ਚੋਣ ਕਮਿਸ਼ਨ ਨੇ ਐਲਾਨਿਆ ਫਾਈਨਲ ਨਤੀਜ਼ਾ
ਪੰਜਾਬ `ਚ ਕੁਝ ਦਿਨ ਪਹਿਲਾ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ
ਚੰਡੀਗੜ੍ਹ : ਪੰਜਾਬ `ਚ ਕੁਝ ਦਿਨ ਪਹਿਲਾ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਫਾਈਨਲ ਨਤੀਜ਼ਾ ਅੱਜ ਚੋਣ ਕਮਿਸ਼ਨ ਵਲੋਂ ਐਲਾਨਿਆ ਗਿਆ ਹੈ। 22 ਜ਼ਿਲ੍ਹਾ ਪ੍ਰੀਸ਼ਦ ਅਤੇ 150 ਬਲਾਕ ਸੰਮਤੀ ਦੇ ਚੋਣ ਨਤੀਜ਼ਿਆਂ `ਚ ਪੂਰੇ ਸੂਬੇ `ਚ ਕਾਂਗਰਸ ਦੀ ਝੰਡੀ ਰਹੀ। ਮਿਲੀ ਜਾਣਕਾਰੀ ਮੁਤਾਬਕ ਸੂਬੇ ਦੀਆਂ 22 ਜ਼ਿਲ੍ਹਾ ਪ੍ਰੀਸ਼ਦ ਦੇ 352 ਜੋਨਾਂ `ਚ ਕਾਂਗਰਸ ਦੇ 331 ਉਮੀਦਵਾਰ ਜਿੱਤ ਹਾਸਲ ਕਰਨ `ਚ ਕਾਮਯਾਬ ਰਹੇ।
ਇਸ ਦੌਰਾਨ ਆਮ ਆਦਮੀ ਨੂੰ 0, ਸ਼੍ਰੋਮਣੀ ਅਕਾਲੀ ਦਲ 18 ਅਤੇ ਭਾਰਤੀ ਜਨਤਾ ਪਾਰਟੀ ਅਤੇ ਅਜ਼ਾਦ ਉਮੀਦਵਾਰ ਵੀ 2, 2 ਸੀਟਾਂ `ਤੇ ਜਿੱਤ ਪ੍ਰਾਪਤ ਕਰਨ `ਚ ਕਾਮਯਾਬ ਰਹੇ। ਨਾਲ ਹੀ 150 ਬਲਾਕ ਸੰਮਤੀ ਦੇ 2899 ਜੋਨਾਂ ਵਿਚ ਵੀ ਕਾਂਗਰਸ ਦੀ ਝੰਡੀ ਰਹੀ, ਇਸ ਦੌਰਾਨ ਕਾਂਗਰਸ ਦੇ 2351ਉਮੀਦਵਾਰ ਜੇਤੂ ਰਹੇ, ਜਦੋ ਕਿ ਸ਼੍ਰੋਮਣੀ ਅਕਾਲੀ ਦਲ 353, ਆਪ 20, ਭਾਰਤੀ ਜਨਤਾ ਪਾਰਟੀ ਦੇ 63, ਸੀ.ਪੀ.ਆਈ ਦੇ 01, ਸੀ.ਪੀ.ਆਈ (ਐਮ ) 02, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 02, 107 ਅਜ਼ਾਦ ਅਤੇ ਹੋਰ ਉਮੀਦਵਾਰ ਜੇਤੂ ਰਹੇ।