ਬਾਦਲ ਘੁੱਟ ਰਹੇ ਹਨ ਅਕਾਲੀ ਦਲ ਦੇ ਖਜ਼ਾਨੇ ਦਾ ਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਗਾਤਾਰ ਦੱਸ ਸਾਲ ਸੱਤਾ ਵਿਚ ਰਹਿਣ ਵਾਲੀ ਅਕਾਲੀ ਦਲ ਦੇ ਹਵਾਈ ਝੂਟਿਆਂ ਦਾ ਮੁੱਲ ਹੁਣ ਸ਼੍ਰੋਮਣੀ ਅਕਾਲੀ ਦਲ ਉਤਾਰ ਰਹੀ ਹੈ ਅਤੇ ਇਸ ਬੋਝ ਨਾਲ...

Badal is becoming a burden on the Akali Dal

ਚੰਡੀਗੜ੍ਹ (ਸਸਸ) : ਲਗਾਤਾਰ ਦੱਸ ਸਾਲ ਸੱਤਾ ਵਿਚ ਰਹਿਣ ਵਾਲੀ ਅਕਾਲੀ ਦਲ ਦੇ ਹਵਾਈ ਝੂਟਿਆਂ ਦਾ ਮੁੱਲ ਹੁਣ ਸ਼੍ਰੋਮਣੀ ਅਕਾਲੀ ਦਲ ਉਤਾਰ ਰਹੀ ਹੈ ਅਤੇ ਇਸ ਬੋਝ ਨਾਲ ਅਕਾਲੀ ਦਲ ਦੇ ਖਜ਼ਾਨੇ ਦਾ ਗਲਾ ਘੁਟਦਾ ਜਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ  ਦੇ ਖਜ਼ਾਨੇ ਵਿਚੋਂ ਬਾਦਲਾਂ ਤੇ ਮਜੀਠੀਏ ਦੀ ਮਾਲਕੀ ਵਾਲੀਆਂ ਓਰਬਿਟ ਏਵੀਏਸ਼ਨ ਅਤੇ ਸਰਾਇਆ ਏਵੀਏਸ਼ਨ ਦੇ ਹੈਲੀਕਾਪਟਰਾਂ ਦਾ ਕਿਰਾਇਆ ਉਤਾਰਿਆ ਜਾਂਦਾ ਹੈ।