ਇਸ ਖੇਤੀ ਜ਼ਰੀਏ ਪੰਜਾਬ ਦੇ ਕਿਸਾਨ ਹੋ ਸਕਦੇ ਨੇ ਮਾਲਾਮਾਲ

ਏਜੰਸੀ

ਖ਼ਬਰਾਂ, ਪੰਜਾਬ

ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਫਸੇ ਕਿਸਾਨਾਂ ਵੱਲੋਂ ਦਾਲਾਂ ਦੀ ਕਾਸ਼ਤ ਕਰਨ ਤੋਂ ਮੂੰਹ ਮੋੜ ਲੈਣ ਕਾਰਨ ਦੇਸ਼ ਵਿਚ ਸਥਿਤੀ ਅਜਿਹੀ ਬਣ ਗਈ ਹੈ ਕਿ ...

file photo

ਗੁਰਦਾਸਪੁਰ: ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਫਸੇ ਕਿਸਾਨਾਂ ਵੱਲੋਂ ਦਾਲਾਂ ਦੀ ਕਾਸ਼ਤ ਕਰਨ ਤੋਂ ਮੂੰਹ ਮੋੜ ਲੈਣ ਕਾਰਨ ਦੇਸ਼ ਵਿਚ ਸਥਿਤੀ ਅਜਿਹੀ ਬਣ ਗਈ ਹੈ ਕਿ ਦੇਸ਼ ਵਿੱਚ ਪੈਦਾ ਕੀਤੀ ਜਾ ਰਹੀ ਫਸਲ ਨੂੰ ਸੰਭਾਲਣ ਦਾ ਮੁੱਦਾ ਸਰਕਾਰਾਂ ਲਈ ਵੱਡਾ ਸਿਰਦਰਦੀ ਬਣ ਗਿਆ ਹੈ। ਦੂਜੇ ਪਾਸੇ ਦਾਲਾਂ ਦੀ ਵੱਧਦੀ ਮੰਗ ਦੇ ਵਿਰੁੱਧ ਦੇਸ਼ ਵਿਚ ਉਤਪਾਦਨ ਘੱਟ ਹੋਣ ਕਾਰਨ ਹਰ ਸਾਲ ਤਕਰੀਬਨ 4 ਮਿਲੀਅਨ ਟਨ ਦਾਲਾਂ ਵਿਦੇਸ਼ਾਂ ਤੋਂ ਮੰਗਵਾਈਆ ਜਾ ਰਹੀਆ ਹਨ।

ਅਜਿਹੀ ਸਥਿਤੀ ਵਿੱਚ ਖੇਤੀਬਾੜੀ ਮਾਹਿਰ ਦਾਅਵਾ ਕਰ ਰਹੇ ਹਨ ਕਿ ਜੇਕਰ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸੇ ਸਬਸਿਡੀ ਵਾਲੀਆਂ ਫਸਲਾਂ ਹੇਠ ਰਕਬੇ ਨੂੰ ਘਟਾ ਕੇ ਦਾਲਾਂ ਦੀ ਕਾਸ਼ਤ ਨੂੰ ਪਹਿਲ ਦਿੰਦੇ ਹਨ, ਤਾਂ ਨਾ ਸਿਰਫ ਦਾਲਾਂ ਦੀ ਮੰਗ ਪੂਰੀ ਹੋ ਸਕਦੀ ਹੈ ਬਲਕਿ ਮਿੱਟੀ, ਪਾਣੀ ਵੀ ਅਤੇ ਮਨੁੱਖੀ ਸਿਹਤ ਨਾਲ ਜੁੜੇ ਬਹੁਤ ਸਾਰੇ ਮੁੱਦਿਆਂ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ।

ਹਰ ਸਾਲ 5.57 ਮਿਲੀਅਨ ਟਨ ਦਾਲਾਂ ਦਾ ਉਤਪਾਦਨ ਹੁੰਦਾ ਹੈ
ਭਾਰਤ ਵਿਚ ਹਰ ਸਾਲ ਲਗਭਗ 9.70 ਮਿਲੀਅਨ ਹੈਕਟੇਅਰ ਰਕਬੇ ਵਿਚ ਦਾਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਖੇਤਰ ਵਿਚੋਂ ਤਕਰੀਬਨ 5 ਲੱਖ 57 ਹਜ਼ਾਰ ਟਨ ਦਾਲਾਂ ਦਾ ਉਤਪਾਦਨ ਹੁੰਦਾ ਹੈ ਪਰ ਦੂਜੇ ਪਾਸੇ ਇਕ ਅੰਦਾਜ਼ੇ ਅਨੁਸਾਰ ਦੇਸ਼ ਵਿਚ ਦਾਲਾਂ ਦੀ ਕੁਲ ਖਪਤ 10 ਲੱਖ ਟਨ ਦੇ ਨੇੜੇ ਹੈ।

ਅਜਿਹੀ ਸਥਿਤੀ 'ਚ ਦੇਸ਼ ਵਿਚ ਦਾਲਾਂ ਦੇ ਉਤਪਾਦਨ ਦੀ ਮੰਗ ਵਿਚਾਲੇ ਵੱਡੇ ਅੰਤਰ ਨੂੰ ਪੂਰਾ ਕਰਨ ਲਈ ਹਰ ਸਾਲ ਲਗਭਗ 4 ਮਿਲੀਅਨ ਟਨ ਦਾਲਾਂ ਵਿਦੇਸ਼ਾਂ ਤੋਂ ਮੰਗਵਾਉਣੀਆ ਪੈਂਦੀਆ ਹਨ। ਇਸ ਕਾਰਨ ਮਾਹਿਰ ਵਾਰ ਵਾਰ ਅਪੀਲ ਕਰ ਰਹੇ ਹਨ ਕਿ ਜਿੱਥੇ ਕਿਸਾਨ ਦਾਲਾਂ ਦੀ ਕਾਸ਼ਤ ਕਰਕੇ ਸਭ ਤੋਂ ਵੱਧ ਕਮਾਈ ਕਰ ਸਕਦੇ ਹਨ ਉਹ ਦੇਸ਼ ਵਿੱਚ ਦਾਲਾਂ ਦੀ ਮੰਗ ਨੂੰ ਪੂਰਾ ਕਰਨ ਵਿੱਚ ਵੀ ਯੋਗਦਾਨ ਪਾ ਸਕਦੇ ਹਨ।

ਦਾਲਾਂ ਦੀ ਕਾਸ਼ਤ ਕਰਕੇ ਖਾਦ ਦੀ ਬਚਤ ਕੀਤੀ ਜਾ ਸਕਦੀ ਹੈ
ਫਸਲੀ ਚੱਕਰ ਦੀ ਕਾਸ਼ਤ ਨਾਲ ਧਰਤੀ ਹੇਠਲੇ  ਪਾਣੀ ਦਾ ਪੱਧਰ  ਚਿੰਤਾ ਦਾ ਵਿਸ਼ਾ  ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਚ ਸਿਰਫ 21 ਪ੍ਰਤੀਸ਼ਤ ਰਕਬਾ ਅਜਿਹੀ ਜਗ੍ਹਾ ਵਿਚ ਸੀ ਜਿਥੇ ਪਾਣੀ ਦਾ ਪੱਧਰ ਬਹੁਤ ਘੱਟ ਸੀ ਪਰ ਹੁਣ ਇਹ ਖੇਤਰ 80 ਪ੍ਰਤੀਸ਼ਤ ਦੇ ਨੇੜੇ ਪਹੁੰਚ ਗਿਆ ਹੈ। ਇਸ ਲਈ ਖੇਤੀ ਮਾਹਰ ਵਾਰ ਵਾਰ ਅਪੀਲ ਕਰ ਰਹੇ ਹਨ ਕਿ ਜਿਹੜੀਆਂ ਫਸਲਾਂ ਪਾਣੀ ਦੀ ਖਪਤ ਘੱਟ ਕਰਨ ਵਾਲੀਆ ਹਨ

ਉਹਨਾਂ ਦੀ ਹੀ ਬਿਜਾਈ ਕੀਤੀ ਜਾਵੇ ਹਾਲਾਂਕਿ ਇਸ ਦੇ ਬਾਵਜੂਦ ਵੀ ਕਿਸਾਨ ਫਸਲਾਂ ਤੋਂ ਮੂੰਹ ਨਹੀਂ ਮੋੜ ਰਹੇ।ਖੇਤੀ ਮਾਹਰ ਮੰਨਦੇ ਹਨ ਕਿ ਜੇਕਰ ਗਰਮੀਆਂ ਵਿੱਚ ਕਿਸਾਨ ਮੂੰਗੀ ਦੀ ਦਾਲ ਦੀ ਕਾਸ਼ਤ ਕਰਦੇ ਹਨ, ਤਾਂ ਪਾਣੀ ਦੀ ਵੱਡੀ ਪੱਧਰ 'ਤੇ ਬਚਤ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਦਾਲਾਂ ਦੀ ਕਾਸ਼ਿਤ ਕਰਕੇ ਖਾਦਾਂ ਦੀ ਵੀ  ਬਚਤ ਕੀਤੀ ਜਾ ਸਕਦੀ ਹੈ।

ਕਿਸਾਨ ਕੀ ਕਹਿੰਦੇ ਹਨ
ਇਸ ਸਬੰਧ ਵਿੱਚ ਕਿਸਾਨ ਆਗੂ ਸੁਖਦੇਵ ਸਿੰਘ, ਗੁਰਦੀਪ ਸਿੰਘ, ਸਤਬੀਰ ਸਿੰਘ, ਬਲਬੀਰ ਸਿੰਘ ਰੰਧਾਵਾ ਆਦਿ ਨੇ ਕਿਹਾ ਕਿ ਕਈ ਵਾਰ ਦਾਲਾਂ ਦੇ ਰੇਟ ਪੂਰੇ ਨਹੀਂ ਹੁੰਦੇ ਜਿਸ ਕਾਰਨ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾਲਾਂ ਹੇਠ ਰਕਬਾ ਵਧਾਉਣਾ ਚਾਹੁੰਦੀ ਹੈ ਤਾਂ ਫਸਲਾਂ ਦੀ ਰੋਕਥਾਮ ਲਈ ਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਦਾਲਾਂ ਦੀ ਕਾਸ਼ਤ ਕਰਨ ਲਈ, ਕਿਸਾਨਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਜਿਸ ਤੋਂ ਬਾਅਦ ਜੇਕਰ ਫਸਲੀ ਰੇਟ ਨੂੰ ਪੂਰਾ ਨਾ ਕੀਤਾ ਗਿਆ ਤਾਂ ਦੋਹਰਾ ਨੁਕਸਾਨ ਹੁੰਦਾ ਹੈ।