ਖਰੜ 'ਚ ਫਲੈਟ ਵੇਚਣ ਦਾ ਝਾਂਸਾ ਦੇ ਕੇ 18.60 ਲੱਖ ਦੀ ਠੱਗੀ, 5 ਖਿਲਾਫ਼ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮਾਂ ਵਿਚ ਬਾਜਵਾ ਡਿਵੈਲਪਰਜ਼ ਕੰਪਨੀ ਦਾ ਮਾਲਕ ਜਰਨੈਲ ਸਿੰਘ ਬਾਜਵਾ ਵੀ ਸ਼ਾਮਲ

photo

 

ਮੁਹਾਲੀ: ਫਲੈਟ ਵੇਚਣ ਦੇ ਬਹਾਨੇ ਪੰਜ ਵਿਅਕਤੀਆਂ ਨੇ ਇਕ ਵਿਅਕਤੀ ਤੋਂ 18.60 ਲੱਖ ਰੁਪਏ ਠੱਗ ਲਏ। ਥਾਣਾ ਸਦਰ ਖਰੜ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮੁਲਜ਼ਮਾਂ ਦੀ ਪਛਾਣ ਜਰਨੈਲ ਸਿੰਘ ਬਾਜਵਾ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਸੁਮਿਤ ਸੈਣੀ ਅਤੇ ਭੁਪਿੰਦਰ ਸਿੰਘ ਸਾਰੇ ਵਾਸੀ ਵਾਸੀ ਬਾਜਵਾ ਡਿਵੈਲਪਰਜ਼ ਕੰਪਨੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਪਟਿਆਲਾ ਦੇ ਪਿੰਡ ਘੰਗਰੋਲੀ ਦੀ ਧੀ ਨੇ ਵਿਦੇਸ਼ ਵਿਚ ਗੱਡੇ ਝੰਡੇ, ਕੈਨੇਡਾ ਵਿਚ ਬਣੀ ਵਕੀਲ

ਸ਼ਿਕਾਇਤਕਰਤਾ ਅਮਰਜੀਤ ਸਿੰਘ ਵਾਸੀ ਹੇਮਕੁੰਟ ਐਨਕਲੇਵ ਰੋਪੜ ਨੇ ਦੱਸਿਆ ਕਿ ਉਹ ਸੈਕਟਰ-123 ਖਰੜ ਵਿਚ ਫਲੈਟ ਖਰੀਦਣ ਦੇ ਮਾਮਲੇ ਵਿਚ ਉਕਤ ਮੁਲਜ਼ਮਾਂ ਨੂੰ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਤੋਂ 18.60 ਲੱਖ ਰੁਪਏ ਲੈ ਲਏ ਅਤੇ ਜਦੋਂ ਉਸ ਨੇ ਫਲੈਟ ਦੇ ਕਾਗਜ਼ਾਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਉਸ ਨੂੰ ਫਲੈਟ ਦੇਣ ਤੋਂ ਇਨਕਾਰ ਕਰ ਦਿਤਾ ਅਤੇ ਭਰੋਸਾ ਦਿੰਦੇ ਰਹੇ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਐੱਸਐੱਸਪੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਦੀ ਜਾਂਚ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਵੱਲੋਂ ਕੀਤੀ ਗਈ।

ਇਹ ਵੀ ਪੜ੍ਹੋ: ਵਾਘ ਬਕਰੀ ਚਾਹ ਦੇ ਮਾਲਕ ਦਾ ਹੋਇਆ ਦਿਹਾਂਤ, 49 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ 

ਇਸ ਤੋਂ ਬਾਅਦ ਜਾਂਚ ਰਿਪੋਰਟ ਡੀ.ਐਸ.ਪੀ (ਟਰੈਫਿਕ) ਨੂੰ ਭੇਜੀ ਗਈ ਜਿਸ ਤੋਂ ਬਾਅਦ ਡੀ.ਏ.ਲੀਗਲ ਦੀ ਸਲਾਹ 'ਤੇ ਐਸ.ਐਸ.ਪੀ ਡਾ.ਸੰਦੀਪ ਗਰਗ ਦੇ ਹੁਕਮਾਂ 'ਤੇ ਮਾਮਲਾ ਦਰਜ ਕੀਤਾ ਗਿਆ।