ਪ੍ਰੇਮਿਕਾ ਦੇ ਘਰ ਪਹੁੰਚੇ ਪ੍ਰੇਮੀ ਨਾਲ ਕੁੱਟਮਾਰ ਕਰਕੇ ਤੀਜੀ ਮੰਜ਼ਲ ਤੋਂ ਸੁੱਟਿਆ ਹੇਠ
ਥਾਣਾ ਸਾਹਨੇਵਾਲ ਦੇ ਅਧੀਨ ਆਉਂਦੇ ਨਿਊ ਅੰਬੇਡਕਰ ਨਗਰ ਵਿਚ ਇਕ ਪ੍ਰੇਮੀ ਨੂੰ ਅਪਣੀ ਪ੍ਰੇਮਿਕਾ ਵੱਲੋਂ ਘਰੇ ਬਲਾਉਣ...
ਲੁਧਿਆਣਾ : ਥਾਣਾ ਸਾਹਨੇਵਾਲ ਦੇ ਅਧੀਨ ਆਉਂਦੇ ਨਿਊ ਅੰਬੇਡਕਰ ਨਗਰ ਵਿਚ ਇਕ ਪ੍ਰੇਮੀ ਨੂੰ ਅਪਣੀ ਪ੍ਰੇਮਿਕਾ ਵੱਲੋਂ ਘਰੇ ਬਲਾਉਣ ਤੋਂ ਬਾਅਦ ਦੋ ਨੌਜਵਾਨਾਂ ਨੇ ਪ੍ਰੇਮੀ ਦੀ ਕੁੱਟ ਮਾਰ ਕਰਦੇ ਹੋਏ ਉਸ ਨੂੰ ਘਰ ਦੀ ਤੀਜ਼ੀ ਮੰਜ਼ਲ ਤੋਂ ਹੇਠ ਸੁੱਟ ਦਿੱਤਾ। ਜਿਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਚੰਡੀਗੜ੍ਹ ਦੇ ਸੈਕਟਰ-32 ਵਿਚ ਸਥਿਤ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ 5 ਦਿਨ ਬਾਅਦ ਉਸ ਨੂੰ ਹੋਸ਼ ਆਇਆ।
ਜਾਣਕਾਰੀ ਮੁਤਾਬਿਕ ਤੇ ਪ੍ਰਤਾਪ ਸਿੰਘ ਪੁੱਤਰ ਜਗਨਨਾਥ ਯਾਦਵ ਵਾਸੀ ਨਿਊ ਅੰਬੇਡਕਰ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਬੀਤੀ 17 ਮਈ ਦੀ ਦੁਪਹਿਰ ਕਰੀਬ ਸਾਢੇ 12 ਵਜੇ ਉਸ ਦੀ ਕਥਿਤ ਪ੍ਰੇਮਿਕਾ ਨੇ ਫੋਨ ਕਰ ਉਸ ਨੂੰ ਕਿਹਾ ਕਿ ਉਹ ਹੁਣੇ ਉਸ ਦੇ ਘਰ ਆ ਕਾ ਉਸ ਨੂੰ ਮਿਲਕੇ ਜਾਵੇ। ਜਦੋਂ ਉਹ ਉਸ ਨੂੰ ਮਿਲਣ ਲਈ ਪਹੁੰਚਿਆ ਤਾਂ ਉਤੇ ਪਹਲਾਂ ਹੀ ਐਸਪੀ ਨਾਥ ਸ਼ਾਹ ਅਤੇ ਮੁਕੇਸ਼ ਮੌਜੂਦ ਸਨ।
ਜਿਨ੍ਹਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਤੇ ਉਸ ਨੂੰ ਘਰ ਦੀ ਤੀਜੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਿਆ ਤੇ ਉਸ ਨੂੰ ਲੋਕਾਂ ਨੇ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਉਸ ਨੂੰ ਕਰੀਬ 5 ਦਿਨ ਬਾਅਦ ਹੋਸ਼ ਆਉਣ ‘ਤੇ ਉਸ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਉਕਤ ਦੋਵੇਂ ਨੌਜਵਾਨਾਂ ਨੂੰ ਨਾਮਜ਼ਦ ਕਰਦ ਹੋ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।