ਖਡੂਰ ਸਹਿਬ ਮੇਲੇ 'ਤੇ 19 ਸਾਲ ਪਿਛੋਂ 19 ਸਤੰਬਰ ਨੂੰ ਘਰ ਆਇਆ ਬਲਵੰਤ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਬੀਤੇ ਦਿਨ ਸਪੈਸ਼ਲ ਪੁਲਿਸ ਨੇ ਅਤਿਵਾਦ ਵਿਰੋਧੀ ਕਾਰਵਾਈ ਨੂੰ ਅੰਜਾਮ ਦਿਦਿੰਆਂ ਖੜਾਕੁ ਕਾਰਵਾਈਆਂ ਕਰਨ ਵਾਲਿਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ

Balwant Singh

ਤਰਨਤਾਰਨ /ਚੋਹਲਾ ਸਹਿਬ (ਅਜੀਤ ਸਿੰਘ ਘਰਿਆਲਾ/ਰਕੇਸ਼ ਕੁਮਾਰ): ਬੀਤੇ ਦਿਨ ਸਪੈਸ਼ਲ ਪੁਲਿਸ ਵਲੋਂ ਅਤਿਵਾਦ ਵਿਰੋਧੀ ਕਾਰਵਾਈ ਨੂੰ ਅੰਜਾਮ ਦਿਦਿੰਆਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਦੇ ਸਮੱਰਥਕ ਨਾਲ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਨੂੰ ਸੁਰਜੀਤ ਕਰਨ ਦੇ ਦੋਸ਼ ਹੇਠ ਖੜਾਕੁ ਕਾਰਵਾਈਆਂ ਕਰਨ ਵਾਲਿਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਗਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਵਿਚੋ ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਥਾਣਾ ਚੋਹਲਾ ਸਹਿਬ ਅਧੀਨ ਆਉਦੇ ਪਿੰਡ ਵੜਿੰਗ ਦੇ ਰਹਿਣ ਵਾਲੇ ਬਲਵੰਤ ਸਿੰਘ ਉਰਫ਼ ਬਾਬਾ ਉਰਫ਼ ਨਿਹੰਗ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੇ ਸਮੂਹ ਪਿੰਡ ਵਾਸੀ ਹੈਰਾਨ ਹਨ ਕਿ ਉਨ੍ਹਾਂ ਦੇ ਪਿੰਡ ਦਾ ਬਾਬਾ ਬਲਵੰਤ ਸਿੰਘ ਜੋ ਕਿ ਬਹੁਤ ਵਧੀਆ ਕਥਾਂ ਵਾਚਕ ਹੈ।

ਪਿਛਲੇ ਲੰਮੇ ਸਮੇ ਤੋਂ ਧਾਰਮਕ ਜਥੇਬੰਦੀਆਂ ਨਾਲ ਰਹਿ ਕੇ ਗੁਰੁ ਘਰ ਦੀ ਸੇਵਾ ਕਰ ਰਿਹਾ ਹੋਵੇ ਤੇ ਇਸ ਵਿਅਕਤੀ ਦੇ ਪਕਿਸਤਾਨ ਤੇ ਜਰਮਨੀ ਵਿਚ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਨਾਲ ਸਬੰਧ ਹੋ ਸਕਦੇ ਹਨ, ਤੇ ਇਨ੍ਹਾਂ ਕੋਲੋ ਭਾਰੀ ਮਾਤਰਾ ਵਿਚ ਹਥਿਆਰ ਤੇ ਅਸਲਾ ਵੀ ਬਰਾਮਦ ਕੀਤਾ ਹੈ। ਇਸ ਸਬੰਧੀ ਜਦ ਅੱਜ ਪੱਤਰਕਾਰਾਂ ਦੀ ਟੀਮ ਵਲੋਂ ਬਲਵੰਤ ਸਿੰਘ ਦੇ ਘਰ ਥਾਣਾ ਚੋਹਲਾ ਸਹਿਬ ਦੇ ਪਿੰਡ ਵੜਿੰਗ ਦਾ ਦੌਰਾ ਕੀਤਾ ਤਾਂ ਘਰ ਵਿਚ ਮੌਜੂਦ ਉਸ ਦੇ ਪਿਤਾ ਮਿਲਖਾ ਸਿੰਘ, ਭਰਜਾਈ ਕਰਮਜੀਤ ਕੌਰ  ਅਤੇ ਆਢ –ਗੁਆਢ ਵਾਲੇ ਮੌਜੂਦ ਸਨ

ਇਸ ਮੌਕੇ ਬਾਬਾ ਬਲਵੰਤ ਸਿੰਘ ਨਿਹੰਗ ਦੇ ਪਿਤਾ ਮਿਲਖਾ ਸਿੰਘ ਨੇ ਦਸਿਆ ਕਿ ਘਰ ਦੀ ਮਾਲੀ ਹਾਲਤ ਬਹੁਤ ਹੀ ਮਾੜੀ ਸੀ ਪਰਿਵਾਰ ਦਾ ਦੋ ਏਕੜ ਜ਼ਮੀਨ ਨਾਲ ਗੁਜਾਰਾਂ ਚੱਲਦਾ ਸੀ ਅਤੇ ਦੋ ਏਕੜ ਜ਼ਮੀਨ ਵੀ ਬਲਵੰਤ ਸਿੰਘ ਦੀ ਮਾਤਾ ਦੀ ਬਿਮਾਰੀ ਦੇ ਇਲਾਜ ਲਈ ਵਿੱਕ ਗਈ ਸੀ । ਉਸ ਦੀ ਮਾਤਾ ਵੀ ਬਚ ਨਹੀਂ ਸਕੀ ਅਤੇ 1999 ਨੂੰ ਬਲਵੰਤ ਸਿੰਘ ਨਿਹੰਗ ਦਾ ਵਿਆਹ ਰਾਜਵਿੰਦਰ ਕੌਰ ਨਾਲ ਹੋਇਆ  ਜਿਸ  ਦੌਰਾਨ ਉਨ੍ਹਾਂ ਦੇ ਘਰ ਇਕ ਲੜਕੀ ਨੇ ਜਨਮ ਲਿਆ ਅਤੇ ਸੰਨ 2000 ਵਿਚ ਰਾਜਵਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੌਰਾਨ ਬਲਵੰਤ ਸਿੰਘ ਘਰ ਛੱਡ ਕੇ ਚਲਾ ਗਿਆ ਅਤੇ  ਧਾਰਮਿਕ ਜਥੇਬੰਦੀਆਂ ਨਾਲ ਰਹਿਣ ਲੱਗ ਪਿਆ ਅੱਜ ਕਲ ਉਹ ਸੁਰਸਿੰਘ ਵਾਲੇ ਬਾਬਿਆ ਦੀ ਸੇਵਾ ਕਰ ਰਿਹਾ ਸੀ ਅਤੇ ਵਧੀਆ ਕਥਾਵਾਚਕ ਵੀ ਸੀ।

ਉਨ੍ਹਾਂ ਦਸਿਆ ਕਿ  ਉਹ 19 ਸਾਲ ਬਾਅਦ 19 ਸਤੰਬਰ ਨੂੰ ਖਡੂਰ ਸਹਿਬ ਵਿਖੇ ਚੱਲ ਰਹੇ ਮੇਲੇ ਵਿਚ ਜਥੇਬੰਦੀ ਨਾਲ ਆਇਆ ਸੀ ਤੇ ਉਸ ਮੌਕੇ ਉਹ ਘਰ ਆਇਆ ਅਤੇ ਸਿਰਫ਼ ਅੱਧਾ ਘੰਟਾ ਘਰ ਵਿਚ ਠਹਿਰਿਆ ਚਾਹ ਪੀ ਕੇ ਵਾਪਸ ਚਲਾ ਗਿਆ ਮਿਲਖਾ ਸਿੰਘ ਨੇ ਦਸਿਆ ਕਿ 20 ਤਰੀਕ ਵਾਲੇ ਦਿਨ ਪੁਲਿਸ ਸਾਡੇ ਘਰ ਆਈ ਅਤੇ ਬਲਵੰਤ ਸਿੰਘ ਬਾਰੇ ਪੁੱਛ ਕੇ ਚਲੀ ਗਈ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਕਿ ਪੁਲਿਸ ਨੇ ਉਸ ਨੂੰ ਕਿੱਥੋਂ ਫੜਿਆ ਹੈ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਦਾ ਭਰਾ ਸੁਖਦੇਵ ਸਿੰਘ ਗੁਜਰਾਤ ਵਿਖੇ ਇਕ ਹੋਟਲ ਵਿਚ ਕੰਮ ਕਰਦਾ ਹੈ ਜਿਸ ਦੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ ਅਤੇ ਬਲਵੰਤ ਸਿੰਘ ਦੀ ਬੇਟੀ  ਜੋ ਕਿ ਬੀਐਸਈ ਕਰ ਰਹੀ ਹੈ। ਉਸ ਦਾ ਖਰਚਾ ਵੀ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਬਲਵੰਤ ਸਿੰਘ ਵਿਰੁਧ ਦੇਸ਼ ਧ੍ਰੋਹੀ ਦਾ ਮਾਮਲਾ ਦਰਜ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਵਿਅਕਤੀਆਂ ਨੂੰ ਪਾਕਿ: ਵਲੋਂ ਡਰੋਨ ਰਾਹੀ ਹਥਿਆਰ ਤੇ ਗੋਲੀ ਸਿੱਕਾ ਸਪਲਾਈ ਕੀਤੇ ਜਾਣ ਦਾ ਪਹਿਲਾ ਮਾਮਲਾ ਸਮਾਹਣੇ ਆਉਣ ਉਪਰੰਤ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਪਾਸੋ ਇਸ ਦੀ ਜਾਂਚ ਐਨ ਆਈ ਏ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।