'ਆਪ' ਨੇਤਾ ਦੇ ਬੇਟੇ ਦੀ ਡਰੱਗ ਓਵਰਡੋਜ਼ ਕਾਰਨ ਮੌਤ, ਦੋ ਦਿਨ ਅੰਦਰ ਪਈ ਰਹੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਫੈਲ ਰਹੇ ਡਰੱਗ ਰੈਕੇਟ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਦੇ ਬੇਟੇ ਦੀ ਹੀ ਡਰੱਗ ਓਵਰਡੋਜ਼ ਕਾਰਨ...

drug

ਅੰਮ੍ਰਿਤਸਰ : ਪੰਜਾਬ ਵਿਚ ਫੈਲ ਰਹੇ ਡਰੱਗ ਰੈਕੇਟ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਦੇ ਬੇਟੇ ਦੀ ਹੀ ਡਰੱਗ ਓਵਰਡੋਜ਼ ਕਾਰਨ ਜਾਨ ਚਲੀ ਗਈ। ਇਸ ਲਤ ਦੇ ਚਲਦੇ ਆਪ ਨੇਤਾ ਦੇ ਬੇਟੇ ਸਮੇਤ ਉਸ ਦੇ ਦੋਸਤ ਦੀ ਵੀ ਮੌਤ ਹੋ ਗਈ। ਦੋਹਾਂ ਦੀ ਲਾਸ਼ ਦੋ ਦਿਨ ਤਕ ਇਸ ਕਮਰੇ ਦੇ ਬੈੱਡ 'ਤੇ ਹੀ ਪਿਆ ਰਿਹਾ। ਲਾਸ਼ ਤੋਂ ਬਦਬੂ ਆਉਣ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਹੋਈ। ਇਹ ਘਟਨਾ ਪੰਜਾਬ ਦੇ ਛੇਹਰਟਾ ਇਲਾਕੇ ਦੀ ਹੈ।