ਪੰਜਾਬੀ ਭਾਸ਼ਾ ਨੂੰ ਲੈ ਕੇ ਲੱਖਾ ਸਿਧਾਣਾ ਤੇ ਸੁਰਜੀਤ ਪਾਤਰ 'ਚ ਹੋਈ ਤਕਰਾਰਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਤੈਨੂੰ ਇਕੱਲੇ ਨੂੰ ਫਿਕਰ ਨਹੀਂ ਮੈਨੂੰ ਵੀ ਫਿਕਰ ਹੈ: ਸੁਰਜੀਤ ਪਾਤਰ

Surjit Patra, Lakha Sidhana

ਪੰਜਾਬ- ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਬੋਲਣ ਅਤੇ ਪੰਜਾਬੀ ਭਾਸ਼ਾ ਨਾ ਬੋਲਣ ਦੇ ਮਾਮਲੇ ਨੂੰ ਲੈ ਕੇ ਲੱਖਾ ਸਿਧਾਣਾ ਬਾਬਾ ਫ਼ਰੀਦ ਮੇਲੇ 'ਚ ਆਯੋਜਿਤ ਇੱਕ ਸਮਾਗਮ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਅਤੇ ਉੱਘੇ ਸਾਹਿਤਕਾਰ ਸੁਰਜੀਤ ਪਾਤਰ ਨੂੰ ਮਿਲੇ, ਜਿਥੇ ਉਨ੍ਹਾਂ ਵਿਚਕਾਰ ਥੋੜੀ ਤਕਰਾਰਬਾਜ਼ੀ ਵੀ ਹੋ ਗਈ। ਤਕਰਾਰਬਾਜ਼ੀ ਦਾ ਕਾਰਨ ਰਿਹਾ ਕਿ ਲੱਖਾ ਸਿਧਾਣਾ ਚਾਹੁੰਦੇ ਸਨ ਕਿ ਸੁਰਜੀਤ ਪਾਤਰ ਵਲੋਂ ਸਰਕਾਰ ਨਾਲ ਇਸ ਮਾਮਲੇ ‘ਤੇ ਗੱਲਬਾਤ ਕੀਤੀ ਜਾਵੇ।

ਜਿਸਦੇ ਜਵਾਬ ਵਿਚ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਓਹੀ ਜਿਆਦਾ ਫ਼ਿਕਰਮੰਦ ਨਹੀਂ, ਬਾਕੀ ਵੀ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੇ ਬਿਆਨ ਬਾਰੇ ਬੋਲਦੇ ਹੋਏ ਲੱਖਾ ਸਿਧਾਣਾ ਨੇ ਕਿਹਾ ਕਿ ਸਾਰੇ ਦੱਖਣ ਵਿਚ ਇਸਦਾ ਵਿਰੋਧ ਹੋ ਰਿਹਾ ਹੈ ਪਰ ਪੰਜਾਬ ਵਿਚ ਇੱਕ ਡੌਨ ਲੇਖਕਾਂ ਤੋਂ ਬਿਨ੍ਹਾਂ ਕੋਈ ਨਹੀਂ ਬੋਲ ਰਿਹਾ।ਦੱਸ ਦਈਏ ਕਿ ਪੰਜਾਬੀ ਭਾਸ਼ਾ ਨੂੰ ਪਿਛੇ ਧੱਕਣ ਨੂੰ ਲੈ ਕੇ ਸਾਰੇ ਪੰਜਾਬੀਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਜਿਸਨੂੰ ਲੈਕੇ ਵੱਖ ਵੱਖ ਜਥੇਬੰਦੀਆਂ ਵਲੋਂ ਇਸਦਾ ਡਟਕੇ ਵਿਰੋਧ ਕੀਤਾ ਜਾ ਰਿਹਾ ਹੈ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।