ਖੰਨਾ ਵਿਚ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ, ਜੁਗਾੜੂ ਰਿਕਸ਼ਾ ਰੇਹੜੀ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ ਹਾਦਸਾ
ਹਸਪਤਾਲ ਤੋਂ ਰਿਸ਼ਤੇਦਾਰ ਦਾ ਪਤਾ ਲੈ ਕੇ ਵਾਪਸ ਜਾ ਰਿਹਾ ਸੀ ਘਰ
ਖੰਨਾ: ਖੰਨਾ 'ਚ ਮਲੇਰਕੋਟਲਾ ਰੋਡ 'ਤੇ ਹੋਏ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਜੁਗਾੜੂ ਰਿਕਸ਼ਾ ਰੇਹੜੀ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਮੁਲਜ਼ਮ ਆਪਣੀ ਜੁਗਾੜੂ ਰਿਕਸ਼ਾ ਰੇਹੜੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਅਕਬਰ ਅਲੀ (24) ਵਾਸੀ ਅਲੂਣਾ ਟੋਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਪਿੰਡ ਕੌਹਰੀਆਂ ਦੀ ਪੰਚਾਇਤ ਦੀ ਪਹਿਲ, ਗਊਸ਼ਾਲਾ ਨੂੰ ਦਾਨ ਕੀਤਾ ਹਰਾ ਚਾਰਾ
ਜਾਣਕਾਰੀ ਮੁਤਾਬਕ ਅਕਬਰ ਅਲੀ ਦਾ ਰਿਸ਼ਤੇਦਾਰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਹੈ। ਅਕਬਰ ਅਲੀ ਆਪਣੇ ਰਿਸ਼ਤੇਦਾਰ ਦਾ ਹਾਲ ਚਾਲ ਜਾਣ ਕੇ ਬਾਈਕ 'ਤੇ ਪਿੰਡ ਪਰਤ ਰਿਹਾ ਸੀ। ਪਿੰਡ ਰਸੂਲੜਾ ਮਾਜਰੀ ਨੇੜੇ ਜੁਗਾੜੂ ਰਿਕਸ਼ਾ ਚਾਲਕ ਨੇ ਬਿਨਾਂ ਕੋਈ ਸੰਕੇਤ ਦਿਤੇ ਅਤੇ ਅੱਗੇ-ਪਿੱਛੇ ਦੇਖੇ ਰਿਕਸ਼ਾ ਨੂੰ ਪੂਰੀ ਤਰ੍ਹਾਂ ਮੋੜ ਦਿਤਾ। ਜਿਸ ਕਾਰਨ ਅਕਬਰ ਅਲੀ ਦੀ ਬਾਈਕ ਰਿਕਸ਼ੇ ਨਾਲ ਟਕਰਾ ਗਈ। ਅਕਬਰ ਸੜਕ 'ਤੇ ਡਿੱਗ ਪਿਆ।
ਇਹ ਵੀ ਪੜ੍ਹੋ: ਅਧਿਆਪਕਾਂ ਤੇ ਹੋਰ ਕਾਮਿਆਂ ਨੂੰ ਵੱਡੀ ਰਾਹਤ, ਨਹੀਂ ਹੋਵੇਗੀ ਮੈਡੀਕਲ ਤੇ ਪੁਲਿਸ ਜਾਂਚ
ਸੜਕ ਤੇ ਡਿੱਗਣ ਨਾਲ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਉਥੋਂ ਇਕ ਪੁਲਿਸ ਮੁਲਾਜ਼ਮ ਜਾ ਰਿਹਾ ਸੀ, ਜਿਸ ਨੇ ਅਕਬਰ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਉਦੋਂ ਤੱਕ ਅਕਬਰ ਦੀ ਮੌਤ ਹੋ ਚੁੱਕੀ ਸੀ। ਅਕਬਰ ਆਪਣੇ ਪਿਤਾ ਨਾਲ ਖੇਤੀ ਕਰਦਾ ਸੀ। ਸਦਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਅਕਬਰ ਦੇ ਵੱਡੇ ਭਰਾ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ।
ਭਾਬੀ ਕੈਨੇਡਾ ਗਈ ਹੋਈ ਹੈ। ਇਹ ਭਰਾ ਦੁਬਈ ਵਿਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਆਇਆ ਸੀ ਅਤੇ ਉਸ ਨੂੰ ਕੈਨੇਡਾ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਹ ਹਾਦਸਾ ਇਸ ਪਰਿਵਾਰ ਦੇ ਪੁੱਤਰ ਨੂੰ ਲੈ ਗਿਆ।