ਖਰੜ ਵਿਚ ਪੁਲਿਸ ਟੀਮ ’ਤੇ ਹਮਲਾ ਕਰਨ ਦਾ ਮਾਮਲਾ: ਪੁਲਿਸ ਨੇ ਦੋ ਮੁਲਜ਼ਮ ਕੀਤੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਵੇਂ ਮੁਲਜ਼ਮ ਖਰੜ ਦੇ ਨਿਵਾਸੀ ਹਨ। ਜਾਣਕਾਰੀ ਮੁਤਾਬਕ ਇਸ ਵਾਰਦਾਤ ਵਿਚ ਕਰੀਬ ਦਰਜਨ ਮੁਲਜ਼ਮ ਹਨ।

Two arrested for attacking SHO in Kharar


ਮੁਹਾਲੀ: ਖਰੜ ਪੁਲਿਸ ਸਟੇਸ਼ਨ ਦੇ ਐਸਐਚਓ ’ਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਸ਼ਿਕਾਇਤ ਐਸਐਚਓ ਭਗਤਵੀਰ ਸਿੰਘ ਨੇ ਦਿੱਤੀ ਸੀ। ਦੇਰ ਰਾਤ ਹੋਈ ਵਾਰਦਾਤ ਲਈ ਪੁਲਿਸ ਨੇ ਅਰਸ਼ਦੀਪ ਅਤੇ ਮਨਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਖਰੜ ਦੇ ਨਿਵਾਸੀ ਹਨ। ਜਾਣਕਾਰੀ ਮੁਤਾਬਕ ਇਸ ਵਾਰਦਾਤ ਵਿਚ ਕਰੀਬ ਦਰਜਨ ਮੁਲਜ਼ਮ ਹਨ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ, ਗੁਰੂ ਸਾਹਿਬ ਨੇ ਵਿਆਹ ਮੌਕੇ ਵਸਾਇਆ ਸੀ 'ਗੁਰੂ ਕਾ ਲਾਹੌਰ'

ਦਰਅਸਲ ਜਦੋਂ ਥਾਣਾ ਐਸਐਚਓ ਅਤੇ ਉਹਨਾਂ ਦੀ ਟੀਮ ਪਿੰਡ ਦੇਸੂਮਾਜਪਾ ਤੋਂ ਥਾਣੇ ਵੱਲ ਜਾ ਰਹੀ ਸੀ ਤਾਂ ਕੁਝ ਨੌਜਵਾਨ ਰਾਤ 12.15 ਵਜੇ ਟ੍ਰੈਕਟਰ ਉੱਤੇ ਉੱਚੀ ਗੀਤ ਲਗਾ ਕੇ ਜਾ ਰਹੇ ਸੀ। ਐਸਐਚਓ ਨੇ ਦੱਸਿਆ ਕਿ ਨੌਜਵਾਨਾਂ ਨੂੰ ਸ਼ਰਾਬ ਪੀਤੀ ਹੋਈ ਸੀ। ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਪੁਲਿਸ ਟੀਮ ਉੱਤੇ ਹਮਲਾ ਕੀਤਾ।

ਇਹ ਵੀ ਪੜ੍ਹੋ: ਕੋਠੀ ਬਣਾਉਣ ਲਈ ਘਟੀਆ ਸਮੱਗਰੀ ਵਰਤਣ ’ਤੇ NSB Group ਨੂੰ 35 ਲੱਖ ਦਾ ਹਰਜਾਨਾ

ਪੁਲੀਸ ਨੇ ਅਰਸ਼ਦੀਪ ਸਿੰਘ, ਮਨਿੰਦਰਜੀਤ ਸਿੰਘ, ਪਰਮਵੀਰ ਸਿੰਘ, ਹਰਮਿੰਦਰ ਸਿੰਘ, ਹਰਸ਼ਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਮੇਤ 3 ਤੋਂ 4 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹਨਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 353 (ਡਿਊਟੀ 'ਤੇ ਜਨਤਕ ਸੇਵਕ ਨੂੰ ਰੋਕਣ ਦੇ ਇਰਾਦੇ ਨਾਲ ਹਮਲਾ), 186 (ਡਿਊਟੀ ਵਿਚ ਸਰਕਾਰੀ ਕਰਮਚਾਰੀ ਨੂੰ ਰੋਕਣਾ), 148 (ਜਾਨਲੇਵਾ ਹਥਿਆਰਾਂ ਨਾਲ ਦੰਗਾ ਕਰਨਾ), 149 ਲਗਾਈਆਂ ਗਈਆਂ ਹਨ।