ਮਾਮੂਲੀ ਤਕਰਾਰ ਨੂੰ ਲੈ ਕੇ ਗੁਆਂਢੀਆਂ ਨੇ ਕੁੱਟ-ਕੁੱਟ ਕੇ ਬਜ਼ੁਰਗ ਦਾ ਕੀਤਾ ਕਤਲ
ਅਬੋਹਰ ਨੇ ਨੇੜਲੇ ਪਿੰਡ ਬਜੀਤਪੁਰ ਭੋਮਾ ਵਿਖੇ ਮਾਮੂਲੀ ਵਿਵਾਦ ਦੇ ਚਲਦਿਆਂ ਇਕ ਬਜ਼ੁਰਗ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਅਬੋਹਰ (ਅਰਵਿੰਦਰ ਤਨੇਜਾ): ਅਬੋਹਰ ਨੇ ਨੇੜਲੇ ਪਿੰਡ ਬਜੀਤਪੁਰ ਭੋਮਾ ਵਿਖੇ ਮਾਮੂਲੀ ਵਿਵਾਦ ਦੇ ਚਲਦਿਆਂ ਇਕ ਬਜ਼ੁਰਗ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬਜ਼ੁਰਗ ਦਾ ਨਾਂਅ ਨਾਜਰ ਸਿੰਘ ਪੁੱਤਰ ਜੀਵਨ ਸਿੰਘ ਹੈ।
ਮਿਲੀ ਜਾਣਕਾਰੀ 80 ਸਾਲਾ ਬਜ਼ੁਰਗ ਨਾਜਰ ਸਿੰਘ ਅਕਸਰ ਆਪਣੇ ਗੁਆਂਢੀਆਂ ਨੂੰ ਆਪਣੇ ਘਰ ਅੱਗੇ ਪਾਣੀ ਸੁੱਟਣ ਤੋਂ ਰੋਕਦਾ ਸੀ। ਅੱਜ ਜਦੋਂ ਉਸ ਨੇ ਗੁਆਂਢੀਆਂ ਨੂੰ ਰੋਕਿਆ ਤਾਂ ਉਹਨਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨਾਜਰ ਸਿੰਘ ਦੇ ਬੇਟੇ ਸੇਵਕ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਉਹਨਾਂ ਦੇ ਗੁਆਂਢੀ ਮਹਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਪਰਿਵਾਰ ਦੀ ਔਰਤਾਂ ਨੇ ਬੇਰਹਿਮੀ ਨਾਲ ਕੁੱਟਿਆ।
ਸੇਵਕ ਸਿੰਘ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਮਹਿੰਦਰ ਸਿੰਘ, ਬਲਦੇਵ ਕੌਰ ਤੇ ਬਲਜੀਤ ਕੌਰ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।