ਅਸਮ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੀ ਖ਼ਾਲਸਾ ਏਡ

ਏਜੰਸੀ

ਖ਼ਬਰਾਂ, ਪੰਜਾਬ

ਖ਼ਾਲਸਾ ਏਡ ਨੇ ਹੜਾਂ ਦੀ ਮਾਰ ਝੱਲ ਰਹੇ ਅਸਮ ਵਿਚ ਲੰਗਰ ਦੇ ਨਾਲ ਨਾਲ ਹਜ਼ਾਰਾਂ ਤੋਂ ਵੱਧ ਪੀੜਤਾਂ ਤਕ ਰਾਸ਼ਨ ਪਹੁੰਚਾਇਆ ਹੈ।

Khalsa aid helped assam people suffering from flood

ਚੰਡੀਗੜ੍ਹ: ਬਾਰਿਸ਼ਾਂ ਕਾਰਨ ਅਸਮ ਵਿਚ ਹੜ ਆਏ ਹੋਏ ਹਨ ਜਿਸ ਦੇ ਚਲਦੇ ਉੱਥੇ ਖਾਣ ਪੀਣ ਦੀਆਂ ਵਸਤੂਆਂ ਵਿਚ ਕਮੀ ਆ ਗਈ ਹੈ। ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਦੀ ਪਰਉਪਕਾਰੀ ਸੰਸਥਾ ਖ਼ਾਲਸਾ ਏਡ ਨੇ ਇਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ ਹੈ। ਖ਼ਾਲਸਾ ਏਡ ਨੇ ਹੜਾਂ ਦੀ ਮਾਰ ਝੱਲ ਰਹੇ ਅਸਮ ਵਿਚ ਲੰਗਰ ਦੇ ਨਾਲ ਨਾਲ ਹਜ਼ਾਰਾਂ ਤੋਂ ਵੱਧ ਪੀੜਤਾਂ ਤਕ ਰਾਸ਼ਨ ਪਹੁੰਚਾਇਆ ਹੈ।

ਇਸ ਦੀ ਜਾਣਕਾਰੀ ਖ਼ਾਲਸਾ ਏਡ ਨੇ ਅਪਣੇ ਟਵਿੱਟਰ ਰਾਹੀਂ ਦਿੱਤੀ ਹੈ। ਅਜਿਹੀਆਂ ਹੋਰਨਾਂ ਮੁਸੀਬਤਾਂ ਵਿਚ ਵੀ ਖ਼ਾਲਸਾ ਏਡ ਹਮੇਸ਼ਾ ਅੱਗੇ ਆਈ ਹੈ। ਖ਼ਾਲਸਾ ਏਡ ਨੇ ਕੁਦਰਤੀ ਆਫ਼ਤਾਂ ਕਾਰਨ ਮੁਸ਼ਕਲ ਵਿਚ ਪਏ ਲੋਕਾਂ ਦੀ ਮਦਦ ਕੀਤੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਚ ਸੋਕਾ ਪੀੜਤ ਇਲਾਕੇ ਵਿਚ ਪਾਣੀ ਪਹੁੰਚਾਇਆ ਸੀ ਤੇ ਓਡੀਸ਼ਾ ਦੇ ਫਾਨੀ ਤੂਫ਼ਾਨ ਤੋਂ ਪੀੜਤ ਲੋਕਾਂ ਦੀ ਵੀ ਮਦਦ ਕੀਤੀ ਸੀ।

ਇਸ ਸੰਸਥਾ ਨੇ ਸੀਰੀਆ ਤੋਂ ਲੈ ਕੇ ਇਰਾਕ ਤੇ ਮਿਆਂਮਾਰ ਵਰਗੇ ਦੇਸ਼ਾਂ ਵਿਚ ਅਜਿਹੇ ਹੋਰ ਕਈ ਮਦਦਗਾਰ ਕੰਮ ਕੀਤੇ ਹਨ। ਸੂਬੇ ਦੇ 33 ਵਿਚੋਂ 27 ਜ਼ਿਲ੍ਹੇ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਮਾਰ ਹੇਠ ਹਨ। ਇਸ ਕੁਦਰਤੀ ਆਫ਼ਤ ਕਾਰਨ ਤਕਰੀਬਨ 49 ਲੱਖ ਲੋਕ ਅਪਣੇ ਘਰਾਂ ਤੋਂ ਦੂਰ ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।