ਬਠਿੰਡਾ SSP ਦਫ਼ਤਰ ਪਹੁੰਚੀ ਮਹਿਲਾ ਨੇ SHO ’ਤੇ ਲਗਾਏ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸੀਂ ਨਸ਼ਾ ਤਸਕਰਾਂ ਦੀ ਜਾਣਕਾਰੀ ਦਿਤੀ ਤਾਂ ਰਾਮਪੁਰਾ ਸਿਟੀ ਥਾਣੇ ਦਾ SHO ਸਾਨੂੰ ਦੇ ਰਿਹੈ ਧਮਕੀਆਂ : ਕਮਲਪੀ੍ਰਤ ਕੌਰ

Woman reaches Bathinda SSP office, alleges against SHO

ਪੰਜਾਬ ਵਿਚ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਪੰਜਾਬ ਸਰਕਾਰ ਵਲੋਂ ਲਗਾਤਾਰ ਚਲਾਈ ਜਾ ਰਹੀ ਹੈ। ਹੁਣ ਸਰਕਾਰ ਵਲੋਂ ਸਰਕਾਰੀ ਥਾਵਾਂ ’ਤੇ ਇਕ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਸਰਕਾਰ ਵਲੋਂ ਕਿਹਾ ਗਿਆ ਹੈ ਕਿ ਇਸ ਨੰਬਰ ’ਤੇ ਨਸ਼ਾ ਤਸਕਰਾਂ ਵਿਰੁਧ ਜਾਣਕਾਰੀ ਦਿਤੀ ਜਾਵੇ। ਇਸ ਦੌਰਾਨ ਇਕ ਅਜਿਹਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਬਠਿੰਡਾ ਦੀ ਇਕ ਔਰਤ ਵਲੋਂ ਨਸ਼ਾ ਤਸਕਰਾਂ ਵਿਰੁਧ ਥਾਣੇ ਵਿਚ ਜਾਣਕਾਰੀ ਦਿਤੀ ਗਈ ਤਾਂ ਉਸ ਨੂੰ ਪੁਲਿਸ ਅਧਿਕਾਰੀਆਂ ਵਲੋਂ ਧਮਕਾਇਆ ਗਿਆ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਮਲਪ੍ਰੀਤ ਕੌਰ ਨੇ ਕਿਹਾ ਕਿ ਮੈਂ ਸਾਰੇ ਪੁਲਿਸ ਅਫ਼ਸਰਾਂ ਨੂੰ ਦਰਖ਼ਾਸਤ ਪਾਈ ਸੀ ਤੇ ਸਭ ਤੋਂ ਪਹਿਲਾਂ ਮੈਂ ਐਸਐਚਓ ਬੂਟਾ ਸਿੰਘ ਕੋਲ ਦਰਖ਼ਾਸਤ ਲੈ ਕੇ ਗਈ ਸੀ। ਇਸ ਤੋਂ ਬਾਅਦ ਮੈਂ ਡਿਪਟੀ ਕੋਲ ਗਈ। ਇਸ ਤੋਂ ਬਾਅਦ ਮੈਂ ਐਸਐਸਪੀ ਮੈਡਮ ਕੋਲ ਦਰਖ਼ਾਸਤ ਲੈ ਕੇ ਆਈ ਜਿਸ ਦੌਰਾਨ ਉਨ੍ਹਾਂ ਨੇ ਦਰਖ਼ਾਸਤ ਐਸਪੀ ਨੂੰ ਮਾਰਕ ਕਰ ਦਿਤੀ। ਉਨ੍ਹਾਂ ਕਿਹਾ ਕਿ ਐਸਐਚਓ ਬੂਟਾ ਸਿੰਘ ਨੇ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜੋ ਕਿ ਰਾਮਪੂਰਾ ਸਿਟੀ ਥਾਣੇ ਵਿਚ ਤੈਨਾਤ ਹੈ। ਮੈਂ ਸਿਰਫ਼ ਨਾਇਬ ਸਿੰਘ ਕਬੂਤਰ ਵਿਰੁਧ ਦਰਖ਼ਾਸਤ ਦਿਤੀ ਹੈ ਹੋਰ ਕਿ ਵਿਅਕਤੀ ਵਿਰੁਧ ਨਹੀਂ।

ਨਾਇਬ ਸਿੰਘ ਕੋਲੋਂ ਹੀ ਨਸ਼ਾ ਬਰਾਮਦ ਹੋਇਆ ਸੀ। ਜਿਸ ਦੌਰਾਨ ਮੇਰੇ ਭਰਾ ਜਸਪ੍ਰੀਤ ਸਿੰਘ ਦੀ ਬਹੁਤ ਹੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸ ਦੀ ਇਕ ਅੱਖ ਦੀ ਨਸ ਬਲਾਕ ਹੋ ਗਈ। ਜਸਪ੍ਰੀਤ ਸਿੰਘ ’ਤੇ ਇਨ੍ਹਾਂ ਨੇ ਤਿੰਨ ਪਰਚੇ ਦਰਜ ਕਰ ਦਿਤੇ। ਜਦੋਂ ਇਸ ਬਾਰੇ ਮੈਨੂੰ ਪਤਾ ਲਗਿਆ ਤਾਂ ਮੈਂ ਇਸ ਮੁੱਦੇ ਨੂੰ ਚੁੱਕਿਆ। ਇਸ ਤੋਂ ਬਾਅਦ ਅਸੀਂ ਤਿੰਨ ਵਿਅਕਤੀਆਂ ਦੇ ਨਾਮ ਥਾਣੇ ਵਿਚ ਦਰਜ ਕਰਵਾਏ। ਉਨ੍ਹਾਂ ਕਿਹਾ ਕਿ ਨਾਇਬ ਸਿੰਘ ਸਰੇਆਮ ਨਸ਼ਾ ਵੇਚਦਾ ਹੈ। ਉਨ੍ਹਾਂ ਕਿਹਾ ਕਿ 15 ਕਿਲੋਂ ਭੁੱਕੀ ਬਰਾਮਦ ਹੋਈ ਸੀ। ਜਿਸ ਦੌਰਾਨ ਜਸਪ੍ਰੀਤ ਸਿੰਘ ’ਤੇ 7 ਕਿਲੋ ਭੁੱਕੀ ਦਾ ਕੇਸ ਪਾਇਆ ਹੈ ਤਾਂ ਫਿਰ 8 ਕਿਲੋ ਭੁੱਕੀ ਦਾ ਕੇਸ ਨਾਇਬ ਸਿੰਘ ’ਤੇ ਪੈਣਾ ਚਾਹੀਦਾ ਹੈ।

ਸਾਡੇ ਪਿੰਡ ਵਿਚ ਚਿੱਟੇ ਦੀ ਬਹੁਤ ਵੱਡੇ ਪੱਧਰ ’ਤੇ ਸਪਲਾਈ ਹੋ ਰਹੀ ਹੈ ਤੇ ਨਸ਼ੇ ਦੀ ਗੋਲੀਆਂ ਵੀ ਵੇਚੀਆਂ ਜਾ ਰਹੀਆਂ ਹਨ ਤੇ ਟੀਕੇ ਤਾਂ ਬੱਚੇ ਆਮ ਹੀ ਲਗਾਈ ਜਾਂਦੇ ਹਨ। ਇਨ੍ਹਾਂ ਦੀ ਵੀਡੀਉ ਵੀ ਮੈਂ ਐਸਐਚਓ ਬੂਟਾ ਸਿੰਘ ਨੂੰ ਬਹੁਤ ਪਾਈਆਂ ਹਨ। ਅਸੀਂ ਨਸ਼ਾ ਤਸਕਰਾਂ ਦੇ ਘਰਾਂ ਦਾ ਵੀ ਪਤਾ ਦਸਿਆ ਪਰ ਇਨ੍ਹਾਂ ਨੇ ਕੁੱਝ ਨਹੀਂ ਕੀਤਾ। ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਇਨ੍ਹਾਂ ਨੂੰ ਕੁੱਝ ਨਹੀਂ ਕਹਿਣਾ ਤਾਂ ਇੰਨਾ ਹੀ ਪੁੱਛ ਲਉ ਕਿ ਤੁਸੀਂ ਨਸ਼ਾ ਕਿਥੋਂ ਲੈ ਕੇ ਆਉਂਦੇ ਹਨ ਕਿਸ ਤੋਂ ਲੈਂਦੇ ਹੋ। ਅਸੀਂ ਐਸਐਸਪੀ ਨੂੰ ਮਿਲੇ ਹਾਂ ਜਿਨ੍ਹਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਜਿਹੜਾ ਮੁਲਜ਼ਮ ਪਾਇਆ ਗਿਆ ਉਸ ’ਤੇ ਪੂਰੀ ਕਾਰਵਾਈ ਕੀਤੀ ਜਾਵੇਗੀ।

ਅਸੀਂ ਉਨ੍ਹਾਂ ਨੂੰ ਸਾਰੇ ਸਬੂਤ ਦਿਤੇ ਹਨ ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਨੇ ਕਿਹਾ ਕਿ ਸਾਰੀ ਗੱਲ ਸੱਚ ਹੈ। ਇਕ ਤਰਫ਼ ਤਾਂ ਇਹ ਕਹਿੰਦੇ ਹਨ ਕਿ ਅਸੀਂ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕਰਾਂਗੇ ਦੂਜੇ ਪਾਸੇ ਇਹ ਲੋਕਾਂ ਨੂੰ ਮਰਵਾਉਂਦੇ ਫਿੜਦੇ ਹਨ। ਸਾਡੀ ਇਕ ਹੀ ਮੰਗ ਹੈ ਕਿ ਇਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਪੁਲਿਸ ਨੇ ਆਪਣੇ ’ਤੇ ਲੱਗੇ ਇਲਜ਼ਾਮ ਨਕਾਰੇ
ਇਸ ਮੁੱਦੇ ’ਤੇ ਇਕ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਮਲਪ੍ਰੀਤ ਕੌਰ ਨੇ ਸਾਨੂੰ ਕੁੱਝ ਵਿਅਕਤੀਆਂ ਵਿਰੁਧ ਦਰਖ਼ਾਸਤ ਦਿਤੀ ਹੈ। ਜਿਸ ਦਾ ਭਰਾ ਤਿੰਨ ਕੇਸਾਂ ਵਿਚ ਨਾਮਜ਼ਦ ਹੈ। ਦੋ ਕੇਸਾਂ ਵਿਚ ਤਾਂ ਉਸ ਤੋਂ ਭੁੱਕੀ ਬਰਾਮਦ ਕੀਤੀ ਗਈ ਹੈ। ਕਮਲਪ੍ਰਤੀ ਕਹਿੰਦੀ ਹੈ ਕਿ ਮੇਰੇ ਭਰਾ ’ਤੇ ਤਾਂ ਐਫ਼ਆਈਆਰ ਦਰਜ ਕੀਤੀ ਗਈ ਹੈ ਪਰ ਜਿਹੜੇ ਹੋਰ ਵਿਅਕਤੀ ਉਸ ਨਾਲ ਸੀ ਉਨ੍ਹਾਂ ’ਤੇ ਐਫ਼ਆਈਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜੇ ਉਹ ਵੀ ਮੁਲਜ਼ਮ ਪਾਏ ਗਏ ਤਾਂ ਅਸੀਂ ਉਨ੍ਹਾਂ ’ਤੇ ਵੀ ਬਣਦੀ ਕਾਰਵਾਈ ਕਰਾਂਗੇ।