ਨਸ਼ੇ ਨਾਲੋਂ ਸੋਨੇ ਦੀ ਤਸਕਰੀ ਕਰੋ, ਆਸਾਨੀ ਨਾਲ ਮਿਲਦੀ ਏ ਜ਼ਮਾਨਤ : ਭਾਜਪਾ ਵਿਧਾਇਕ
ਬਿਲਾੜਾ ਤੋਂ ਭਾਜਪਾ ਵਿਧਾਇਕ ਅਰਜੁਨ ਲਾਲ ਗਰਗ ਨੇ ਇਕ ਰੈਲੀ ਵਿਚ ਕਥਿਤ ਤੌਰ 'ਤੇ ਲੋਕਾਂ ਨੂੰ ਨਸ਼ੇ ਦੀ ਤਸਕਰੀ ਦੀ ਬਜਾਏ ਸੋਨੇ ਦੀ ਤਸਕਰੀ ...
Arjun Lal Garg
ਜੋਧਪੁਰ : ਬਿਲਾੜਾ ਤੋਂ ਭਾਜਪਾ ਵਿਧਾਇਕ ਅਰਜੁਨ ਲਾਲ ਗਰਗ ਨੇ ਇਕ ਰੈਲੀ ਵਿਚ ਕਥਿਤ ਤੌਰ 'ਤੇ ਲੋਕਾਂ ਨੂੰ ਨਸ਼ੇ ਦੀ ਤਸਕਰੀ ਦੀ ਬਜਾਏ ਸੋਨੇ ਦੀ ਤਸਕਰੀ ਕਰਨ ਦੀ ਸਲਾਹ ਦਿਤੀ ਹੈ। ਇਹ ਮਾਮਲਾ ਜਦੋਂ ਮੀਡੀਆ ਵਿਚ ਸਾਹਮਣੇ ਆਇਆ ਤਾਂ ਭਾਜਪਾ ਖੇਮੇ ਵਿਚ ਹੜਕੰਪ ਮਚ ਗਿਆ। ਗਰਗ ਨੇ ਲੋਕਾਂ ਨੂੰ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਬਜਾਏ ਸੋਨੇ ਦੀ ਤਸਕਰੀ ਕਰਨ 'ਤੇ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਹੈ।