"ਅਕਾਲੀ ਦਲ ਨੇ ਬਚਣਾ ਤਾਂ ਸੁਖਬੀਰ ਬਾਦਲ ਨੂੰ ਕਰ ਦੇਣ ਲਾਂਭੇ"- ਕਿੱਕੀ ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਦੇ ਇਲਜ਼ਾਮਾਂ 'ਤੇ ਕਿੱਕੀ ਢਿੱਲੋਂ ਦਾ ਮੋੜਵਾਂ ਜਵਾਬ, ਸੁਖਬੀਰ ਨੂੰ ਅਸਤੀਫ਼ੇ ਤਕ ਦੇਣ ਦੀ ਦਿੱਤੀ ਚਣੌਤੀ

File Photo

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੰਜ ਸਾਲ ਪਹਿਲਾਂ ਬਰਗਾੜੀ ਕਲਾਂ ਸਮੇਤ ਕਈ ਥਾਵਾਂ 'ਤੇ ਧਾਰਮਕ ਗ੍ਰੰਥਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਉਸ ਉਪਰੰਤ ਵਾਪਰੇ ਗੋਲੀ ਕਾਂਡ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਤੇ ਰਣਜੀਤ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ 'ਤੇ ਆਧਾਰਤ ਅਦਾਲਤਾਂ ਵਿਚ ਦਰਜ ਮਾਮਲਿਆਂ ਵਿਚ ਮੁੱਖ ਗਵਾਹ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਅਚਾਨਕ ਮੌਤ ਨੇ ਕਾਂਗਰਸ ਸਰਕਾਰ ਤੇ ਹੋਰ ਸਬੰਧਤ ਪਾਰਟੀਆਂ ਤੇ ਸਿਆਸੀ ਨੇਤਾਵਾਂ ਨੂੰ ਝੰਜੋੜ ਕੇ ਰਖ ਦਿਤਾ ਹੈ।

ਬੀਤੇ ਕਲ ਪੀੜਤ ਪਰਵਾਰ ਦੇ ਘਰ ਅਤੇ ਪਿੰਡ ਵਿਚ ਅਫ਼ਸੋਸ ਕਰਨ ਗਏ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੂੰ ਸਿਵਲ ਸਕੱਤਰੇਤ ਵਿਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਰੱਜ ਕੇ ਭੰਡਿਆ।

ਅੱਜ ਇਨ੍ਹਾਂ ਕਾਂਗਰਸੀ ਆਗੂਆਂ ਵਲੋਂ ਬੋਲੇ ਸਖ਼ਤ ਸ਼ਬਦਾਂ ਦੇ ਜੁਆਬ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਪਰਵਾਰ ਨੇ ਦੋਵਾਂ ਕਾਂਗਰਸੀ ਨੇਤਾਵਾਂ 'ਤੇ ਸਿੱਧਾ ਦੋਸ਼ ਲਾਇਆ ਹੈ ਕਿ ਪਰਵਾਰ ਨੂੰ ਧਮਕੀਆਂ ਮਿਲ ਰਹੀਆਂ ਸਨ।

ਦੱਸ ਦਈਏ ਕਿ ਸਪੋਕਸਮੈਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕਿੱਕੀ ਢਿਲੋਂ ਨੇ ਕਿਹਾ ਕਿ ਬਰਗਾੜੀ ਕਾਂਢ ਇਕ ਬਹੁਤ ਹੀ ਸੀਰੀਅਸ ਮੁੱਦਾ ਹੈ ਅਤੇ ਇਹ ਆਉਣ ਵਾਲੇ ਸਮੇਂ ਦੇ ਇਤਿਹਾਸ ਵਿਚ ਜਿਉਂਦਾ ਰਿਹਾ।  ਉਹਨਾਂ ਦਾ ਕਹਿਣਾ ਹੈ ਕੁੱਝ ਕ ਨੇ ਤਾਂ ਆਪਣੇ ਜਾਤੀ ਹਿੱਤਾਂ ਦੇ ਲਈ ਕੁੱਝ ਕ ਵੋਟਾਂ ਦੇ ਲਈ ਅਜਿਹੇ ਵੱਡੇ ਕਦਮ ਚੁੱਕੇ।

''ਕਿੱਕੀ ਢਿਲੋਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਜੋ ਸਾਡੇ ਤੇ ਇਲਜ਼ਾਮ ਲਗਾਇਆ ਹੈ ਕਿ ਬਰਗਾੜੀ ਕਾਂਢ ਵਿਚ ਉਹਨਾਂ ਦਾ ਹੱਥ ਹੈ ਉਹ ਸਾਬਿਤ ਕਰ ਕੇ ਦਿਖਾਉਣ। ਜੇ ਉਹ ਇਹ ਸਾਬਿਤ ਨਾ ਕਰ ਪਾਏ ਤਾਂ ਉ ਆਪਣੇ ਆਹਪਦੇ ਤੋਂ ਅਸਤੀਫਾ ਦੇਣ ਨਹੀਂ ਤਾਂ ਅਸੀਂ ਅਸਤੀਫ਼ਾ ਦੇ ਦੇਵਾਂਗੇ।''  ਢਿਲੋਂ ਨੇ ਕਿਹਾ ਕਿ ਪੀੜਤ ਪਰਵਾਰ ਕੁੱਝ ਹੋਰ ਕਹਿ ਰਿਹਾ ਹੈ ਅਤੇ ਸੁਖਬੀਰ ਬਾਦਲ ਕੁੱਝ ਹੋਰ ਕਹਿ ਰਹੇ ਹਨ ਉਹਨਾਂਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਗੱਲ ਨੂੰ ਪੂਰੀ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।