ਲੁਧਿਆਣਾ ਵਿਚ ਤੇਜ਼ ਰਫ਼ਤਾਰ ਫਾਰਚੂਨਰ ਕਾਰ ਪਲਟੀ; 3 ਨੌਜਵਾਨ ਹੋਏ ਜ਼ਖ਼ਮੀ
ਜ਼ਖਮੀਆਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ।
ਲੁਧਿਆਣਾ: ਦੁੱਗਰੀ ਇਲਾਕੇ 'ਚ 200 ਫੁੱਟੀ ਰੋਡ 'ਤੇ ਤੇਜ਼ ਰਫਤਾਰ ਫਾਰਚੂਨਰ ਕਾਰ ਬੇਕਾਬੂ ਹੋ ਗਈ। ਡਰਾਈਵਰ ਨੇ ਹੈਂਡਬ੍ਰੇਕ ਲਗਾਈ ਅਤੇ ਕਾਰ ਪਲਟ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਦੀ ਆਵਾਜ਼ ਸੁਣ ਕੇ ਦੂਜਾ ਕਾਰ ਸਵਾਰ ਰੁਕ ਗਿਆ ਅਤੇ ਇਸੇ ਦੌਰਾਨ ਇਕ ਬਾਈਕ ਸਵਾਰ ਉਸ ਨਾਲ ਟਕਰਾ ਗਿਆ। ਦਸਿਆ ਜਾ ਰਿਹਾ ਹੈ ਕਿ ਕਾਰ 'ਚ 3 ਨਾਬਾਲਗ ਨੌਜਵਾਨ ਸਵਾਰ ਸਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਨੌਜਵਾਨ ਨਾਬਾਲਗ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਮੁੜ ਸਰਕੂਲੇਸ਼ਨ ਵਿਚ ਆਉਣਗੇ 1000 ਰੁਪਏ ਦੇ ਨੋਟ? ਰਿਜ਼ਰਵ ਬੈਂਕ ਨੇ ਦੱਸੀ ਸੱਚਾਈ
ਮੌਕੇ 'ਤੇ ਪਹੁੰਚੇ ਥਾਣਾ ਦੁੱਗਰੀ ਦੇ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦਸਿਆ ਕਿ ਕਾਰ ਫੁੱਲਾਂਵਾਲ ਤੋਂ ਦੁੱਗਰੀ ਵੱਲ ਜਾ ਰਹੀ ਸੀ। ਪਤਾ ਲੱਗਿਆ ਹੈ ਕਿ ਹੈਂਡਬ੍ਰੇਕ ਲਗਾਉਣ ਨਾਲ ਕਾਰ ਪਲਟ ਗਈ। ਕਈ ਦਰੱਖਤ ਵੀ ਟੁੱਟ ਕੇ ਡਿੱਗ ਗਏ, ਜਦਕਿ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ। ਲੋਕਾਂ ਨੇ ਕਾਰ ਵਿਚ ਸਵਾਰ ਤਿੰਨਾਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਨਿਜੀ ਹਸਪਤਾਲਾਂ ਵਿਚ ਪਹੁੰਚਾਇਆ। ਜ਼ਖਮੀਆਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਮਥੁਰਾ ’ਚ ਹਰ ਸਾਲ ਵਾਂਗ ਰਾਵਣ ਦੇ ਭਗਤਾਂ ਨੇ ਕੀਤੀ ਗਈ ‘ਰਾਵਣ ਆਰਤੀ’
ਘਟਨਾ ਨੂੰ ਦੇਖਣ ਲਈ ਇਕ ਕਾਰ ਸਵਾਰ ਮੌਕੇ 'ਤੇ ਰੁਕਿਆ ਹੋਇਆ ਸੀ। ਇਸ ਦੌਰਾਨ ਬਾਈਕ ਨੇ ਕਾਰ ਨੂੰ ਟੱਕਰ ਮਾਰ ਦਿਤੀ। ਜ਼ਖ਼ਮੀ ਦੀ ਪਛਾਣ ਇੰਦਰਪ੍ਰੀਤ ਵਾਸੀ ਪਿੰਡ ਝਾਂਡੇ ਵਜੋਂ ਹੋਈ ਹੈ। ਇੰਦਰਪ੍ਰੀਤ ਦੇ ਸਿਰ 'ਤੇ ਸੱਟ ਲੱਗੀ ਹੈ। ਫਿਲਹਾਲ ਉਸ ਦੇ ਪ੍ਰਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ। ਪੁਲਿਸ ਨੇ ਉਸ ਨੂੰ ਮੁੱਢਲੀ ਸਹਾਇਤਾ ਦਿਤੀ। ਕਾਰ ਚਾਲਕ ਨੂੰ ਗੱਡੀ ਸਮੇਤ ਦੁੱਗਰੀ ਥਾਣੇ ਲਿਜਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।