ਰਾਣਾ ਸੋਢੀ ਵਲੋਂ ਏਸ਼ੀਅਨ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਰੋਇੰਗ ਟੀਮ ਨੂੰ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤ ਦੀ ਪੁਰਸ਼ ਰੋਇੰਗ ਟੀਮ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਚੱਲ ਰਹੀਆਂ

Gurmeet Rana Sodhi

•    ਭਾਰਤੀ ਟੀਮ ਨੇ ਕੁਆਰਡਰਪਲ ਸਕੱਲਜ਼ ਵਰਗ 'ਚ ਜਿੱਤਿਆ ਸੋਨ ਤਮਗਾ • ਟੀਮ ਮੈਂਬਰ ਸੁਖਮੀਤ ਸਿੰਘ ਤੇ ਸਵਰਨ ਵਿਰਕ ਮਾਨਸਾ ਨਾਲ ਸਬੰਧਤ

ਚੰਡੀਗੜ:ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤ ਦੀ ਪੁਰਸ਼ ਰੋਇੰਗ ਟੀਮ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜਿੱਤਣ 'ਤੇ ਦਿਲੀ ਵਧਾਈ ਦਿੱਤੀ ਹੈ। ਟੀਮ, ਜਿਸ ਵਿੱਚ ਸਵਰਨ ਸਿੰਘ ਵਿਰਕ, ਸੁਖਮੀਤ ਸਿੰਘ, ਦੱਤੂ ਭੋਕਾਨਲ ਅਤੇ ਓਮ ਪ੍ਰਕਾਸ਼ ਸ਼ਾਮਲ ਹਨ, ਨੇ ਪੁਰਸ਼ਾਂ ਦੇ ਕੁਆਰਡਰਪਲ ਸਕੱਲਜ਼ ਵਰਗ ਵਿੱਚ ਸੋਨ ਤਮਗਾ ਜਿੱਤਿਆ।