ਅਕਾਲੀ ਸਰਕਾਰ ਆਉਣ 'ਤੇ ਜਸਟਿਸ ਰਣਜੀਤ ਸਿੰਘ ਵਿਰੁਧ ਪਰਚਾ ਦਰਜ ਕਰਾਂਗੇ: ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ............

Sukhbir Singh Badal during visit at Sachkhand Harmandir Sahib

ਅੰਮ੍ਰਿਤਸਰ  :  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਡਿਗਰੀ ਜਾਅਲੀ ਹੈ। ਉਹ ਨਾ ਤਾਂ ਜਸਟਿਸ ਹੈ ਤੇ ਨਾ ਹੀ ਸਿੰਘ ਹੈ। ਉਹ ਤਾਂ ਰਣਜੀਤ ਹੈ। ਉਸ ਵਿਰੁਧ ਪੰਜਾਬ ਸਰਕਾਰ ਅਪਰਾਧਕ ਪਰਚਾ ਦਰਜ ਕਰੇ ਨਹੀ ਤਾਂ ਅਕਾਲੀ ਦਲ ਦੀ ਹਕੂਮਤ  ਆਉਣ 'ਤੇ 420 ਦਾ  ਪਰਚਾ ਦਰਜ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਹਿਮੰਤ ਸਿੰਘ ਨੂੰ  ਮੁੱਖ ਗਵਾਹ ਰੱਖਿਆ ਸੀ  ਜਿਸ ਨੇ ਹੁਣ ਸੱਚ ਬੋਲਿਆ ਹੈ ।

ਜੋ  ਰਿਪੋਰਟ ਤਿਆਰ ਕੀਤੀ ਹੈ ਉਹ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਦੇ ਘਰ ਲਿੱਖੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਬਲਜੀਤ ਸਿੰਘ ਦਾਦੂਵਾਲ  ਤੇ ਕਾਂਗਰਸੀ ਆਪਸ ਵਿਚ ਮਿਲੇ ਹਨ ਤੇ ਸਾਰੇ ਆਈਐਸਆਈ ਦੇ ਏਜੰਟ ਹਨ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਸੁਖਬੀਰ ਸਿੰਘ ਬਾਦਲ ਦੇ  ਮੁਤਾਬਕ ਕੈਪਟਨ ਅਮਰਿੰਦਰ ਸਿੰਘ  ਮੁੱਖ ਮੰਤਰੀ ਅੱਜ ਨਵਜੋਤ ਸਿੰਘ ਸਿੱਧੂ ਨੂੰ ਗਲਤ ਆਖ ਰਹੇ ਹਨ ਪਰ ਸਾਡੀ ਸੂਚਨਾ ਹੈ ਕਿ ਸਿੱਧੂ, ਖਹਿਰਾ ਤੇ ਬੈਸ ਭਰਾ ਜਲਦੀ ਹੀ ਇਕ ਸਿਆਸੀ ਮੰਚ ਬਣਾਉਣਗੇ। ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਚ ਬਹੁਤ ਵਿਰੋਧਤਾ ਹੋ ਰਹੀ ਹੈ।

ਸਿੱਧੂ  ਤੇ ਕੁਝ ਕਾਂਗਰਸੀਆਂ ਨੂੰ ਪਾਕਿਸਤਾਨ ਨਾਲ ਮੋਹ ਹੋ ਗਿਆ ਹੈ। ਗੁਰੂ ਨਗਰੀ ਅੰਮ੍ਰਿਤਸਰ ਦੀ ਸਫਾਈ ਪੱਖੀ ਅਤੇ ਹੈਰੀਟੇਜ ਸਟਰੀਟ ਦੀ ਮੰਦੀ ਹਾਲਤ ਹੈ ਜਿਸ ਲਈ ਸਿੱਧੂ ਜ਼ਿੰਮੇਵਾਰ ਹੈ । ਬਰਗਾੜੀ  ਇੰਨਸਾਫ ਦੇ ਮੋਰਚੇ ਤੇ ਬੈਠੇ ਭਾਈ ਧਿਆਨ ਸਿੰਘ ਮੰਡ , ਬਲਜੀਤ  ਸਿੰਘ ਦਾਦੂਵਾਲ ਆਦਿ ਤੇ  ਨਿਸ਼ਾਨਾ ਲਾਉਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਰੋੜਾਂ ਰੁਪਏ ਇਨ੍ਹਾਂ ਨੂੰ ਬਾਹਰੋ ਆ ਰਿਹਾ ਹੈ ਤੇ ਇਨਾ ਦੀ ਦੁਕਾਨ ਚੰਗੀ ਚੱਲ ਰਹੀ ਹੈ  । 

Related Stories