ਅੱਜ ਲੱਗ ਸਕਦੀ ਹੈ CM ਚੰਨੀ ਦੀ ਕੈਬਨਿਟ 'ਤੇ ਮੋਹਰ, ਰਾਤ 2 ਵਜੇ ਤੱਕ ਦਿੱਲੀ 'ਚ ਚੱਲੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਦੇਰ ਰਾਤ ਕਰੀਬ 4 ਘੰਟੇ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੈਠਕ ਕੀਤੀ।

Punjab Cabinet expansion soon

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ’ਤੇ ਅੱਜ ਮੋਹਰ ਲੱਗ ਸਕਦੀ ਹੈ। ਦਰਅਸਲ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਸ ਦੇ ਚਲਦਿਆਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਦੇਰ ਰਾਤ ਕਰੀਬ 4 ਘੰਟੇ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੈਠਕ ਕੀਤੀ।

ਹੋਰ ਪੜ੍ਹੋ: ਪੈਟਰੋਲ ਕੀਮਤਾਂ ਘੱਟ ਨਹੀਂ ਰਹੀਆਂ ਕਿਉਂਕਿ ਸੂਬੇ ਇਸ ਨੂੰ GST ਹੇਠ ਲਿਆਉਣਾ ਨਹੀਂ ਚਾਹੁੰਦੇ : ਪੁਰੀ

ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕੇਸੀ ਵੇਣੂਗੋਪਾਲ ਵੀ ਮੌਜੂਦ ਰਹੇ। ਸੂਤਰਾਂ ਅਨੁਸਾਰ ਨਵੀਂ ਕੈਬਨਿਟ ਵਿਚ ਰਾਜਾ ਵੜਿੰਗ, ਕਾਕਾ ਰਣਦੀਪ ਸਿੰਘ, ਗੁਰਕੀਰਤ ਕੋਟਲੀ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਪਰਗਟ ਸਿੰਘ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਦੀ ਥਾਂ ਪੰਜਾਬ ਦਾ ਖੇਡ ਮੰਤਰੀ ਲਾਇਆ ਜਾ ਸਕਦਾ ਹੈ।

ਹੋਰ ਪੜ੍ਹੋ: ਸੰਯੁਕਤ ਮੋਰਚੇ ਵਲੋਂ ਦੇਸ਼-ਵਾਸੀਆਂ ਨੂੰ ਕੇਂਦਰ ਸਰਕਾਰ ਵਿਰੁਧ ਭਾਰਤ ਬੰਦ ’ਚ ਸ਼ਾਮਲ ਹੋਣ ਦੀ ਅਪੀਲ 

ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚੰਨੀ ਅੱਜ ਚੰਡੀਗੜ੍ਹ ਪਰਤ ਕੇ ਅਪਣੇ ਮੰਤਰੀਆਂ ਦੇ ਨਾਂਅ ਐਲਾਨ ਸਕਦੇ ਹਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿਚ ਸ਼ਾਮਲ ਕਈ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ।