MP ਸੀਚੇਵਾਲ ਨੇ ਸਰਕਾਰ ਨੂੰ ਲਿਖੀ ਚਿੱਠੀ, 700 ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਨਾ ਕਰਨ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਸਕਟ ਫਸੀ ਔਰਤ ਨੂੰ ਭਾਰਤ ਨਾ ਭੇਜੇ ਜਾਨ ਦਾ ਵੀ ਚੁੱਕਿਆ ਮੁੱਦਾ

Deportation notices to 700 students: Take up matter with Canadian govt, Seechewal urges MEA

ਕੈਨੇਡਾ ਸਰਕਾਰ ਵਲੋਂ 700 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ 
MP ਬਲਬੀਰ ਸਿੰਘ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਲਿਖੀ ਚਿੱਠੀ
ਵਿਦਿਆਰਥੀਆਂ ਨੂੰ ਡਿਪੋਰਟ ਕਰਨ ਤੋਂ ਰੋਕਣ ਲਈ ਦਖ਼ਲ ਦੇਣ ਦੀ ਕੀਤੀ ਮੰਗ 
ਮਸਕਟ ਫਸੀ ਔਰਤ ਨੂੰ ਭਾਰਤ ਨਾ ਭੇਜੇ ਜਾਨ ਦਾ ਵੀ ਚੁੱਕਿਆ ਮੁੱਦਾ 

ਮੋਹਾਲੀ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਨੇਡਾ ਵਿੱਚ ਫਸੇ 700 ਪੰਜਾਬੀ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਇਸ ਮਾਮਲੇ ਸਬੰਧੀ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ ਅਤੇ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਹੈ। 

ਸੰਸਦ ਮੈਂਬਰ ਬਲਬੀਰ ਸਿੰਘ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੂੰ ਇਹ ਚਿੱਠੀ ਸੋਂਪੀ ਹੈ ਜਿਸ ਵਿਚ ਕੈਨੇਡਾ ਵਿਚ ਫਸੇ 700 ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅਪੀਲ ਕੀਤੀ ਗਈ ਹੈ, ਉੱਥੇ ਹੀ ਜ਼ਿੰਮੇਵਾਰ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਮਹਿੰਗੀਆਂ ਹੋਣਗੀਆਂ ਮਾਰੂਤੀ ਤੇ ਹਾਂਡਾ ਦੀਆਂ ਗੱਡੀਆਂ, ਕੰਪਨੀ ਨੇ ਕੀਤਾ ਇਹ ਐਲਾਨ

ਇਸ ਤੋਂ ਇਲਾਵਾ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਹੋਰ ਚਿੱਠੀ ਵੀ ਵਿਦੇਸ਼ ਮੰਤਰਾਲੇ ਦੇ ਨਾਮ ਲਿਖੀ ਹੈ ਜਿਸ ਵਿਚ ਮਸਕਟ ਵਿਚ ਫਸੀ ਇੱਕ ਔਰਤ ਨੂੰ ਵਾਪਸ ਪੰਜਾਬ ਭੇਜਣ ਦਾ ਮੁੱਦਾ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੀੜਤ ਪਰਿਵਾਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। 

ਚਿੱਠੀ ਵਿਚ ਕਿਹਾ ਕਿ ਮਸਕਟ 'ਚ ਭਾਰਤੀ ਦੂਤਾਵਾਸ ਦੇ ਕਹਿਣ ’ਤੇ ਹੀ ਉਨ੍ਹਾਂ ਵੱਲੋਂ ਸਵਰਨਜੀਤ ਕੌਰ ਨਾਮ ਦੀ ਔਰਤ ਦੀ ਟਿਕਟ ਬਣਾ ਕੇ ਭੇਜੀ ਗਈ ਸੀ, ਪਰ ਭਾਰਤੀ ਦੂਤਾਵਾਸ ਦੀ ਲਾਪਰਵਾਹੀ ਕਾਰਨ ਪੀੜਤ ਪੰਜਾਬ ਨਾ ਆ ਸਕੀ ਤੇ ਟਿਕਟ ਵੀ ਅਜ਼ਾਈ ਹੀ ਗਈ। ਸੀਚੇਵਾਲ ਨੇ ਮੰਗ ਕੀਤੀ ਕਿ ਪੀੜਤਾ ਨੂੰ ਵਾਪਸ ਨਾ ਭੇਜਣ ਦੇ ਮਾਮਲੇ ਵਿਚ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇ।