ਅਕਾਲੀਆਂ ਨੂੰ ਪੈ ਸਕਦੀ ਹੈ ਹੋਰ ਬੁਲੇਟ ਪਰੂਫ ਗੱਡੀਆਂ ਦੀ ਲੋੜ: ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ‘ਚ ਇਸ ਵੇਲੇ ਅਕਾਲੀ ਦਲ ਦੇ ਜੋ ਹਾਲਾਤ ਨੇ, ਉਸ ਤੋਂ ਸਾਫ ਹੈ ਕਿ ਸਰਕਾਰ ਨੂੰ ਇਨ੍ਹਾਂ ਦੀ ਸੁਰੱਖਿਆ ਲਈ ਬੁਲੇਟ ਪਰੂਫ...

Sunil Jakhar

 ਗੁਰਦਾਸਪੁਰ (ਸ.ਸ.ਸ) : ਪੰਜਾਬ ‘ਚ ਇਸ ਵੇਲੇ ਅਕਾਲੀ ਦਲ ਦੇ ਜੋ ਹਾਲਾਤ ਨੇ, ਉਸ ਤੋਂ ਸਾਫ ਹੈ ਕਿ ਸਰਕਾਰ ਨੂੰ ਇਨ੍ਹਾਂ ਦੀ ਸੁਰੱਖਿਆ ਲਈ ਬੁਲੇਟ ਪਰੂਫ ਗੱਡੀਆਂ ਹੋਰ ਦੇਣ ਦੀ ਲੋੜ ਹੈ। ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਦਾ।ਇਨ੍ਹਾਂ ਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਅਕਾਲੀਆਂ ਨੂੰ ਆਮ ਜਨਤਾ ਕੋਲੋਂ ਬਚਾਉਣ ਲਈ ਨਜ਼ਰਬੰਦ ਵੀ ਕਰਨਾ ਪਵੇ। 

।ਬਰਗਾੜੀ ‘ਚ ਅਕਾਲੀ ਦਲ ਖਿਲਾਫ਼ ਵੱਖ-2 ਧਾਰਮਿਕ ਤੇ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਤੇ ਫ਼ਿਰ ਗੁਰਦਾਸਪੁਰ ‘ਚ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਦੀ ਬਰਸੀ ਸਮਾਗਮ ਮੌਕੇ ਹੋਏ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਸਖ਼ਤ ਵਿਰੋਧ ਤੋ ਬਾਅਦ ਜਾਖੜ ਦਾ ਇਹ ਬਿਆਨ ਸਾਹਮਣੇ ਆਇਆ ਹੈ। ਸੁਨੀਲ ਜਾਖੜ ਤੇ ਤ੍ਰਿਪਤ ਰਾਜਿੰਦਰ ਬਾਜਵਾ ਬਟਾਲਾ 'ਚ ਸਨਅਤਕਾਰਾਂ ਨਾਲ ਵਿਸ਼ੇਸ ਮੀਟਿੰਗ ਕਰਨ ਪਹੁੰਚ ਸਨ।

ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਪਿਛੇ ਨਾਂ ਰਹੇ ਤੇ ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਅਕਾਲੀ ਨਹੀਂ ਤੇ ਇਹ ਆਪਣੇ ਕੀਤੇ ਦਾ ਫਲ ਹੀ ਪਾ ਰਹੇ ਨੇ।ਜਾਖੜ ਨੇ ਆਖਿਆ ਕਿ ਉਨ੍ਹਾਂ ਤਾਂ ਉਦੋਂ ਹੀ ਇਸ ਗੱਲ 'ਤੇ ਚਿੰਤਾ ਜਤਾਈ ਸੀ ਜਦ ਵਿਦੇਸ਼ ‘ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ 'ਤੇ ਹਮਲਾ ਹੋਇਆ ਸੀ।

ਜਾਖੜ ਨੇ ਆਖਿਆ ਕਿ ਬੇਅਦਬੀ ਮਾਮਲਿਆਂ ਤੇ ਜਲਦ ਹੀ ਐਸ.ਆਈ.ਟੀ ਦੀ ਜਾਂਚ ਪੂਰੀ ਹੋ ਜਾਵੇਗੀ ਤੇ ਜੋ ਦੋਸ਼ੀ ਨੇ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਪਰ ਪੰਜਾਬ ਦੀ ਜਨਤਾ ਪਹਿਲਾਂ ਹੀ ਦੋਸ਼ੀਆਂ ਨੂੰ ਸਜ਼ਾ ਦੇ ਰਹੀ ਹੈ।ਜ਼ਿਕਰ ਏ ਖਾਸ ਹੈ ਬੇਅਦਬੀ ਮਾਮਲਿਆਂ ਤੇ ਸ੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾ ਘਿਰਦਾ ਨਜ਼ਰ ਆ ਰਹੀ ਹੈ ਤੇ ਲੋਕਾਂ ‘ਚ ਉਂਨ੍ਹਾਂ ਖਿਲਾਫ਼ ਕਾਫ਼ੀ ਰੋਹ ਦੇਖਣ ਨੂੰ ਮਿਲ ਰਿਹਾ ਹੈ।ਇਨ੍ਹਾਂ ਹੀ ਨਹੀਂ ਇਸ ਮਾਮਲੇ ‘ਤੇ ਉਨ੍ਹਾਂ ਦੇ ਕਈ ਆਪਣੇ ਵੀ ਬਾਗੀ ਸੁਰ ਅਖਤਿਆਰ ਕਰ ਚੁੱਕੇ ਨੇ।ਹਾਲਾਂਕਿ ਅਕਾਲੀ ਦਲ ਖਿਲਾਫ਼ ਇਹ ਰੋਹ ਘਟੇਗਾ ਜਾ ਵਧੇਗਾ ਇਹ ਸਮਾਂ ਦਸੇਗਾ।