ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋਣ 'ਤੇ ਉਠੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਥੇ ਨਸ਼ਾ ਸ਼ਰੇਆਮ ਵਿਕਣ ਅਤੇ ਇਸ ਦੀ ਵਰਤੋਂ ਕਾਰਨ ਹੋ ਰਹੀਆਂ ਮੌਤਾਂ ਕਰਨ ਸੋਸ਼ਲ ਮੀਡੀਏ ਰਾਹੀਂ ਕੈਪਟਨ ਸਰਕਾਰ ਦੀ ਖੂਬ ਆਲੋਚਨਾਂ....

Kultar Singh Sandhwan

ਕੋਟਕਪੂਰਾ : ਜਿਥੇ ਨਸ਼ਾ ਸ਼ਰੇਆਮ ਵਿਕਣ ਅਤੇ ਇਸ ਦੀ ਵਰਤੋਂ ਕਾਰਨ ਹੋ ਰਹੀਆਂ ਮੌਤਾਂ ਕਰਨ ਸੋਸ਼ਲ ਮੀਡੀਏ ਰਾਹੀਂ ਕੈਪਟਨ ਸਰਕਾਰ ਦੀ ਖੂਬ ਆਲੋਚਨਾਂ ਹੋ ਰਹੀ ਹੈ, ਉਥੇ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਕੱਲ ਨਸ਼ੇ ਕਾਰਨ ਹੋਈ ਮੌਤ ਨੇ ਸਥਾਨਕ ਪੁਲਿਸ ਲਈ ਸਿਰਦਰਦੀ ਪੈਦਾ ਕਰ ਦਿਤੀ ਹੈ। ਉਕਤ ਮੌਤ ਸਬੰਧੀ ਵਾਇਰਲ ਹੋਏ ਵੀਡੀਓ ਕਲਿੱਪਾਂ ਰਾਹੀਂ ਪੁਲਿਸ 'ਤੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਦੇ ਦੋਸ਼ ਲੱਗੇ ਹਨ।

ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਸਰਕਾਰ ਅਤੇ ਸਥਾਨਕ  ਪੁਲਿਸ ਪ੍ਰਸ਼ਾਸ਼ਨ ਵਿਰੁਧ ਨਿਸ਼ਾਨਾ ਸਾਧਦਿਆਂ ਆਖਿਆ ਕਿ ਚਾਰ ਹਫਤੇ 'ਚ ਨਸ਼ਾ ਖ਼ਤਮ ਕਰਨ ਵਾਲੀ ਕੈਪਟਨ ਸਰਕਾਰ ਦੇ ਰਾਜ 'ਚ ਅੱਜ ਵੀ ਪੰਜਾਬ ਦੇ ਹਰ ਕੋਨੇ 'ਚ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਦੀ ਬਹੁਤਾਤ ਹੈ। ਕੋਟਕਪੂਰਾ ਸ਼ਹਿਰ ਦੇ ਪ੍ਰੇਮ ਨਗਰ 'ਚ ਇਕ ਨੌਜਵਾਨ ਲੜਕੇ ਦੀ ਨਸ਼ੇ ਦੀ ਹਾਲਤ 'ਚ ਹੋਈ ਮੌਤ ਨੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ ਲਾ ਦਿਤਾ ਹੈ ਕਿਉਂਕਿ ਵਾਇਰਲ ਹੋਏ ਵੀਡੀਓ ਕਲਿੱਪ ਸਪੱਸ਼ਟ ਕਰਦੇ ਹਨ ਕਿ ਪ੍ਰੇਮ ਨਗਰ 'ਚ ਪੁਲਿਸ ਦੀ ਮਿਲੀਭੁਗਤ ਨਾਲ ਸ਼ਰੇਆਮ ਨਸ਼ੇ ਦੀ ਤਸਕਰੀ ਹੋ ਰਹੀ ਹੈ।  

ਕੁਲਤਾਰ ਸਿੰਘ ਸੰਧਵਾਂ ਨੇ ਪੁਲਿਸ ਅਧਿਕਾਰੀਆਂ ਨੂੰ ਪੁਛਿਆ ਕਿ ਇਨ੍ਹਾਂ ਨੌਜਵਾਨਾਂ ਕੋਲ ਨਸ਼ਾ ਪਹੁੰਚ ਕਿਵੇਂ ਜਾਂਦਾ ਹੈ? ਕਿਹੜੀਆਂ ਤਾਕਤਾਂ ਇਸ ਦੀਆਂ ਜ਼ਿਮੇਵਾਰ ਹਨ? ਉਨਾ ਦੁਖ ਪ੍ਰਗਟਾਇਆ ਕਿ ਪੰਜਾਬ 'ਚ ਦਿਨ ਬ ਦਿਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਅਤੇ ਸਰਕਾਰ ਹੱਥਾਂ 'ਤੇ ਹੱਥ ਧਰ ਕੇ ਬੈਠੀ ਹੈ£ਉਨਾ ਕਿਹਾ ਕਿ ਜਿੱਥੇ ਪੰਜਾਬ 'ਚ ਨਸ਼ਾ ਕਰਕੇ ਨੌਜਵਾਨ ਗਲਤ ਰਾਹ ਪੈ ਰਹੇ ਹਨ, ਉਥੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਵੀ ਬੁਰੀ ਤਰਾਂ ਫੇਲ ਹੈ£ ਦਿਨ ਦਿਹਾੜੇ ਕੌਂਸਲਰ ਦੀ ਹੱਤਿਆ, ਰੇਤ ਮਾਫੀਆ ਵੱਲੋ ਵਿਧਾਇਕ ਉੱਤੇ ਹਮਲਾ ਆਦਿਕ ਘਟਨਾਵਾਂ ਤੋਂ ਲੱਗਦਾ ਹੈ ਕਿ ਪੰਜਾਬ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ

 ਨਸ਼ਾ ਤਸਕਰ, ਰੇਤ ਮਾਫ਼ੀਆ, ਗੁੰਡਾ ਗਰਦੀ ਪੰਜਾਬ ਵਿੱਚ ਬੇਖੌਫ ਹੈ। ਸ੍ਰੀ ਸੰਧਵਾਂ ਨੇ ਨਸੀਅਤ ਦਿੰਦਿਆਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇ ਅਤੇ ਜੋ ਨੌਜਵਾਨ ਇਸ ਰਾਹ 'ਤੇ ਤੁਰ ਪਏ ਹਨ, ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ ਤਾਂ ਕਿ ਜਿਸ ਤਰਾਂ ਅੱਜ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਭਰਾ ਨਸ਼ੇ ਦੀ ਭੇਂਟ ਚੜ ਗਿਆ, ਇਹੋ ਜਿਹੇ ਕਿੰਨੇ ਹੀ ਹੋਰ ਨੌਜਵਾਨ ਹਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਬਚਾਇਆ ਜਾ ਸਕਦਾ ਹੈ।