ਸੀਜਨ 'ਚ ਪਹਿਲੀ ਵਾਰ 14 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ਏਜੰਸੀ

ਖ਼ਬਰਾਂ, ਪੰਜਾਬ

ਹਲਕੀ ਬੂੰਦਾਬਾਂਦੀ ਨਾਲ ਠੰਢ ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਵਰਾਰ ਨੂੰ ਦਿਨ ਭਰ ਲੋਕ ਧੁੱਪ ਲਈ ਤਰਸਦੇ ਰਹੇ ਤੇ ਦਿਨ ਢਲਦਿਆਂ ਹੀ ਘਰਾਂ ਅੰਦਰ..

minimum temperature

ਜਲੰਧਰ : ਹਲਕੀ ਬੂੰਦਾਬਾਂਦੀ ਨਾਲ ਠੰਢ ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਵਰਾਰ ਨੂੰ ਦਿਨ ਭਰ ਲੋਕ ਧੁੱਪ ਲਈ ਤਰਸਦੇ ਰਹੇ ਤੇ ਦਿਨ ਢਲਦਿਆਂ ਹੀ ਘਰਾਂ ਅੰਦਰ ਬੰਦ ਹੋ ਗਏ। ਹਾਲਾਂਕਿ ਸ਼ਨਿਚਰਵਾਰ ਤੜਕੇ ਬੱਦਲਵਾਈ ਹੋਣ ਦੇ ਬਾਵਜੂਦ ਧੁੱਪ ਨਿਕਲ ਆਈ ਹੈ। ਸੀਜ਼ਨ 'ਚ ਪਹਿਲੀ ਵਾਰ ਘੱਟੋ-ਘੱਟ ਤਾਪਮਾਨ ਘਟ ਕੇ 14 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਇਸ ਦਾ ਅਸਰ ਸਵੈਟਰ, ਜੈਕਟ, ਸ਼ਾਲ ਆਦਿ 'ਚ ਲਿਪਟੇ ਲੋਕਾਂ ਦੇ ਰੂਪ 'ਚ ਦਿਸਿਆ।

ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਪਹਾੜਾਂ 'ਚ ਹਾਈ ਪ੍ਰੈਸ਼ਰ ਏਰੀਆ ਬਣਨ ਤੋਂ ਬਾਅਦ ਠੰਢੀਆਂ ਹਵਾਵਾਂ ਮੈਦਾਨੀ ਇਲਾਕਿਆਂ ਵੱਲ ਚੱਲਦੀਆਂ ਹਨ। ਜਲੰਧਰ, ਆਦਮਪੁਰ ਤੇ ਅੰਮ੍ਰਿਤਸਰ ਦੇ ਵਾਤਾਵਰਨ 'ਚ ਇਹ ਹਵਾਵਾਂ ਇਕ-ਦੂਜੇ ਨਾਲ ਮਿਲ ਕੇ ਹਾਈ ਪ੍ਰੈਸ਼ਰ ਦੇ ਨਾਲ ਹੀ ਚਲੱਦੀਆਂ ਹਨ ਜਿਸ ਦਾ ਅਸਰ ਤਾਪਮਾਨ 'ਤੇ ਪੈਂਦਾ ਹੈ। ਇਸ ਤੋਂ ਇਲਾਵਾ ਪਹਾੜਾਂ 'ਤੇ ਬਰਫ਼ ਪਿਘਲਣ ਨਾਲ ਮੈਦਾਨੀ ਇਲਾਕਿਆਂ ਵੱਲ ਠੰਢੀਆਂ ਹਵਾਵਾਂ ਚੱਲਦੀਆਂ ਹਨ।

26 ਤੇ 27 ਨਵੰਬਰ ਨੂੰ ਤੇਜ਼ ਹਵਾਵਾਂ ਨਾਲ ਬਾਰਿਸ਼
ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਦੱਸਦੇ ਹਨ ਕਿ ਪੱਛਮੀ ਗੜਬੜੀ ਵਾਲੀਆਂ ਪੌਣਾਂ ਕਾਰਨ ਠੰਢ 'ਚ ਅਚਾਨਕ ਵਾਧਾ ਹੋਇਆ ਹੈ। ਇਹ ਹਾਲਾਤ ਅਗਲੇ ਤਿੰਨ ਦਿਨਾਂ ਤਕ ਬਣੇ ਰਹਿਣਗੇ। ਅਗਲੇ ਹਫ਼ਤੇ ਮੀਂਹ ਦੀ ਸੰਭਾਵਨਾ ਹੈ ਜਿਸ ਵਿਚ 26 ਤੇ 27 ਨਵੰਬਰ ਨੂੰ ਬਾਰਿਸ਼ ਕਾਰਨ ਤੇਜ਼ ਹਵਾਵਾਂ ਚੱਲਣ ਦਾ ਅੰਦਾਜ਼ਾ ਹੈ।

ਠੰਢ ਦੇ ਕੱਪੜਿਆਂ ਨਾਲ ਭਰੀਆਂ ਦੁਕਾਨਾਂ
ਵਧ ਰਹੀ ਠੰਢ ਦਾ ਅਸਰ ਕੱਪੜਿਆਂ ਦੀਆਂ ਦੁਕਾਨਾਂ ਤੇ ਸ਼ੋਅਰੂਮ 'ਤੇ ਵੀ ਦਿਸਿਆ। ਇੱਥੇ ਸਰਦੀਆਂ ਦੇ ਕੱਪੜੇ ਡਿਸਪਲੇਅ ਕਰ ਦਿੱਤੇ ਗਏ ਹਨ ਜਿਨ੍ਹਾਂ ਵਿਚ ਗਰਮ ਕੋਟ, ਬਲੇਜ਼ਰ, ਸਵੈਟਰ ਤੇ ਗਰਮ ਟੀ-ਸ਼ਰਟ ਆਦਿ ਸ਼ਾਮਲ ਹਨ। ਬਾਜ਼ਾਰ ਸ਼ੇਖਾਂ ਸਥਿਤ ਕੋਹਲੀ ਗਾਰਮੈਂਟਸ ਦੇ ਐੱਮਡੀ ਰਾਜੇਸ਼ ਕੋਹਲੀ ਦੱਸਦੇ ਹਨ ਕਿ ਠੰਢ ਤੇ ਗ੍ਰਾਹਕਾਂ ਦੀ ਮੰਗ ਤਹਿਤ ਕੱਪੜੇ ਲਗਾ ਦਿੱਤੇ ਗਏ ਹਨ। ਵੈਡਿੰਗ ਸੀਜ਼ਨ ਦੇ ਮੱਦੇਨਜ਼ਰ ਗਰਮ ਡ੍ਰੈਸਿਜ਼ ਦੀ ਵੀ ਮੰਗ ਵਧੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।