤਾਰ ਹਮਲੇ ਬੋਲ ਰਹੀਆਂ ਹਨ।