ਰੋਪੜ ਪੁਲਿਸ ਵੱਲੋਂ ਦੇਹ ਵਪਾਰ ਦਾ ਕੰਮ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀ.ਐਸ.ਪੀ. ਦੀ ਅਗਵਾਈ ਵਿਚ ਪੁਲਿਸ ਨੇ ਛਾਪਾ ਮਾਰ ਕੇ 08 ਲੜਕੀਆਂ ਤੇ 04 ਲੜਕੇ ਕੀਤੇ ਕਾਬੂ...

Punjab Police

ਰੂਪਨਗਰ: ਰੋਪੜ ਪੁਲਿਸ ਵਲੋਂ ਅਲੀਪੁਰ ਨੇੜੇ ਇਕ ਹੋਟਲ ਤੇ ਛਾਪਾ ਮਾਰਕੇ ਇਮਮੋਰਲ ਟਰੈਫਿਕ ਐਕਟ ਤਹਿਤ 08 ਲੜਕੀਆਂ ਤੇ 04 ਲੜਕੇ ਕੀਤੇ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਵਰਿੰਦਰਜੀਤ ਸਿੰਘ ਡੀ.ਐਸ.ਪੀ. ਨੇ ਦਸਿਆ ਕਿ ਉਹ ਖੁਦ ਪੁਲਿਸ ਪਾਰਟੀ ਸਮੇਤ ਐਸ.ਐਚ.ੳ. ਸਦਰ ਥਾਣਾ ਕੁਲਬੀਰ ਸਿੰਘ ਨਹਿਰ ਪੁਲ ਪਿੰਡ ਅਹਿਮਦਪੁਰ ਵਿਖੇ ਮੋਜੂਦ ਸਨ।

 ਤਾਂ ਕਿਸੇ ਮੁਖਬਿਰ ਨੇ ਉਨਾਂ ਨੂੰ ਅਲੀਪੁਰ ਨੇੜੇ ਇਕ ਹੋਟਲ/ਢਾਬੇ  ਵਿਚ ਦੇਹ ਵਪਾਰ ਦਾ ਕੰਮ ਕੀਤਾ ਜਾਂਦਾ ਹੈ। ਇਸ ਤੇ ਫੋਰਨ ਕਾਰਵਾਈ ਕਰਦਿਆਂ ਉਨਾਂ ਨੇ ਇਕ ਪੁਲਸ ਮੁਲਾਜ਼ਮ ਨੂੰ 500 ਦਾ ਨੋਟ ਦੇ ਕੇ ਫਰਜ਼ੀ ਗ੍ਰਾਹਕ ਬਣਾ ਕੇ ਹੋਟਲ ਵਿਖੇ ਭੇਜ ਦਿਤਾ।

ਹੋਟਲ ਤੋਂ ਫਰਜ਼ੀ ਗ੍ਰਾਹਕ ਵਲੋਂ ਇਸ਼ਾਰਾ ਕਰਨ ਤੇ ਉਨਾਂ ਵਲੋਂ ਪੁਲਿਸ ਪਾਰਟੀ ਨਾਲ ਛਾਪਾ ਮਾਰਿਆ ਗਿਆ ਤਾਂ ਪਹਿਲੀ ਮੰਜ਼ਿਲ ਤੇ ਬਣੇ ਤਿੰਨ ਕਮਰਿਆਂ ਵਿਚੋਂ ਤਿੰਨ ਜੋੜੇ ਇਤਰਾਜ਼ਯੋਗ ਹਾਲਤ ਵਿਚ ਹੋਟਲ/ਢਾਬੇ ਦੇ ਹਾਲ ਵਿਚ ਬੈਠੀਆਂ ਤਿੰਨ ਲੜਕੀਆਂ ਤੇ ਅਤੇ ਮੈਨੇਜਰ ਜਿਸ ਦੀ ਜੇਬ ਵਿਚੋਂ ਉਨਾਂ ਵਲੋਂ ਦਿਤਾ ਹੋਇਆ 500 ਦਾ ਨੋਟ ਬ੍ਰਾਮਦ ਹੋਇਆ।

ਇਸ ‘ਤੇ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਵਲੋਂ 8 ਲੜਕੀਆਂ, 03 ਲੜਕੇ ਤੇ ਹੋਟਲ ਮੈਨੇਜਰ ਖਿਲਾਫ 26 ਨੰਬਰ ਐਫ.ਆਈ.ਆਰ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ।