ਪੰਜਾਬ ’ਚ ਕਦਮ ਵਧਾਉਂਦੀ ਭਾਜਪਾ ਤੋਂ ਅਕਾਲੀ ਹੋਏ ਪਰੇਸ਼ਾਨ

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ ਦਿਨਾਂ ਵਿਚ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਪਾਰਟੀ ਨੇ...

Chandigarh Akali dal upset by increasing activism of BJP in Punjab

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪਿਛਲੇ ਕੁੱਝ ਸਮੇਂ ਤੋਂ ਅਪਣੀਆਂ ਰਾਜਨੀਤਿਕ ਗਤੀਵਿਧੀਆਂ ਵਧਾ ਦਿੱਤੀਆਂ ਹਨ। ਇਸ ਨਾਲ ਕਾਂਗਰਸ ਸਰਕਾਰ ਤਾਂ ਪਰੇਸ਼ਾਨ ਨਹੀਂ ਹੈ ਪਰ ਅਕਾਲੀ ਦਲ ਦੇ ਆਗੂਆਂ ਦੀਆਂ ਪਰੇਸ਼ਾਨੀਆਂ ਜ਼ਰੂਰ ਵਧ ਗਈਆਂ ਹਨ। ਭਾਜਪਾ ਨੇ ਕਈ ਅਜਿਹੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ ਜਿੱਥੇ ਅਕਾਲੀ ਦਲ ਨੂੰ ਦਿੱਕਤ ਹੁੰਦੀ ਹੈ।

ਪਿਛਲੇ ਦਿਨਾਂ ਵਿਚ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਪਾਰਟੀ ਨੇ ਅਪਣੇ ਪੱਧਰ ਤੇ ਪ੍ਰਦਰਸ਼ਨ ਕਰ ਅਤੇ ਧਰਨੇ ਦੇ ਕੇ ਦੱਸ ਦਿੱਤਾ ਹੈ ਕਿ ਉਹਨਾਂ ਦਾ ਅਪਣਾ ਅਸਤਿਤਵ ਵੀ ਹੈ। ਉਹ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੈਂਗਰ ਨਹੀਂ ਹੈ। ਪਾਰਟੀ ਨੇ ਐਨਆਰਆਈ ਨਾਲ ਪੰਜਾਬ ਦੇ ਵਿਕਾਸ ਲਈ ਆਪਣੇ ਪੱਧਰ 'ਤੇ ਵੈਬਿਨਾਰ ਵੀ ਕੀਤੇ।

ਭਾਜਪਾ ਕੇਡਰ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਨ ਕਿ ਭਾਜਪਾ ਨੂੰ ਆਜ਼ਾਦ ਚੋਣਾਂ ਅਕਾਲੀ ਦਲ ਤੋਂ ਵੱਖ ਲੜਨਾ ਚਾਹੀਦਾ ਹੈ ਪਰ ਪਾਰਟੀ ਹਾਈ ਕਮਾਂਡ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਅਜਿਹਾ ਕਰਨਾ ਉਨ੍ਹਾਂ ਲਈ ਸੰਭਵ ਹੈ ਜਾਂ ਨਹੀਂ। ਹਾਂ, ਭਾਜਪਾ ਦੀਆਂ ਵਧੀਆਂ ਗਤੀਵਿਧੀਆਂ ਨੇ ਨਿਸ਼ਚਤ ਤੌਰ 'ਤੇ ਅਕਾਲੀ ਦਲ ਨੂੰ ਪਰੇਸ਼ਾਨ ਕਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਪਰਮਿੰਦਰ ਸਿੰਘ ਢੀਂਡਸਾ ਲੰਬੇ ਸਮੇਂ ਤੋਂ ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਨਹੀਂ ਲੈ ਰਹੇ ਪਰੰਤੂ ਇਸ ਵਾਰ ਉਹ ਸੈਸ਼ਨ ਵਿਚ ਆਉਣ ਦਾ ਮਨ ਬਣਾ ਚੁੱਕੇ ਹਨ। ਹੁਣ ਸਵਾਲ ਇਹ ਹੈ ਕਿ ਉਹਨਾਂ ਨੂੰ ਸੀਟ ਕਿੱਥੋਂ ਦਿੱਤੀ ਜਾਵੇਗੀ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਢੀਂਡਸਾ ਪਾਰਟੀ ਵਿਚ ਸਭ ਤੋਂ ਸੀਨੀਅਰ ਹੈ। ਉਹ ਪੰਜ ਵਾਰ ਚੋਣਾਂ ਜਿੱਤ ਚੁੱਕੇ ਹਨ ਅਤੇ ਹੁਣ ਅਲੱਗ ਪਾਰਟੀ ਵਿਚ ਹਨ। ਵਿਧਾਨ ਸਭਾ ਵਿਚ ਉਹ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਨ।

ਗਰੁੱਪ ਲੀਡਰ ਤੋਂ ਬਾਅਦ ਪਹਿਲੀ ਕੁਰਸੀ ਉਹਨਾਂ ਨੂੰ ਹੀ ਮਿਲਣੀ ਹੈ। ਅਕਾਲੀ ਦਲ ਵਿਚ ਇਸ ਨੂੰ ਲੈ ਕੇ ਬੇਚੈਨੀ ਹੈ ਕਿਉਂ ਕਿ ਇਸ ਵਾਰ ਇਕ ਕੁਰਸੀ ਤੇ ਕੇਵਲ ਇਕ ਹੀ ਵਿਧਾਇਕ ਬੈਠ ਸਕੇਗਾ। ਅਜਿਹੇ ਵਿਚ ਬਿਕਰਮ ਮਜੀਠੀਆ ਨੂੰ ਪਿੱਛੇ ਦੀ ਕੁਰਸੀ ਤੇ ਬੈਠਣਾ ਪਵੇਗਾ ਕਿਉਂ ਕਿ ਉਹ ਢੀਂਡਸਾ ਤੋਂ ਜੂਨੀਅਰ ਹਨ। ਵੈਸੇ ਤਾਂ ਸ਼ਰਣਜੀਤ ਢਿੱਲੋਂ ਪਾਰਟੀ ਦੇ ਗਰੁੱਪ ਲੀਡਰ ਹਨ ਪਰ ਵਿਧਾਨ ਸਭਾ ਵਿਚ ਪਾਰਟੀ ਦੀ ਕਮਾਨ ਮਜੀਠੀਆ ਹੀ ਸੰਭਾਲਦੇ ਹਨ। ਇਸ ਵਾਰ ਉਹਨਾਂ ਨੂੰ ਬੈਕ ਸੀਟ ਤੋਂ ਲੜਾਈ ਲੜਨੀ ਪਵੇਗੀ।