ਹੈਰੀਟੇਜ ਗਰੁੱਪ ਨੇ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ਿਆਂ ’ਤੇ ਉਠਾਇਆ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਮੰਗ ਪੱਤਰ ਸੌਂਪਦਿਆਂ ਐੱਚਪੀਜੀ ਨੇ ਗਿਆਰਾਂ ਸਵਾਲ ਉਠਾਏ ਹਨ।

Heritage Group raises questions raised on illegal encroachments before shops

ਚੰਡੀਗੜ੍ਹ: ਰੀਟੇਜ ਪ੍ਰੋਟੈਕਸ਼ਨ ਗਰੁੱਪ (ਐੱਚਪੀਜੀ) ਨੇ ਚੰਡੀਗੜ੍ਹ ਵਿਚ ਰੇੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ਿਆਂ ’ਤੇ ਸਵਾਲ ਉਠਾਇਆ ਹੈ।  ਗਰੁੱਪ ਨੇ ਇਸ ਗੱਲ ਦੀ ਜਾਂਚ ਮੰਗੀ ਹੈ ਕਿ ਚੰਡੀਗੜ੍ਹ ਨਿਗਮ ਨੇ ਕਿਸ ਆਧਾਰ ’ਤੇ ਇਨ੍ਹਾਂ ਫੜ੍ਹੀਆਂ ਵਾਲਿਆਂ ਨੂੰ ਦੁਕਾਨਾਂ ਅੱਗੇ ਅਤੇ ਪੈਦਲ ਚੱਲਣ ਵਾਲੇ ਰਸਤਿਆਂ ਉੱਤੇ ਫੜ੍ਹੀਆਂ ਲਗਾਉਣ ਦੀ ਇਜਾਜ਼ਤ ਦਿੱਤੀ ਹੈ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਮੰਗ ਪੱਤਰ ਸੌਂਪਦਿਆਂ ਐੱਚਪੀਜੀ ਨੇ ਗਿਆਰਾਂ ਸਵਾਲ ਉਠਾਏ ਹਨ।

ਗਰੁੱਪ ਮੁਖੀ ਭਾਵਿਆ ਨੇ ਕਿਹਾ ਕਿ, “ਨਿਗਮ ਅਧਿਕਾਰੀ ਕਿਸ ਨਿਯਮ ਤਹਿਤ ਅਤੇ ਕਿਸ ਆਧਾਰ ’ਤੇ ਪੈਦਲ ਚੱਲਣ ਵਾਲੇ ਰਸਤਿਆਂ ’ਤੇ ਫੜ੍ਹੀਆਂ ਵਾਲਿਆਂ ਨੂੰ ਬਿਠਾ ਰਹੇ ਹਨ।” ਜ਼ਿਕਰਯੋਗ ਹੈ ਕਿ ਐੱਚਪੀਜੀ ਨੇ ਤਿਉਹਾਰਾਂ ਦੇ ਸੀਜ਼ਨ ਵਿਚ ਵੀ ਮਾਰਕੀਟਾਂ ਅੱਗੇ ਫੜ੍ਹੀਆਂ ਲਗਾਉਣ ਲਈ ਜਾਰੀ ਕੀਤੇ ਅਸਥਾਈ ਲਾਈਸੈਂਸਾਂ ਦਾ ਵਿਰੋਧ ਕੀਤਾ ਸੀ। ਗਰੁੱਪ ਨੇ ਨਿਗਮ ਨੂੰ ਪੁੱਛਿਆ ਕਿ ਫੜ੍ਹੀਆਂ ਵਾਲਿਆਂ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਤੇ ਮਾਹਿਰਾਂ ਦੀ ਰਾਏ ਲਈ ਸੀ ਜਾਂ ਨਹੀਂ।

ਐੱਚਪੀਜੀ ਨੇ ਇਸ ਗੱਲ ’ਤੇ ਵੀ ਇਤਰਾਜ਼ ਕੀਤਾ ਕਿ ਨਗਰ ਨਿਗਮ ਨੇ ਸੈਕਟਰ-22 ਦੇ ਸਿਵਲ ਹਸਪਤਾਲ ਸਾਹਮਣੇ ਫੁਟਪਾਥਾਂ ਉੱਤੇ ਅਸਥਾਈ ਸਟਾਲ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ, ਜਦਕਿ 2018 ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤੇ ਸਨ।