ਹਾਵੜਾ ਟ੍ਰੇਨ ’ਚ ਕੱਪੜੇ ਨਾਲ ਲਟਕਾਇਆ ਮਾਸੂਮ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਵੜਾ ਮੇਲ ਟ੍ਰੇਨ ਜਿਵੇਂ ਹੀ ਅੰਮ੍ਰਿਤਸਰ ਸਟੇਸ਼ਨ ’ਤੇ ਪਹੁੰਚੀ ਤਾਂ ਸਨਸਨੀ ਫੈਲ ਗਈ। ਜਦੋਂ ਸਫ਼ਾਈ ਕਰਮਚਾਰੀ ਟ੍ਰੇਨ ਦੇ ਵਾਸ਼ਰੂਮ ਦੀ ਸਫ਼ਾਈ ਕਰਨ ਲੱਗੇ ਤਾਂ....

Train

ਨਵੀਂ ਦਿੱਲੀ (ਭਾਸ਼ਾ) : ਹਾਵੜਾ ਮੇਲ ਟ੍ਰੇਨ ਜਿਵੇਂ ਹੀ ਅੰਮ੍ਰਿਤਸਰ ਸਟੇਸ਼ਨ ’ਤੇ ਪਹੁੰਚੀ ਤਾਂ ਸਨਸਨੀ ਫੈਲ ਗਈ। ਜਦੋਂ ਸਫ਼ਾਈ ਕਰਮਚਾਰੀ ਟ੍ਰੇਨ ਦੇ ਵਾਸ਼ਰੂਮ ਦੀ ਸਫ਼ਾਈ ਕਰਨ ਲੱਗੇ ਤਾਂ ਉਹ ਵੀ ਦੰਗ ਰਹਿ ਗਏ। ਟ੍ਰੇਨ ਦੇ ਵਾਸ਼ਰੂਮ 'ਚ ਕੱਪੜੇ ਨਾਲ ਇੱਕ ਮਾਸੂਮ ਨੂੰ ਬੜੇ ਬੇਰਹਿਮ ਤਰੀਕੇ ਨਾਲ ਲਟਕਾਇਆ ਹੋਇਆ ਸੀ ਪਰਤੱਖਦਰਸ਼ੀਆਂ ਮੁਤਾਬਕ ਬੱਚੇ ਦੇ ਗਲੇ ’ਚ ਕੱਪੜਾ ਬੰਨ੍ਹ ਕੇ ਉਸ ਨੂੰ ਟੰਗਿਆ ਹੋਇਆ ਸੀ ਅਤੇ ਜਿਹਨਾਂ ਅਣਪਛਾਤੇ ਲੋਕਾਂ ਨੇ ਇਹ ਹਰਕਤ ਕੀਤੀ ਉਹ ਪਹਿਲਾਂ ਹੀ ਫਰਾਰ ਹੋ ਚੁੱਕੇ ਸਨ।

ਜਿਵੇਂ ਹੀ ਸਫ਼ਾਈ ਕਰਮਚਾਰੀਆਂ ਨੇ ਬੱਚੇ ਨੂੰ ਇਸ ਹਾਲਾਤ 'ਚ ਦੇਖਿਆ ਤਾਂ ਉਹਨਾਂ ਨੇ ਤੁਰੰਤ ਬੱਚੇ ਨੂੰ ਬਚਾਇਆ ਅਤੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਨਾਜ਼ੁਕ ਹਾਲਤ ’ਚ ਮਾਸੂਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡਾਕਟਰ ਮੁਤਾਬਕ ਬੱਚਾ ਜਦੋਂ ਹਸਪਤਾਲ ਲਿਆਂਦਾ ਗਿਆ ਪੂਰੀ ਤਰ੍ਹਾਂ ਠੰਡਾ ਪੈ ਚੁੱਕਾ ਸੀ ਅਤੇ ਉਹਨਾਂ ਵੱਲੋਂ ਉਸਦੀ ਹਾਲਤ ਅਨੁਸਾਰ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਨੇ ਰੇਲ ਗੱਡੀਆਂ ’ਚ ਵਾਪਰ ਰਹੀਆਂ ਅਪਰਾਧਕ ਘਟਨਾਵਾਂ ਨੂੰ ਉਜਾਗਰ ਕੀਤਾ ਹੈ, ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।