ਲੱਖ-ਲੱਖ ਦੇ ਕਬੂਤਰਾਂ ਨੇ ਜਿੱਤੇ ਲੱਖਾਂ-ਕਰੋੜਾਂ ਦੇ ਇਨਾਮ

ਏਜੰਸੀ

ਖ਼ਬਰਾਂ, ਪੰਜਾਬ

ਸ਼ੌਂਕ ਤੇ ਜਨੂੰਨ ਤੋਂ ਬਿਨ੍ਹਾ ਨਹੀਂ ਪੁੱਗਦੀਆਂ ਇਹ ਗੱਲਾਂ

Pigeons Punjab

ਚੰਡੀਗੜ੍ਹ: ਕਬੂਤਰ ਇਨਸਾਨ ਦਾ ਬਹੁਤ ਪੁਰਾਣਾ ਦੋਸਤ ਹੈ। ਪੁਰਾਣੇ ਸਮੇਂ ਵਿਚ ਇਸ ਨੂੰ ਚਿੱਠੀਆਂ ਪਹੁੰਚਾਉਣ ਲਈ ਡਾਕੀਏ ਦੇ ਰੂਪ ਵਜੋਂ ਵਰਤਿਆ ਜਾਂਦਾ ਸੀ। ਉਸ ਸਮੇਂ ਲੋਕ ਸ਼ੌਂਕ ਦੇ ਤੌਰ ਤੇ ਕਬੂਤਰਾਂ ਨੂੰ ਬਾਜੀਆਂ ਪਾਉਣ ਲਈ ਰੱਖਦੇ ਸਨ। ਪਰ ਜੇ ਅੱਜ ਦੀ ਘੜੀ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਇਹ ਸ਼ੌਂਕ ਉੰਨਾ ਦਿਖਾਈ ਨਹੀਂ ਦਿੰਦਾ ਤੇ ਇਹ ਅਲੋਪ ਹੁੰਦਾ ਜਾ ਰਿਹਾ ਹੈ। ਉੱਥੇ ਹੀ ਅਜਿਹੇ ਵੀ ਲੋਕ ਹਨ ਜੋ ਕਿ ਕਬੂਤਰਾਂ ਦਾ ਸ਼ੌਂਕ ਰੱਖਦੇ ਹਨ।

ਇਸ ਬਾਬਤ ਗਿਦੜਬਾਹਾ ਤੋਂ ਕਬੂਤਰ ਰੱਖਣ ਦੇ ਸ਼ੌਂਕੀਨ ਜਸਕਰਨ ਸਿੰਘ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ ਜਿਹਨਾਂ ਨੇ ਅਪਣੇ ਇਸ ਸ਼ੌਂਕ ਤੇ ਕੰਮ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਨੂੰ ਕਬੂਤਰ ਰੱਖਿਆਂ ਨੂੰ 25 ਤੋਂ 30 ਸਾਲ ਹੋ ਚੁੱਕੇ ਹਨ। ਇਸ ਵਿਚੋਂ ਉਹਨਾਂ ਨੇ ਬੁਲਟ ਤੇ ਬਾਈਕ ਖਰੀਦੀ ਸੀ ਤੇ ਉਹਨਾਂ ਕੋਲ ਹੁਣ ਕੈਸ਼ ਵੀ ਹੈ। ਇਹ ਕਬੂਤਰ ਉਹਨਾਂ ਦਾ ਸ਼ੌਂਕ ਪੂਰਾ ਕਰਨ ਦੇ ਨਾਲ-ਨਾਲ ਉਹਨਾਂ ਦਾ ਬਿਜ਼ਨੈਸ ਵੀ ਚਲਾ ਰਹੇ ਹਨ।

12 ਜਾਂ 13 ਸਾਲ ਦੀ ਉਮਰ ’ਚ ਉਹਨਾਂ ਨੇ 2 ਕਬੂਤਰ ਪਾਲੇ ਸਨ ਤੇ ਇਸ ਤੋਂ ਬਾਅਦ ਕਬੂਤਰਾਂ ਦੀ ਗਿਣਤੀ 150 ਤੱਕ ਹੋ ਗਈ। ਇਸ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਮਨਾਹੀ ਸੀ ਉਹਨਾਂ ਨੇ ਹਮੇਸ਼ਾ ਵਿਰੋਧ ਕੀਤਾ ਸੀ ਪਰ ਜਿਵੇਂ ਜਿਵੇਂ ਇਸ ਕੰਮ ਵਿਚ ਉਹਨਾਂ ਨੂੰ ਸਫ਼ਲਤਾ ਹਾਸਲ ਹੁੰਦੀ ਗਈ ਉਹਨਾਂ ਨੇ ਫਿਰ ਜਸਕਰਨ ਸਿੰਘਾ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ।

ਜੇ ਇਹਨਾਂ ਕਬੂਤਰਾਂ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਕੋਈ ਅੰਦਾਜ਼ਾ ਨਹੀਂ ਹੈ ਕਿਉਂ ਕਿ ਕਿਸੇ ਕਬੂਤਰ ਦੀ ਖੂਬੀ ਨੂੰ ਪਰਖ ਕੇ ਹੀ ਇਸ ਦੀ ਕੀਮਤ ਲਗਾਈ ਜਾਂਦੀ ਹੈ। ਇਹਨਾਂ ਦੀ ਕੀਮਤ ਹਜ਼ਾਰ ਤੋਂ ਲੈ ਕੇ ਲੱਖਾਂ ਤੱਕ ਪਹੁੰਚ ਜਾਂਦੀ ਹੈ। ਕਬੂਤਰਾਂ ਨੂੰ ਬਾਜੀ ਲਗਾਉਣ ਸਬੰਧੀ ਉਹਨਾਂ ਦਸਿਆ ਕਿ ਪਹਿਲਾਂ ਇਹਨਾਂ ਦੇ ਬੱਚਿਆਂ ਨੂੰ ਛੱਤਰੀ ਤੇ ਬੈਠਣਾ ਸਿਖਾਇਆ ਜਾਂਦਾ ਹੈ ਫਿਰ ਹੌਲੀ ਹੌਲੀ ਉਡਣਾ ਸਿਖਾਇਆ ਜਾਂਦਾ ਹੈ ਤੇ ਲਗਭਗ 25 ਦਿਨਾਂ ਵਿਚ ਇਹਨਾਂ ਨੂੰ ਬਾਜੀ ਪਾਉਣੀ ਆ ਜਾਂਦੀ ਹੈ।

ਬਾਜੀ ਪਾਉਣ ਵਿਚ ਜਿੱਤ ਨੂੰ ਲੈ ਕੇ ਕਦੇ ਤਾਂ 3 ਤੋਂ 4 ਦਿਨ ਵੀ ਲੱਗ ਜਾਂਦੇ ਹਨ ਕਿਉਂ ਕਿ ਜਿਹੜੇ ਮਾੜੇ ਕਬੂਤਰ ਹੁੰਦੇ ਹਨ ਉਹ ਛੇਤੀ ਹੇਠਾਂ ਆ ਜਾਂਦੇ ਹਨ ਤੇ ਜਿਹੜੇ ਤਾਕਤਵਰ ਹੁੰਦੇ ਹਨ 3 ਤੋਂ 4 ਦਿਨ ਉਡਦੇ ਰਹਿੰਦੇ ਹਨ। ਮੌਸਮ ਦੇ ਹਿਸਾਬ ਨਾਲ ਇਹ ਉਡਾਰੀ ਮਾਰਦੇ ਹਨ, ਜਿਵੇਂ ਜੇ ਗਰਮੀ ਘਟ ਹੈ ਤਾਂ ਇਹਨਾਂ ਦੇ ਉਡਣ ਵਿਚ ਜ਼ਿਆਦਾ ਸਮਾਂ ਹੁੰਦਾ ਹੈ ਤੇ ਜੇ ਗਰਮੀ ਵਧ ਹੈ ਤਾਂ ਇਹਨਾਂ ਨੂੰ ਜ਼ਿਆਦਾ ਗਰਮੀ ਲਗਦੀ ਹੈ ਤੇ ਛੇਤੀ ਬੈਠ ਜਾਂਦੇ ਹਨ।

ਕਬੂਤਰਾਂ ਨੂੰ ਤਾਕਤਵਰ ਬਣਾਉਣ ਲਈ ਉਹਨਾਂ ਨੂੰ ਜੜੀ-ਬੂਟੀਆਂ, ਚੰਗੀਆਂ ਖੁਰਾਕਾਂ, ਬਦਾਮ ਆਦਿ ਖੁਆਏ ਜਾਂਦੇ ਹਨ। ਇਸ ਦੇ ਨਾਲ ਹੀ ਜਸਕਰਨ ਸਿੰਘ ਨੇ ਲੋਕਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਵੀ ਕੁਦਰਤ ਅਤੇ ਕੁਦਰਤ ਦੇ ਬਣਾਏ ਜੀਵਾਂ ਨਾਲ ਪਿਆਰ ਕਰਨ ਤੇ ਉਹਨਾਂ ਦੀ ਦੇਖਭਾਲ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।