ਬਟਾਲਾ ਤਹਿਸੀਲ ਵਿਚ ਲੱਗੇ ਖਾਲਿਸਤਾਨ ਦੇ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਟਾਲਾ ਦੀ ਤਹਸੀਲ ਕੰਪਲੈਕਸ ਜ਼ਿਆਦਾ ਤਰ ਦੀਵਾਰਾਂ ‘ਤੇ ਖਾਲਿਸਤਾਨ...

Punjab Police

ਬਟਾਲਾ: ਬਟਾਲਾ ਦੀ ਤਹਸੀਲ ਕੰਪਲੈਕਸ ਜ਼ਿਆਦਾ ਤਰ ਦੀਵਾਰਾਂ ‘ਤੇ ਖਾਲਿਸਤਾਨ ਦੇ  ਪੋਸਟਰ ਲੱਗੇ ਦਿਖਾਈ ਦਿੱਤੇ ਜਿਸ ਉੱਤੇ ਦੇਸ਼ ਖਾਲਿਸਤਾਨ ਅਤੇ ਪੰਜਾਬ ਖਾਲਿਸਤਾਨ ਦੇ ਨਾਲ ਉਰਦੂ ਵਿਚ ਵੀ ਕੁਝ ਲਿਖਿਆ ਸੀ।

ਵੱਖ ਵੱਖ ਥਾਵਾਂ ‘ਤੇ ਪੋਸਟਰ ਲੱਗਣ ਨਾਲ ਲੋਕਾਂ ਵਿਚ ਵੀ ਕਾਫੀ ਸਹਿਮ ਸੀ। ਕਿਸਾਨ ਅੰਦੋਲਨ ਦੇ ਚਲਦਿਆਂ ਕੁਝ ਸ਼ਰਾਰਤੀ ਲੋਕ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਸਨ। ਖਾਸ ਗੱਲ ਇਹ ਹੈ ਕਿ ਇਹਨਾਂ ਪੋਸਟਰਾਂ ਉੱਤੇ ਕੋਈ ਨੰਬਰ ਵੀ ਹਨ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਟਾਲਾ ਪੁਲਿਸ ਦੇ sp ਨੇ ਦੱਸਿਆ ਕਿ ਬਟਾਲਾ ਤਹਿਸੀਲ ਵਿਚ ਪੋਸਟਰ ਲਗਾਉਣ ਵਾਲੇ ਵਿਅਕਤੀ ਦੀ ਪਹਿਚਾਣ ਕੀਤੀ ਗਈ ਹੈ।

 ਤੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਪੋਸਟਰ ਲਗਾਉਣ ਵਾਲਾ ਵਿਅਕਤੀ ਪਿੰਡ ਪੋਲਰ ਦਾ ਰਹਿਣ ਵਾਲਾ ਗੁਰਨਾਮ ਸਿੰਘ ਹੈ ਜੋ ਦਿਮਾਗੀ ਤੋਰ ਤੇ ਸਹੀ ਨਹੀਂ ਹੈ ਇਸ ਦਾ ਇਲਾਜ ਵੀ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ ਪਰ ਇਸ ‘ਚ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ।