ਲੁਧਿਆਣਾ ਪੁਲਿਸ ਨੇ 22 ਕਿਲੋ ਗਾਂਜੇ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫਤਾਰ
ਗੁਪਤ ਸੂਚਨਾ 'ਤੇ ਪੁਲਿਸ ਨੇ ਕੀਤੀ ਕਾਰਵਾਈ
ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਤੋਂ ਅੱਜ ਤੜਕੇ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਤਸਕਰਾਂ ਕੋਲੋਂ 22 ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਹ ਗਾਂਜਾ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਰੇਲਗੱਡੀ ਰਾਹੀਂ ਲਿਆਂਦਾ ਜਾ ਰਿਹਾ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਅੱਜ ਵੱਡੀ ਮਾਤਰਾ ਵਿੱਚ ਗਾਂਜਾ ਲੈ ਕੇ ਆ ਰਹੇ ਹਨ।
ਇਹ ਵੀ ਪੜ੍ਹੋ : ਮਹਿਲਾ ਟੀ-20 ਕਿ੍ਕਟ ਵਿਸ਼ਵ ਕੱਪ ’ਚ ਭਾਰਤ ਦਾ ਸਫ਼ਰ ਖ਼ਤਮ, ਸੈਮੀਫ਼ਾਈਨਲ ’ਚ ਆਸਟ੍ਰੇਲੀਆ ਨੇ 5 ਦੌੜਾਂ ਨਾਲ ਹਰਾਇਆ
ਜਿਵੇਂ ਹੀ ਮੁਲਜ਼ਮ ਮਹਾਂਨਗਰ ਤੋਂ ਸਪਲਾਈ ਕਰਨ ਲਈ ਗਾਂਜਾ ਲੈ ਕੇ ਆਏ ਤਾਂ ਮੌਕੇ ’ਤੇ ਹੀ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਏਡੀਸੀਪੀ ਤੁਸ਼ਾਰ ਗੁਪਤਾ ਅਤੇ ਥਾਣਾ ਫੋਕਲ ਪੁਆਇੰਟ ਦੇ ਐਸਐਚਓ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਟੀਮ ਨੇ ਇਹ ਬਰਾਮਦਗੀ ਕੀਤੀ ਹੈ। ਨਸ਼ੇ ਦੇ ਸੌਦਾਗਰ ਇੰਨੇ ਹੁਸ਼ਿਆਰ ਹਨ ਕਿ ਪੁਲਿਸ ਤੋਂ ਬਚਣ ਲਈ ਉਹ ਜਿਸ ਆਟੋ ਵਿਚ ਗਾਂਜੇ ਦੀ ਸਪਲਾਈ ਕਰਨ ਲਈ ਜਾਂਦੇ ਸਨ ਉਹਨਾਂ ਅੱਗੇ ਇੱਕ ਕਾਰ ਲਗਾ ਦਿੰਦੇ ਹਨ, ਜੋ ਉਨ੍ਹਾਂ ਨੂੰ ਪੁਲਿਸ ਦੇ ਅੱਗੇ ਲੱਗੇ ਨਾਕੇ ਦੀ ਸੂਚਨਾ ਦਿੰਦੇ ਸਨ। ਮੁਲਜ਼ਮ ਅੰਬਾਲਾ ਵਿੱਚ ਗਾਂਜੇ ਦੀ ਸਪਲਾਈ ਕਰਦੇ ਸਨ। ਜਿਸ ਤੋਂ ਬਾਅਦ ਗਾਂਜਾ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਲੁਧਿਆਣਾ ਪਹੁੰਚਦਾ ਸੀ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਤਿੰਨ ਭੈਣ-ਭਰਾਵਾਂ ਦੀ ਸੜਕ ਹਾਦਸੇ 'ਚ ਹੋਈ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਇੱਕ ਕਾਰ ਵਿੱਚ ਆ ਰਹੇ 4 ਨਸ਼ਾ ਤਸਕਰ ਜਿਹਨਾਂ ਵਿਚੋਂ ਦੋ ਨਸ਼ਾ ਤਸਕਰ ਯੂਪੀ ਤੋਂ, ਇੱਕ ਹਰਿਆਣਾ ਤੋਂ ਅਤੇ ਇੱਕ ਬਿਹਾਰ ਤੋਂ ਸਨ ਨੂੰ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਗਾਂਜਾ ਮਜ਼ਦੂਰਾਂ ਨੂੰ ਸਪਲਾਈ ਕਰਦੇ ਸਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮਾਂ ਦੇ ਮਹਾਂਨਗਰ ਵਿੱਚ ਕਿਸ-ਕਿਸ ਨਾਲ ਸਬੰਧ ਹਨ। ਇਸ ਦੇ ਨਾਲ ਹੀ ਉਹ ਗਾਂਜੇ ਦੇ ਨਾਲ-ਨਾਲ ਹੋਰ ਕਿਹੜੇ ਨਸ਼ੇ ਮਹਾਨਗਰ 'ਚ ਸਪਲਾਈ ਕਰਦੇ ਰਹੇ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਮਹਾਂਨਗਰ ਵਿੱਚ ਕਿੰਨੀ ਵਾਰ ਨਸ਼ਾ ਸਪਲਾਈ ਕਰ ਚੁੱਕੇ ਹਨ।