ਟਾਂਡਾ ਉੜਮੁੜ ਦੇ ਨਜ਼ਦੀਕੀ ਪਿੰਡ 'ਚ ਇਕ ਹੋਰ Corona +Ve, ਲੋਕਾਂ ਵਿਚ ਮਚਿਆ ਹੜਕੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਨੰਗਲੀ ਜਲਾਲਪੁਰ 'ਚ ਇਕ ਹੋਰ Corona +Ve ਆਉਣ ਨਾਲ ਗਿਣਤੀ 6 ਹੋਈ

Photo

ਟਾਂਡਾ ਉੜਮੁੜ (ਅੰਮ੍ਰਿਤਪਾਲ ਬਾਜਵਾ): ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਜਲਾਲਪੁਰ ਨਾਲ ਲੱਗਦੇ ਨੰਗਲੀ ਵਿਖੇ ਜਿਥੇ ਪਿਛਲੇ ਦਿਨੀ ਇਕ ਵਿਅਕਤੀ ਲਖਵਿੰਦਰ ਸਿੰਘ ਦੀ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਜਲੰਧਰ ਦੇ ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ।

ਮ੍ਰਿਤਕ ਲਖਵਿੰਦਰ ਸਿੰਘ ਦੇ ਪਰਿਵਾਰ ਦੇ 5 ਮੈਂਬਰ ਸਿਹਤ ਵਿਭਾਗ ਵਲੋਂ ਕੀਤੇ ਕੋਰੋਨਾ ਟੈਸਟਾਂ ਚ ਪਾਜ਼ੀਟਿਵ ਪਾਏ ਗਏ ਸਨ, ਜਿੰਨ੍ਹਾਂ ਨੂੰ ਸਿਹਤ ਵਿਭਾਗ ਟਾਂਡਾ ਵਲੋਂ ਚੈਕਅਪ ਦੌਰਾਨ ਆਈਸੋਲੇਟ ਕਰਕੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਸੀ।

ਸਿਹਤ ਵਿਭਾਗ ਵਲੋਂ ਚੌਕਸੀ ਵਰਤਦੇ ਹੋਏ ਲਖਵਿੰਦਰ ਸਿੰਘ ਨੂੰ ਜਲੰਧਰ ਟੈਕਸੀ ਜ਼ਰੀਏ ਲਿਜਾਣ ਤੇ ਲਿਆਉਣ ਵਾਲੇ ਟੈਕਸੀ ਡਰਾਈਵਰ ਬਲਦੇਵ ਸਿੰਘ ਤੇ ਮ੍ਰਿਤਕ ਲਖਵਿੰਦਰ ਸਿੰਘ ਦੇ ਸੰਪਰਕ 'ਚ ਆਉਣ ਵਾਲੇ 13 ਹੋਰ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਸਨ ਤੇ ਘਰਾਂ ਅੰਦਰ ਹੀ ਇਕਾਂਤਵਾਸ ਕਰ ਦਿੱਤੇ ਸਨ।

ਸਿਹਤ ਵਿਭਾਗ ਟਾਂਡਾ ਦੀ ਟੀਮ ਜਦੋਂ ਪਾਜ਼ੀਟਿਵ ਆਏ ਬਲਦੇਵ ਸਿੰਘ ਨੂੰ ਲੈਣ ਲਈ ਪਿੰਡ ਨੰਗਲੀ ਜਲਾਲਪੁਰ ਪਹੁੰਚੀ ਤਾਂ ਬਲਦੇਵ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਨਾਲ ਜਾਣ ਤੋਂ ਇਨਕਾਰਂ ਕਰ ਦਿੱਤਾ, ਜਿਸ ਤੋਂ ਬਾਅਦ ਟਾਂਡਾ ਸਿਵਲ ਹਸਪਤਾਲ ਦੇ ਡਾਕਟਰ ਆਰ ਕੇ ਬਾਲੀ ਨੇ ਟਾਂਡਾ ਪੁਲਿਸ ਨੂੰ ਇਤਲਾਹ ਕੀਤੀ।

ਇਸ ਸੰਬਧੀ ਸੂਚਨਾ ਮਿਲਣ ਤੇ ਐਸਐਚੳ ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ 'ਤੇ ਬਲਦੇਵ ਸਿੰਘ ਨੂੰ ਸਿਹਤ ਵਿਭਾਗ ਦੀ ਟੀਮ ਨਾਲ ਆਈਸੋਲੇਟ ਕਰਵਾਇਆ , ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਬਲਦੇਵ ਸਿੰਘ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ।