ਸਿੱਧੂ ਕਾਂਗਰਸ ਲਈ ਕੋਈ ਸਿਆਸੀ ਕਮਾਲ ਨਹੀਂ ਕਰ ਸਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਧੂ ਨੇ ਜਿੱਥੋਂ-ਜਿੱਥੋਂ ਕਾਂਗਰਸ ਲਈ ਪ੍ਰਚਾਰ ਕੀਤਾ ਕਾਂਗਰਸ ਉਹ ਸਾਰੀਆਂ ਸੀਟਾਂ ਹਾਰ ਗਈ

Navjot Singh Sidhu

ਪੰਜਾਬ- ਪੰਜਾਬ ਵਿਚ ਕਾਂਗਰਸ ਦੀ ਜਿੱਤ ਅਤੇ ਦੇਸ਼ ਭਰ ਵਿਚ ਹਾਰ ਤੋਂ ਬਾਅਦ ਹੁਣ ਰਡਾਰ ਉਤੇ ਨਵਜੋਤ ਸਿੰਘ ਸਿੱਧੂ ਹਨ। ਕਈ ਮੰਤਰੀਆਂ ਨੇ ਸਿੱਧੂ ਖ਼ਿਲਾਫ਼ ਮੋਰਚਾ ਵੀ ਖੋਲ੍ਹ ਦਿੱਤਾ ਹੈ। ਨਵੇਂ ਚੁਣੇ ਗਏ ਕਾਂਗਰਸੀ ਸਾਂਸਦਾਂ ਵੱਲੋਂ ਵੀ ਸਿੱਧੂ ਉਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਪੰਜਾਬ ਵਿਚ ਆਪਣੀ ਹੀ ਲੀਡਰਸ਼ਿਪ ਤੋਂ ਨਾਰਾਜ਼ ਸਿੱਧੂ ਨੂੰ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਲਈ ਪੰਜਾਬ ਤੋਂ ਬਾਹਰ ਦਾ ਜ਼ਿੰਮਾ ਸੌਂਪਿਆ ਗਿਆ।

ਸਿੱਧੂ ਨੇ ਹਾਲਾਂਕਿ ਚੋਣਾਂ ਦੇ ਆਖੀਰ ਵਿਚ ਪੰਜਾਬ ਵਿਚ ਵੀ ਪ੍ਰਚਾਰ ਕੀਤਾ। ਪਰ ਸਿੱਧੂ ਜਿੱਥੇ-ਜਿੱਥੇ ਗਏ, ਉੱਥੇ ਕਾਂਗਰਸ ਦਾ ਸੂਪੜਾ ਸਾਫ ਹੋ ਗਿਆ। ਸਿੱਧੂ ਨੇ 56 ਸੀਟਾਂ ਉਤੇ ਪ੍ਰਚਾਰ ਕੀਤਾ ਤੇ ਕਾਂਗਰਸ ਉਨ੍ਹਾਂ ਵਿਚੋਂ 49 ਸੀਟਾਂ ਹਾਰ ਗਈ। ਸਿੱਧੂ ਨੇ ਪੰਜਾਬ ਵਿਚ ਸਿਰਫ ਦੋ ਸੀਟਾਂ ਉਤੇ ਪ੍ਰਚਾਰ ਕੀਤਾ, ਪਰ ਕਾਂਗਰਸ ਦੋਵੇਂ- ਬਠਿੰਡਾ ਅਤੇ ਗੁਰਦਾਸਪੁਰ ਦੀਆਂ ਸੀਟਾਂ ਹਾਰ ਗਈ।

ਇਸੇ ਤਰ੍ਹਾਂ ਸਿੱਧੂ ਹਰਿਆਣਾ ਵਿਚ 5 ਸੀਟਾਂ ਉਤੇ ਪ੍ਰਚਾਰ ਕਰਨ ਗਏ ਤੇ ਕਾਂਗਰਸ ਸਾਰੀਆਂ ਪੰਜੇ ਸੀਟਾਂ ਹਾਰ ਗਈ। ਹਿਮਾਚਲ ਵਿਚ ਸਿੱਧੂ ਨੇ 2 ਸੀਟਾਂ ਉਤੇ ਪ੍ਰਚਾਰ ਕੀਤਾ, ਕਾਂਗਰਸ ਦੋਵੇਂ ਸੀਟਾਂ ਹਾਰ ਗਈ। ਸਿੱਧੂ ਨੇ ਸਭ ਤੋਂ ਵੱਧ ਸੀਟਾਂ ਉਤੇ ਪ੍ਰਚਾਰ ਗੁਜਰਾਤ ਵਿਚ ਕੀਤਾ। ਗੁਜਰਾਤ ਦੀਆਂ 9 ਸੀਟਾਂ ਉਤੇ ਸਿੱਧੂ ਪ੍ਰਚਾਰ ਕਰਨ ਪਹੁੰਚੇ ਤੇ ਸਾਰੀਆਂ 9 ਸੀਟਾਂ ਉਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੁੱਲ ਮਿਲਾ ਕੇ ਸਿੱਧੂ ਕਾਂਗਰਸ ਲਈ ਕੋਈ ਸਿਆਸੀ ਕਮਾਲ ਨਹੀਂ ਕਰ ਸਕੇ।