ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਨੇ ਪਿੰਡਾਂ ਨੂੰ 'ਖੁੱਲ੍ਹੇ 'ਚ ਪਖ਼ਾਨਾ ਮੁਕਤ' ਐਲਾਨ ਕੀਤਾ : ਸੁਲਤਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਦੀ ਦੂਰਦਰਸ਼ੀ ਅਤੇ ਯੋਗ ਅਗਵਾਈ ਵਿਚ ਪੰਜਾਬ ਰਾਜ ਵਿਕਾਸ 'ਤੇ ਸਫ਼ਲਤਾ ਦੀਆਂ ਨਵੀਆਂ ਕਹਾਣੀਆਂ ਲਿਖਦਾ ਜਾ ਰਿਹਾ ਹੈ ...

razia sultana

ਚੰਡੀਗੜ੍ਹ : ਕੈਪਟਨ ਅਮਰਿੰਦਰ ਦੀ ਦੂਰਦਰਸ਼ੀ ਅਤੇ ਯੋਗ ਅਗਵਾਈ ਵਿਚ ਪੰਜਾਬ ਰਾਜ ਵਿਕਾਸ 'ਤੇ ਸਫ਼ਲਤਾ ਦੀਆਂ ਨਵੀਆਂ ਕਹਾਣੀਆਂ ਲਿਖਦਾ ਜਾ ਰਿਹਾ ਹੈ ਅਤੇ ਅਸੀਂ ਸੂਬੇ ਦੇ ਸਮੁੱਚੇ ਪੇਂਡੂ ਖੇਤਰ ਨੂੰ ਖੁੱਲ੍ਹੇ ਵਿਚ ਪਖ਼ਾਨਾ ਤੋਂ ਮੁਕਤ ਕਰਵਾਉਣ ਵਿਚ ਸਫ਼ਲ ਹੋਏ ਹਾਂ ਜੋ ਕਿ ਮਾਣ ਵਾਲੀ ਗੱਲ ਹੈ।  ਇਹ ਖ਼ੁਲਾਸਾ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾਂ ਨੇ ਕੀਤਾ।

ਸੁਲਤਾਨਾਂ ਨੇ ਦਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਦੇ ਅਧੀਨ ਪੰਜਾਬ ਦਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ, ਪੇਂਡੂ ਖੇਤਰਾਂ ਵਿਚ ਪਾਣੀ ਦੀ ਗੁਣਵੱਤਾ ਦੀ ਲਗਾਤਾਰ ਜਾਂਚ ਕਰਨ ਅਤੇ ਖੁੱਲ੍ਹੇ ਵਿਚ ਪਖ਼ਾਨਾ ਕਰਨ ਦੀ ਦਰ ਨੂੰ ਘਟਾਉਣ ਲਈ ਵਚਨਬੱਧ ਹੈ।