ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ ਹਿੱਤ ਵਿਸ਼ੇਸ਼ ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿਜ਼ਿਟ ਦੌਰਾਨ ਵੇਖਿਆ ਗਿਆ ਕਿ ਬਹੁਤ...

School Student

ਚੰਡੀਗੜ੍ਹ: ਮੁੱਖ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿਜ਼ਿਟ ਦੌਰਾਨ ਵੇਖਿਆ ਗਿਆ ਕਿ ਬਹੁਤ ਸਾਰੇ ਸਕੂਲਾਂ ਵੱਲੋਂ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਵੱਖ-ਵੱਖ ਢੰਗ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਲਾਇਬ੍ਰੇਰੀਅਨਜ਼ ਦੀ ਲਗਾਈ ਵਰਕਸ਼ਾਪ ਵਿਚ ਇਹ ਮਹਿਸੂਸ ਕੀਤਾ ਗਿਆ ਕਿ ਸਕੂਲੀ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਨਾਲ ਵੱਧ ਤੋਂ ਵੱਧ ਜੋੜਿਆ ਜਾਵੇ।

ਸਰਕਾਰੀ ਸਕੂਲਾਂ ਦੇ ਅਧਿਆਪਕ ਜੋ ਕਿ ਬਹੁਤ ਵਧੀਆ ਲੇਖਕ ਉੱਘੇ ਸਾਹਿਤਕਾਰ ਹਨ ਨੇ ਮੁੱਖ ਦਫ਼ਤਰ ਵਿਖੇ ਮੀਟਿੰਗਾਂ ਦੌਰਾਨ ਦੱਸਿਆ ਕਿ ਵੱਧ ਤੋਂ ਵੱਧ ਸਾਹਿਤ ਪੜ੍ਹਨ ਨਾਲ ਵਿਦਿਆਰਥੀਆਂ ਦੀ ਸੋਚ ਦਾ ਦਾਇਰਾ ਵੱਡਾ ਹੁੰਦਾ ਹੈ ਅਤੇ ਵਿਦਿਆਰਥੀਆਂ ਵਿਚ ਸਿਰਜਨਾਤਮਿਕ ਰੂਚੀ ਨਾਲ ਵਿਦਿਆਰਥੀਆਂ ਦੀ ਸੋਚ ਦਾ ਦਾਇਰਾ ਵੱਡਾ ਹੁੰਦਾ ਹੈ ਅਤੇ ਵਿਦਿਆਰਥੀਆਂ ਵਿਚ ਸਿਰਜਨਾਤਮਿਕ ਰੂਚੀ ਪੈਦਾ ਕਰਨ ਲਈ ਲੋਕ ਸਾਹਿਤ ਦਾ ਅਹਿਮ ਯੋਗਦਾਨ ਹੁੰਦਾ ਹੈ। ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਬਹੁਤ ਕਿਤਾਬਾਂ ਹਨ ਜੋ ਕਿ ਕਈ ਵਾਰ ਅਲਮਾਰੀਆਂ ਦਾ ਸ਼ਿੰਗਾਰ ਬਣ ਕਿ ਰਹਿ ਜਾਂਦੀਆਂ ਹਨ।

ਸੋ ਸਮੇਂ ਦੀ ਲੋੜ ਹੈ ਕਿ ਲਾਇਬ੍ਰੇਰੀ ਦੀਆਂ ਵੱਧ ਤੋਂ ਵੱਧ ਕਿਤਾਬਾਂ ਵਿਦਿਆਰਥੀਆਂ ਦੇ ਹੱਥਾਂ ਵਿਚ ਹੋਣੀਆਂ ਚਾਹੀਦੀਆਂ ਹਨ। ਉਪਰੋਕਤ ਦੇ ਸਬੰਧ ਵਿਚ ਵਿਭਾਗ ਨੇ 15 ਜੁਲਾਈ ਤੋਂ 15 ਅਗਸਤ 2019 ਤੱਕ ਇਕ “ਪੁਸਤਕ ਲਹਿਰ” ਤਹਿਤ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੁਹਿੰਮ ਤਹਿਤ ਸਕੂਲ ਮੁੱਖੀ ਅਤੇ ਅਧਿਆਪਕ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰਨ। ਸੂਕਲ ਮੁੱਖੀ ਦੁਆਰਾ ਆਪਣੀ ਦੇਖ-ਰੇਖ ਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਮਰ ਵਰਗ ਅਨੁਸਾਰ ਕਿਤਾਬਾਂ ਦੀ ਵੰਡ ਕਰਵਾਈ ਜਾਵੇ।

ਇਸ ਸੰਬੰਧੀ ਫੋਟੋਜ਼ ਸ਼੍ਰੀ ਸੰਦੀਪ ਨਾਗਰ, ਡਿਪਟੀ ਐਸਪੀਡੀ (ਆਈਸੀਟੀ) ਦੇ ਮੋਬਾਇਲ ਨੰਬਰ 98148-56100 ਤੇ Whatsapp ਰਾਹੀਂ ਭੇਜੀਆਂ ਜਾਣ। ਵਿਦਿਆਰਥੀਆਂ ਦੁਆਰਾ ਪੜ੍ਹੀ ਗਈ ਕਿਤਾਬ ਸੰਬੰਧੀ ਉਸਦੇ ਵਿਚਾਰ ਸਵੇਰ ਦੀ ਸਭਾ ਵਿਚ ਸੁਣੇ ਜਾਣ, ਚੰਗਾ ਹੋਵੇ ਜੇਕਰ ਵਿਦਿਆਰਥੀਆਂ ਵੱਲੋਂ ਪੜ੍ਹੀ ਗਈ ਕਿਤਾਬ ਬਾਰੇ ਉਨ੍ਹਾਂ ਨੂੰ ਆਪਣੇ ਵਿਚਾਰ ਲਿਖਣ ਲਈ ਕਿਹਾ ਜਾਵੇ। ਚੰਗੀਆਂ ਲਿਖਤਾਂ ਨੂੰ ਸਕੂਲ ਦੇ ਸਾਲਾਨਾ ਮੈਗਜ਼ੀਨ ਵਿਚ ਯੋਗ ਸਥਾਨ ਦਿੱਤਾ ਜਾਵੇ।

ਵਿਦਿਆਰਥੀਆਂ ਦੁਆਰਾ ਪੜ੍ਹੀਆਂ ਗਈਆਂ ਕਿਤਾਬਾਂ ਦੇ ਆਧਾਰ ‘ਤੇ ਅੰਦਰ ਹਾਊਸ ਕੁਇਜ਼ ਮੁਕਾਬਲੇ, ਲੇਖ ਮੁਕਾਬਲੇ ਆਦਿ ਕਰਵਾਏ ਜਾਣ। ਇਸ ਮੁਹਿੰਮ ਦੇ ਆਖਿਰ ਵਿਚ ਕਿਸੇ ਪ੍ਰਸਿੱਧ ਹਸਤੀ, ਸਾਹਿਤਕਾਰ, ਲੇਖਕ, ਕਲਾਕਾਰ, ਪੁਰਾਣੇ ਵਿਦਿਆਰਥੀ, ਸਿੱਖਿਆ ਸ਼ਾਸਤਰੀ ਜਾਂ ਕਿਸੇ ਵਿਦਵਾਨ ਆਦਿ ਦੇ ਲੈਕਚਰ ਕਰਵਾਏ ਜਾਂ ਤਾਂ ਜੋ ਉਹ ਵਿਦਿਆਰਥੀਆਂ ਨੂੰ ਜੀਵਨ ਵਿਚ ਲਾਇਬ੍ਰੇਰੀ ਦੀ ਮਹੱਤਤਾ ਬਾਰੇ ਦੱਸਣ।