ਸ਼ਿਵ ਸੈਨਾ ਦੇ ਜਿਲ੍ਹਾ ਪ੍ਰਧਾਨ ਦੇ ਭਰਾ ਦਾ ਸ਼ਰੇਆਮ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਇਸ ਤੋਂ ਬਾਅਦ ਪਤੀ ਰਮੇਸ਼ ਨੈਅਰ ਭਰਾ ਨੂੰ ਲੱਭਣ ਲਈ...

Shiv sena leader ramesh nayyar brother punjab batala

ਬਟਾਲਾ: ਬਟਾਲਾ ਵਿਚ ਮੰਗਲਵਾਰ ਸਵੇਰੇ ਇਕ ਫਲ-ਸਬਜ਼ੀ ਦੇ ਆੜਤੀ ਦੀ ਕਿਸੇ ਨੇ ਗਲਾ ਕੱਟ ਕੇ ਹੱਤਿਆ ਕਰ ਦਿੱਤੀ। ਉਹਨਾਂ ਦੇ ਭਰਾ ਰਮੇਸ਼ ਨੈਅਰ ਸ਼ਿਵਸੈਨਾ ਦੇ ਪ੍ਰਦੇਸ਼ ਪ੍ਰਧਾਨ ਹਨ। ਦਸਿਆ ਜਾ ਰਿਹਾ ਹੈ ਕਿ ਉਹ ਘਰ ਤੋਂ ਆੜਤ ਤੇ ਜਾਣ ਲਈ ਨਿਕਲੇ ਸਨ ਪਰ ਜਦੋਂ ਪੌਣਾ ਘੰਟੇ ਤਕ ਵੀ ਨਹੀਂ ਪਹੁੰਚਿਆ ਤਾਂ ਉਸ ਨੂੰ ਲੱਭਣ ਲਈ ਸ਼ਿਵਸੈਨਾ ਆਗੂ ਰਮੇਸ਼ ਆਪ ਚਲੇ ਗਏ।

ਇਸ ਦੌਰਾਨ ਘਰ ਤੋਂ ਸਿਰਫ ਡੇਢ ਸੌ ਗਜ ਦੀ ਦੂਰੀ ਤੇ ਭਰਾ ਦੀ ਲਾਸ਼ ਦੇਖ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼ਿਵਸੈਨਾ ਆਗੂ ਰਮੇਸ਼ ਨੈਅਰ ਦੀ ਪਤਨੀ ਜਦੋਂ ਸੈਰ ਲਈ ਨਿਕਲੀ ਤਾਂ ਘਰ ਤੋਂ ਕਰੀਬ ਡੇਢ ਸੌ ਗਜ ਦੀ ਦੂਰੀ ਤੇ ਇਕ ਲਾਸ਼ ਪਈ ਦੇਖ ਉਹਨਾਂ ਨੇ ਅਪਣੇ ਮੋਬਾਇਲ ਤੋਂ ਫੋਟੋ ਖਿਚ ਲਈ। ਉਸ ਵਕਤ ਤਾਂ ਉਹਨਾਂ ਸੋਚਿਆ ਕਿ ਇਹ ਕਿਸੇ ਸ਼ਰਾਬੀ ਦੀ ਲਾਸ਼ ਹੈ।

ਇਸ ਗੱਲ ਦਾ ਭੇਦ ਉਦੋਂ ਖੁਲ੍ਹਿਆ, ਜਦੋਂ ਆੜਤ ਤੋਂ ਕੁੱਝ ਲੋਕ ਆ ਕੇ ਮੁਕੇਸ਼ ਦੇ ਨਾ ਪਹੁੰਚਣ ਬਾਰੇ ਪੁੱਛਣ ਲੱਗੇ। ਇਸ ਤੋਂ ਬਾਅਦ  ਪਤੀ ਰਮੇਸ਼ ਨੈਅਰ ਭਰਾ ਨੂੰ ਲੱਭਣ ਲਈ ਨਿਕਲੇ ਤਾਂ ਉਹਨਾਂ ਨੂੰ ਛੋਟੇ ਭਰਾ ਦੀ ਲਾਸ਼ ਮਿਲੀ। ਸੂਚਨਾ ਮਿਲਣ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਡੀਐਸਪੀ ਬੀਕੇ ਸਿੰਗਲਾ ਨੇ ਦਸਿਆ ਕਿ ਆੜਤੀ ਮੁਕੇਸ਼ ਨੈਅਰ ਸਵੇਰੇ 4 ਵਜੇ ਘਰ ਤੋਂ ਲਗਭਗ ਡੇਢ ਲੱਖ ਰੁਪਏ ਆੜਤ ਤੇ ਜਾਣ ਲਈ ਨਿਕਲਿਆ ਸੀ।

ਬਾਅਦ ਵਿਚ ਉਸ ਦੀ ਲਾਸ਼ ਮਿਲੀ। ਜਾਂਚ ਵਿਚ ਮਾਮਲਾ ਅਗਵਾ ਕਰ ਕੇ ਹੱਤਿਆ ਦਾ ਲੱਗ ਰਿਹਾ ਹੈ, ਕਿਉਂ ਕਿ ਇਕ ਤਾਂ ਆੜਤੀ ਦੀ ਸਕੂਟੀ ਗਾਇਬ ਹੈ। ਦੂਜਾ ਸ਼ਰੀਰ ਤੋਂ ਕਰੀਬ 30-40 ਮੀਟਰ ਦੂਰ ਭਾਰੀ ਮਾਤਰਾ ਵਿਚ ਖੂਨ ਵਹਿ ਰਿਹਾ ਹੈ। ਇਸ ਤੋਂ ਇਲਾਵਾ ਲਾਸ਼ ਤੋਂ ਕਰੀਬ ਡੇਢ ਸੌ ਮੀਟਰ ਦੂਰ ਇਕ ਮੰਦਿਰ ਦੀਆਂ ਪੌੜੀਆਂ ਤਕ ਵੀ ਖੂਨ ਦੀਆਂ ਛਿੱਟਾਂ ਮਿਲੀਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਹੱਤਿਆ ਅਤੇ ਫਿਰ ਲਾਸ਼ ਨੂੰ ਘਰ ਦੇ ਨੇੜੇ ਸੁੱਟਣ ਤੋਂ ਬਾਅਦ ਆਰੋਪੀ ਮੰਦਿਰ ਵਿਚ ਵੀ ਗਿਆ ਹੈ। ਉੱਧਰ ਇਲਾਕੇ ਵਿਚ ਇਸ ਗੱਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੁਕੇਸ਼ ਨੈਅਰ ਦੀ ਹੱਤਿਆ ਦੂਜੇ ਭਾਈਚਾਰੇ ਦੇ ਵਿਅਕਤੀ ਵੱਲੋਂ ਕੀਤੀ ਗਈ ਹੈ। ਇਸ ਘਟਨਾ ਦੇ ਵਿਰੋਧ ਵਿਚ ਸ਼ਹਿਰ ਦੀਆਂ ਕਈ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।