Punjab News : ਗੁਜਰਾਤ ’ਚ ਪੰਜਾਬ ਦੇ 3 ਨੌਜਵਾਨਾਂ ਦੀ ਨਹਿਰ ’ਚ ਪਲਟੀ ਕੰਬਾਇਨ
Punjab News : ਕਣਕ ਦੀ ਵਾਢੀ ਕਰਨ ਜਾ ਰਹੇ ਸੀ ਗੁਜਰਾਤ, ਤਿੰਨਾਂ ਨੇ ਤੋੜਿਆ ਦਮ
Punjab News : ਬਠਿੰਡਾ/ਗੁਜਰਾਤ- ਗੁਜਰਾਤ ਕਣਕ ਦੀ ਵਾਢੀ ਕਰਨ ਜਾ ਰਹੇ ਬਠਿੰਡਾ ਦੇ ਤਿੰਨ ਨੌਜਵਾਨਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ’ਚ ਬਠਿੰਡਾ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਕੰਬਾਇਨ ਲੈ ਕੇ ਗੁਜਰਾਤ ਜਾ ਰਹੇ ਸਨ ਕਿ ਰਸਤੇ ’ਚ ਕੰਬਾਇਨ ਨਹਿਰ ਵਿਚ ਪਲਟ ਗਈ।
ਇਹ ਵੀ ਪੜੋ:Jhalawar Murder: ਰਾਜਸਥਾਨ ਦੇ ਝਾਲਵਾੜ ’ਚ ਡੰਪਰ ਨੇ ਪੰਜ ਲੋਕਾਂ ਨੂੰ ਕੁਚਲਿਆ
ਇਸ ਦੌਰਾਨ ਤਿੰਨੋਂ ਨੌਜਵਾਨਾਂ ਦੀ ਕੰਬਾਇਨ ਹੇਠਾਂ ਦੱਣ ਕਾਰਨ ਦਰਦਨਾਕ ਮੌਤ ਹੋ ਜਾਂਦੀ ਹੈ। ਇਸ ਦਰਦਨਾਕ ਹਾਦਸੇ ਦੀ ਸੋਸ਼ਲ ਮੀਡੀਆ ’ਤੇ ਵੀ ਵੀਡੀਓ ਵਾਇਰਲ ਹੋ ਰਹੀ ਹੈ। ਮਰਨ ਵਾਲਿਆਂ ਵਿਚ ਇਕ ਨੌਜਵਾਨ ਪਿੰਡ ਨਿਆਮੀ ਵਾਲਾ ਨੇੜੇ ਜੈਤੋ ਮੰਡੀ, ਕੋਟਕਪੂਰਾ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜੋ:Chhattisgarh News: ਇੱਕੋ ਪਰਵਾਰ ਦੀਆਂ ਤਿੰਨ ਔਰਤਾਂ ਹੋਈਆਂ ਲਾਪਤਾ
(For more news apart from Overturned combine in Gujarat Canal Three Man Died News in Punjabi, stay tuned to Rozana Spokesman)