ਪੰਜਾਬ ਪੁਲਿਸ ਨੇ ਕੀਤਾ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼, ਚਾਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਤੋਂ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਜ਼ਬਤ ਕਰਨ ਦੇ ਨਾਲ ...

arrested

ਚੰਡੀਗੜ੍ਹ : ਪੰਜਾਬ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਤੋਂ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਜ਼ਬਤ ਕਰਨ ਦੇ ਨਾਲ ਇਕ ਅਜਿਹੇ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਜੋ ਕੋਰੀਅਰ ਸੇਵਾ ਦੀ ਵਰਤੋਂ ਵਰਕੇ ਨਸ਼ੀਲੇ ਪਦਾਰਥਾਂ ਦੀ ਕੈਨੇਡਾ ਵਿਚ ਤਸਕਰੀ ਕਰ ਰਿਹਾ ਸੀ। ਪੁਲਿਸ ਅਨੁਸਾਰ ਤਸਕਰ ਕੋਰੀਅਰ ਸੇਵਾ ਦੀ ਵਰਤੋਂ ਕਰਦੇ ਹੋਏ ਨਸ਼ੀਲੀਆਂ ਦਵਾਈਆਂ ਵਿਦੇਸ਼ ਭੇਜਦੇ ਸਨ ਅਤੇ ਇਨ੍ਹਾਂ ਦਾ ਕੰਟਰੋਲ ਕੈਨੇਡਾ ਤੋਂ ਕੀਤਾ ਜਾਂਦਾ ਸੀ। 

ਗਿਰੋਹ ਮੁੱਖ ਰੂਪ ਨਾਲ ਅਫ਼ੀਮ ਅਤੇ ਡੇਟ ਰੇਪ ਡਰੱਗ ਕੇਟਾਮਾਈਨ ਦੀ ਤਸਕਰੀ ਵਿਚ ਸ਼ਾਮਲ ਸਨ। ਏਆਈਜੀ ਕਾਊਂਟਰ ਇੰਟੈਲੀਜੈਂਸ ਐਚਕੇਪੀਐਸ ਖ਼ਾਖ ਨੇ ਦਸਿਆ ਕਿ ਗਿਰੋਹ ਦਾ ਮਾਸਟਰ ਮਾਈਂਡ ਕਮਲਜੀਤ ਸਿੰਘ ਚੌਹਾਨ ਜੋ ਕੈਨੇਡਾ ਦਾ ਨਾਗਰਿਕ ਹੈ, ਪਰ ਮੂਲ ਰੂਪ ਨਾਲ ਜਲੰਧਰ ਦੇ ਫਿਲੌਰ ਦਾ ਰਹਿਣ ਵਾਲਾ ਹੈ ਅਤੇ ਦਵਿੰਦਰ ਨਿਰਵਾਲ ਹੈ ਜੋ ਮੂਲ ਰੂਪ ਨਾਲ ਜਲੰਧਰ ਦੇ ਫਿਲੌਰ ਤੋਂ ਹੈ ਅਤੇ ਦਵਿੰਦਰ ਨਿਰਵਾਲ ਹੈ ਜੋ ਮੂਲ ਰੂਪ ਨਾਲ ਰਾਜਸਥਾਨ ਦੇ ਗੰਗਾਨਗਰ ਦਾ ਰਹਿਣ ਵਾਲਾ ਹੈ, ਪਰ ਇਸ ਸਮੇਂ ਲੁਧਿਆਣਾ ਦੇ ਖੰਨਾ ਵਿਚ ਰਹਿੰਦਾ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਪੌਣੇ ਪੰਜ ਕਿਲੋ ਕੈਟੇਮਾਈਨ, ਛੇ ਕਿਲੋ ਅਫ਼ੀਮ ਬਰਾਮਦ ਕੀਤੀ ਹੈ

ਜੋ ਖਾਣਾ ਬਣਾਉਣ ਦੇ ਦੋਹਰੇ ਤਲੇ ਵਾਲੇ ਸੱਤ ਬਰਤਨਾਂ ਵਿਚ ਪੈਕ ਕੀਤੀ ਗਈ ਸੀ ਜੋ ਕੈਨੈਡਾ ਕੋਰੀਅਰ ਕੀਤੇ ਜਾਣੇ ਸਨ। ਪੁਲਿਸ ਨੇ ਦਵਿੰਦਰ ਦੇਵ ਤੋਂ ਇਲਾਵਾ ਜਲੰਧਰ ਦੇ ਅਜੀਤ ਸਿੰਘ, ਤਰਲੋਚਨ ਸਿੰਘ ਅਤੇ ਹੁਸ਼ਿਆਪੁਰ ਦੇ ਗੁਰਬਖ਼ਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਖਾਖ ਨੇ ਦਸਿਆ ਕਿ ਗ੍ਰਿਫ਼ਤਾਰੀਆਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਜਲੰਧਰ ਦੇ ਜੰਡੂ ਸਿੰਘਾ ਦੇ ਨੇੜੇ ਹਰੀਪੁਰ ਪੁਆਇੰਟ ਤੋਂ ਕੀਤੀਆਂ ਗਈਆਂ।ਸ਼ੁਰੂਆਤੀ ਜਾਂਚ ਅਨੁਸਾਰ ਕੋਰੀਅਰ ਦੇ ਜ਼ਰੀਏ ਨਸ਼ੀਲੀਆਂ ਦਵਾਈਆਂ ਕੈਨੇਡਾ ਭੇਜਣ ਦੀ ਯੋਜਨਾ ਅਤੇ ਤਿਆਰੀ ਕਮਲਜੀਤ ਨੇ ਪਿਛਲੇ ਸਾਲ ਇੱਥੇ ਆਉਣ 'ਤੇ ਕੀਤੀ ਸੀ।

ਦਵਿੰਦਰ ਉਰਫ਼ ਦੇਵ ਅਤੇ ਅਜੀਤ ਸਿੰਘ 'ਤੇ ਭਾਰਤੀ ਸਰੋਤਾਂ ਤੋਂ ਨਸ਼ੀਲੀਆਂ ਦਵਾਈਆਂ ਦਾ ਪ੍ਰਬੰਧ ਕਰਨ ਦਾ ਜ਼ਿੰਮਾ ਸੀ। ਪੁਲਿਸ ਅਨੁਸਾਰ ਗਿਰੋਹ ਨੇ ਪਹਿਲਾਂ ਪ੍ਰਯੋਗਿਕ ਤੌਰ 'ਤੇ ਅਫ਼ੀਮ ਦੇ ਦੋ ਪੈਕੇਟ (ਛੇ ਅਤੇ 14 ਕਿਲੋ) ਮਠਿਆਈਆਂ ਦੇ ਡੱਬਿਆਂ ਵਿਚ ਪੈਕ ਕਰ ਕੇ ਕਮਲਜੀਤ ਸਿੰਘ ਨੂੰ ਭਿਜਵਾਏ ਸਨ। ਪੁਲਿਸ ਅਨੁਸਾਰ ਵਰਤਮਾਨ ਡੀਲ ਦੇ ਲਈ ਅਫ਼ੀਮ ਮੱਧ ਪ੍ਰਦੇਸ਼ ਤੋਂ ਖ਼ਰੀਦੀ ਗਈ ਸੀ ਅਤੇ ਕੈਟੇਮਾਈਨ ਉਤਰ ਪ੍ਰਦੇਸ਼ ਦੇ ਰਾਮਪੁਰ ਤੋਂ। ਜਲੰਧਰ ਦਿਹਾਤੀ ਪੁਲਿਸ ਨੇ ਪੰਜ ਲੋਕਾਂ ਦੇ ਵਿਰੁਧ ਮਾਮਲਾ ਦਰਜ ਕੀਤਾ ਹੈ।