ਗੰਨ ਕਲਚਰ ਖਿਲਾਫ਼ ਕਾਰਵਾਈ, ਮੋਗਾ 'ਚ 15 ਅਸਲਾ ਲਾਇਸੈਂਸ ਰੱਦ 

ਏਜੰਸੀ

ਖ਼ਬਰਾਂ, ਪੰਜਾਬ

ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਬੁੱਧਵਾਰ ਨੂੰ ਗੁਰਦਾਸਪੁਰ 'ਚ 9, ਹੁਸ਼ਿਆਰਪੁਰ 'ਚ 7 ਕੇਸ ਦਰਜ ਕੀਤੇ

Action against gun culture, 15 firearms licenses canceled in Moga

ਚੰਡੀਗੜ੍ਹ - ਸਰਕਾਰ ਨੇ ਸੂਬੇ ਵਿਚ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਪਾਬੰਦੀ ਲਗਾਈ ਹੋਈ ਹੈ, ਫਿਰ ਵੀ ਗੰਨ ਕਲਚਰ ਦਾ ਪ੍ਰਦਰਸ਼ਨ ਜਾਰੀ ਹੈ। ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਬੁੱਧਵਾਰ ਨੂੰ ਗੁਰਦਾਸਪੁਰ 'ਚ 9, ਹੁਸ਼ਿਆਰਪੁਰ 'ਚ 7, ਸੰਗਰੂਰ 'ਚ 6, ਪਟਿਆਲਾ-ਲੁਧਿਆਣਾ 'ਚ 2-2 ਅਤੇ ਰੋਪੜ, ਨਵਾਂਸ਼ਹਿਰ 'ਚ ਇਕ-ਇਕ ਮਾਮਲੇ ਦਰਜ ਕੀਤੇ ਗਏ ਹਨ। ਦੂਜੇ ਪਾਸੇ ਮੋਗਾ 'ਚ ਸਰਕਾਰ ਦੀਆਂ ਹਦਾਇਤਾਂ 'ਤੇ ਸਮੀਖਿਆ ਅਧੀਨ 15 ਅਸਲਾ ਲਾਇਸੈਂਸ ਰੱਦ ਕੀਤੇ ਗਏ ਅਤੇ 360 ਅਸਲਾ ਲਾਇਸੈਂਸ ਮੁਅੱਤਲ ਕੀਤੇ ਗਏ ਹਨ। 

ਜਦਕਿ 306 ਅਸਲਿਆਂ ਦੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਡੀਸੀ ਕਲਵੰਤ ਸਿੰਘ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 321 ਅਸਲਾ ਲਾਇਸੰਸ ਧਾਰਕਾਂ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ ਓ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।