ਗੁਰੂ ਰੰਧਾਵਾ ਵਲੋਂ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਵਾਰ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀਂ ਭਾਰਤ ਚੀਨ ਦੀ ਜੰਗ ’ਚ ਅਪਣੇ ਭਾਰਤ ਦੇਸ਼ ਲਈ ਸ਼ਹੀਦ ਹੋਏ ਪੰਜਾਬ ਦੇ ਚਾਰ ਫ਼ੌਜੀ ਵੀਰਾਂ ਦੇ ਪਰਵਾਰਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ।

Guru Randhawa

ਪਟਿਆਲਾ (ਤੇਜਿੰਦਰ ਫ਼ਤਿਹਪੁਰ): ਪਿਛਲੇ ਦਿਨੀਂ ਭਾਰਤ ਚੀਨ ਦੀ ਜੰਗ ’ਚ ਅਪਣੇ ਭਾਰਤ ਦੇਸ਼ ਲਈ ਸ਼ਹੀਦ ਹੋਏ ਪੰਜਾਬ ਦੇ ਚਾਰ ਫ਼ੌਜੀ ਵੀਰਾਂ ਦੇ ਪਰਵਾਰਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਹ ਐਲਾਨ ਪਾਲੀਵੁਡ ਅਤੇ ਬਾਲੀਵੁਡ ਦੇ ਮਸ਼ਹੂਰ ਸਿੰਗਰ ਗੁਰੂ ਰੰਧਾਵਾ ਵਲੋਂ ਕੀਤਾ ਗਿਆ। 

ਇਸ ਮੌਕੇ ਡਾ. ਇਕਬਾਲ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਇਨ੍ਹਾਂ ਚਾਰ ਸ਼ਹੀਦਾਂ ਨੂੰ ਇਕ ਇਕ ਲੱਖ ਰੁਪਏ ਦੇ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਸ਼ਹੀਦਾਂ ਦੇ ਪਰਵਾਰਾਂ ਨੂੰ ਭਰੋਸਾ ਦਵਾਇਆ ਕਿ ਜੇਕਰ ਇਨ੍ਹਾਂ ਸ਼ਹੀਦਾਂ ਦੇ ਪਰਵਾਰਾਂ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਪਵੇਗੀ ਤਾਂ ਉਹ ਉਨ੍ਹਾਂ ਦੇ ਨਾਲ ਹਮੇਸ਼ਾ ਖੜੇ ਹਨ।

ਉਨ੍ਹਾਂ ਪਰਵਾਰ ਨਾਲ ਸ਼ਹੀਦ ਦੀ ਸ਼ਹਾਦਤ ਬਾਰੇ ਦੁਖ ਸਾਂਝਾ ਕੀਤਾ ਅਤੇ ਕਿਹਾ ਕਿ ਇਹ ਕੁਰਬਾਨੀ ਦੇਸ਼ ਦੇ ਇਤਿਹਾਸ ’ਚ ਬੇਮਿਸਾਲ ਹੈ। ਇਸ ਮੌਕੇ ਸਮਾਜ ਸੇਵੀ ਜਗਤਾਰ ਜੱਗੀ, ਅੰਗਰੇਜ ਵਿਰਕ, ਵੈਟਰਨਰੀ ਇੰਸਪੈਕਟਰ ਰਾਜੀ ਮਲਹੋਤਰਾ, ਸੰਦੀਪ ਚੌਧਰੀ, ਮੁਕੇਸ਼ ਕੁਮਾਰ, ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਮੰਨਣ ਆਦਿ ਹਾਜ਼ਰ ਸਨ।