ਕਿਸ ਨੇ ਕਿੰਨੇ ਪੈਸਿਆਂ 'ਚ ਟਿਕਟ ਖ਼ਰੀਦੀ, ਆਪ ਵਿਧਾਇਕਾਂ ਨੂੰ ਦੇਣਾ ਪਵੇਗਾ ਜਵਾਬ: ਰਵਨੀਤ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਖਤਮ ਹੋ ਚੁੱਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਵਿਧਾਨ ਸਭਾ ਵਿੱਚ ਦੱਸਣਾਂ ਪਵੇਗਾ ਕਿ ਕਿੰਨੇ ਕਿੰਨੇ ਰੁਪਏ ਦੇ ਕੇ ਉਹਨਾਂ ਨੇ ਪਾਰਟੀ ਹਾਈਕਮਾਂਡ...........

Ravneet Bittu And Advocate Harpreet Singh Sachar

ਲੁਧਿਆਣਾ : ਪੰਜਾਬ ਅੰਦਰ ਖਤਮ ਹੋ ਚੁੱਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਵਿਧਾਨ ਸਭਾ ਵਿੱਚ ਦੱਸਣਾਂ ਪਵੇਗਾ ਕਿ ਕਿੰਨੇ  ਕਿੰਨੇ ਰੁਪਏ ਦੇ ਕੇ ਉਹਨਾਂ ਨੇ ਪਾਰਟੀ ਹਾਈਕਮਾਂਡ ਤੋਂ ਟਿਕਟਾਂ ਖਰੀਦੀਆਂ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ । ਸ: ਬਿੱਟੂ ਬਲਾਕ ਕਾਂਗਰਸ ਦੇ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਅਤੇ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ ਦੀ ਮਾਤਾ ਦੇ ਭੋਗ ਤੋਂ ਬਆਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਉਹਨਾਂ ਨਾਲ ਇਸ ਸਮੇਂ ਵਿਸੇਸ਼ ਤੌਰ ਤੇ ਐਡਵੋਕੇਟ ਹਰਪ੍ਰੀਤ ਸਿੰਘ ਸੱਚਰ ਵੀ ਹਾਜਰ ਸਨ ।

ਸ: ਬਿੱਟੂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਦਿੱਲੀ ਤੋਂ ਆਏ ਲੋਕ ਸਾਡੀਆਂ ਧੀਆਂ ਭੈਂਣਾਂ ਦੀਆਂ ਇਜੱਤਾਂ ਨਾਲ ਖੇਡਦੇ ਰਹੇ ਅਤੇ ਵਿਧਾਇਕ ਬਣ੍ਹਨ ਦੀ ਚਾਹਤ ਵਿੱਚ ਆਮ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਤਮਾਸ਼ਬੀਨ ਬਣ੍ਹੇ ਰਹੇ । ਇਹਨਾਂ ਲੋਕਾਂ ਨੂੰ ਹੁਣ ਆਪਣੀ ਜਮੀਰ ਦੀ ਅਵਾਜ ਸੁਣਕੇ ਉਹਨਾਂ ਲੋਕਾਂ ਦੇ ਨਾਮ ਜਨਤਕ ਕਰਨੇ ਚਾਹੀਦੇ ਹਨ ਨਹੀ । ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਤਾਂ ਇਹਨਾਂ ਤੋਂ ਜਆਬ ਮੰਗਣਗੇ ਹੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੰ ਵੀ ਇਹ ਜੁਆਬ ਦੇਣ ਲਈ ਤਿਆਰ ਰਹਿਣ। 

ਸ: ਬਿੱਟੂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਆਖਦੇ ਸਨ ਕਿ ਆਮ ਆਦਮੀ ਪਾਰਟੀ ਇੱਕ ਪਾਣੀ ਦਾ ਬੂਲਬਲਾ ਹੈ । ਜੋ ਜਲਦੀ ਹੀ ਖਤਮ ਹੋ ਜਾਵੇਗਾ ਜੋ ਹੋ ਚੁੱਕਾ ਹੈ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਆਏ ਲੋਕਾਂ ਨੂੰ ਪੰਜਾਬ , ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਦੇ ਮੁਦਿਆਂ ਨਾਲ ਕੋਈ ਲੈਣਦੇਣ ਨਹੀ ਹੈ ਇਹ ਲੋਕ ਤਾਂ ਬੁਹਤ ਜਲਦ ਸਿਆਸਤ ਵਿੱਚ ਅੱਗੇ ਉਹਨਾਂ ਚਾਹੁੰਦੇ ਸਨ । ਇਸ ਮੋਕੇ ਗੁਰਦੀਪ ਸਿੰਘ ਸਰਪੰਚ, ਮਾਨ ਸਿੰਘ ਗਰਚਾ, ਜੁੱਗੀ ਬਰਾੜ, ਬਲਾਕ ਕਾਂਗਰਸ ਦੇ ਪ੍ਰਧਾਨ ਰਾਕੇਸ਼ ਕੁਮਾਰ ਆਦਿ ਹਾਜਰ ਸਨ।