ਸਕੂਲ ਪ੍ਰਸ਼ਾਸ਼ਨ ਅਧਿਕਾਰੀਆਂ ਦੀ ਨਾਕਾਮੀਆਂ ਕਾਰਨ ਸਕੂਲ ਦੇ 3 ਅਧਿਆਪਕ ਕਰੋਨਾ ਪਾਜ਼ੀਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਨ੍ਹਾਂ ਸਕ੍ਰੀਨਿੰਗ ਤੋਂ ਬੱਚਿਆ ਨੂੰ ਸਕੂਲ ’ਚ ਕਰਵਾਇਆ ਜਾ ਰਿਹੈ ਦਾਖਲ...

Corona

ਪਟਿਆਲਾ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੋਰੋਨਾ ਦੇ ਫਿਰ ਤੋਂ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਸਕੂਲ ਪ੍ਰਸ਼ਾਸ਼ਨ ਨੂੰ ਸਖਤ ਹਦਾਇਤਾਂ ਦਿੱਤੀਆਂ ਸਨ ਕਿ ਕਰੋਨਾ ਦੇ ਵੱਧ ਰਹੇ ਪ੍ਰਸਾਰ ਨੂੰ ਦੇਖਦਿਆਂ ਉਹ ਬੱਚਿਆ ਅਤੇ ਅਧਿਆਪਕਾਂ ਦੀ ਪੂਰੀ ਤਰ੍ਹਾਂ ਸਕ੍ਰੀਨਿੰਗ ਕਰਵਾ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖ ਕੇ ਹੀ ਸਕੂਲ ਨੂੰ ਚਲਾਇਆ ਜਾਵੇ ਪਰ ਸਕੂਲਾਂ ਪ੍ਰਸ਼ਾਸ਼ਨ ਅਧਿਕਾਰੀਆਂ ਦੀ ਨਾਕਾਮੀਆਂ ਕਾਰਨ ਅੱਜ ਪਟਿਆਲਾ ਦੇ ਮਸ਼ਹੂਰ ਇਲਾਕੇ ਤ੍ਰਿਪੜੀ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 3 ਅਧਿਆਪਕਾਂ ਨੂੰ ਕਰੋਨਾ ਪਾਜ਼ੀਟਿਵ ਪਾਇਆ ਗਿਆ।

ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਕੂਲ ਪ੍ਰਸ਼ਾਸ਼ਨ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਹਨ ਜਾਂ ਫਿਰ ਬੱਚਿਆ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਉਣਾ ਚਾਹੁੰਦੇ ਹਨ। ਮਿਲੀ ਜਾਣਕਾਰੀ ਮੁਤਾਬਿਕ ਅੱਜ ਤ੍ਰਿਪੜੀ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 3 ਅਧਿਆਪਕਾਂ ਨੂੰ ਕਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਸਕੂਲ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆ ਨੂੰ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ ਅਤੇ ਸਪੋਕਸਮੈਨ ਵੱਲੋਂ ਕੁੱਝ ਸਕੂਲਾਂ ਦਾ ਦੌਰਾ ਕਰਨ ਤੋਂ ਬਾਅਦ ਸਾਹਮਣੇ ਇਹ ਆਇਆ ਹੈ ਕਿ ਕੁੱਝ ਸਕੂਲ ਬੱਚਿਆ ਦੀ ਬਿਨ੍ਹਾਂ ਸਕ੍ਰੀਨਿੰਗ ਕੀਤਿਆਂ ਸਕੂਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਪੇਪਰ ਦੇਣ ਆੲੈ ਬੱਚਿਆ ਨੂੰ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਦਿਆਂ ਇਕ ਦੁੱਜੇ ਨਾਲ ਜੋੜ ਕੇ ਬਿਠਾਇਆ ਜਾ ਰਿਹਾ ਹੈ।

ਹੁਣ ਕਰੋਨਾ ਫਿਰ ਤੋਂ ਦੁਬਾਰਾ ਪੰਜਾਬ ਵਿੰਚ ਆਪਣੇ ਪੈਰ ਪਸਾਰ ਰਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਸਕੂਲ ਪ੍ਰਸ਼ਾਸ਼ਨ ਦੇ ਅਧਿਕਾਰੀ ਸਰਕਾਰ ਦੇ ਹੁਕਮਾਂ ਦੀ ਕਿੰਨੀ ਕੁ ਪਾਲਣਾ ਕਰਦੇ ਹਨ ਤਾਂ ਜੋ ਬੱਚਿਆ ਦੀਆਂ ਜਿੰਦਗੀਆਂ ਨੂੰ ਬਚਾਇਆ ਜਾ ਸਕੇ।