ਪਾਣੀ 'ਚ ਘਿਰੇ ਗੁਰਦੁਆਰਾ ਸਾਹਿਬ ਚੋਂ ਰੌਸ਼ਨਦਾਨ ਜ਼ਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਆਂਦਾ ਬਾਹਰ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਭਾਈ ਬੋਟ ਚਲਾਉਣ ਦੀ ਸੇਵਾ
ਪੰਜਾਬ- ਪਿੰਡ ਮੰਡਾਲਾ ਛੰਨਾਂ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਵਿਚ ਪਿੰਡ ਮੰਡਾਲਾ ਛੰਨਾਂ ਦੇ ਗੁਰਦੁਆਰਾ ਸਾਹਿਬ ਵਿਚੋਂ ਇੱਕ ਛੋਟੇ ਜਿਹੇ ਰੌਸ਼ਨਦਾਨ ਜ਼ਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੱਢਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਾਣੀ ਭਰ ਗਿਆ ਸੀ। ਹੋਰ ਤਾਂ ਹੋਰ ਗੁਰੂ ਘਰ ਦੇ ਹਰ ਪਾਸੇ ਪਾਣੀ ਹੀ ਪਾਣੀ ਸੀ ਤੇ ਅੰਦਰ ਜਾਣਾ ਸਭ ਤੋਂ ਵੱਡੀ ਚਣੌਤੀ ਸੀ
ਪਰ ਸਿੰਘਾਂ ਨੇ ਇਹ ਕੰਮ ਮੁਮਕਿਨ ਕਰ ਦਿਖਾਇਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਵੇਂ ਪਾਵਨ ਸਰੂਪਾਂ ਨੂੰ ਮੋਟਰ ਬੋਟ ਰਾਹੀਂ ਬਾਹਰ ਲਿਆ ਗੁਰਮਰਿਯਾਦਾ ਵਿਚ ਵੱਡਾ ਜਲਾਲਪੁਰ ਦੇ ਗੁਰੂ ਘਰ ਵਿਚ ਪਹੁੰਚਾਇਆ। ਡੂੰਘੇ ਪਾਣੀ ਵਿਚੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੋਟਰ ਬੋਟ ਚਲਾਉਣ ਦੀ ਸੇਵਾ ਨਿਭਾਈ। ਦੱਸ ਦਈਏ ਕਿ ਹੜ੍ਹ ਦੀ ਮਾਰ ਹੇਠ ਆਏ ਪੰਜਾਬ ਦੇ ਪਿੰਡਾਂ ਵਿਚੋਂ ਵੱਖ ਵੱਖ ਜਥੇਬੰਦੀਆਂ ਵਲੋਂ ਬਚਾਅ ਕਾਰਜ ਜ਼ੋਰਾਂ ਤੇ ਹੈ।
ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਦੇ ਗੁਰਦੁਆਰਿਆਂ ਵਿਚੋਂ ਜੋ ਕਿ ਪਾਣੀ ਦੀ ਚਪੇਟ ਵਿਚ ਆਏ ਹਨ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਮਰਿਆਦਾ ਸਾਹਿਤ ਸੁਰੱਖਿਅਤ ਥਾਵਾਂ ਤੇ ਪਹੁੰਚਾਏ ਗਏ ਹਨ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਪਿੰਡ ਅਤੇ ਸ਼ਹਿਰ ਪਾਣੀ ਦੀ ਚਪੇਟ ਵਿਚ ਆਏ ਹੋਏ ਹਨ ਅਤੇ ਇਹਨਾਂ ਹੜ੍ਹਾਂ ਕਾਰਨ ਕਾਫ਼ੀ ਨੁਕਸਾਨ ਵੀ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।