ਹਾਈ ਸਕੂਲ ਨੂੰ 5100 ਰੁਪਏ ਸਹਿਯੋਗ ਰਾਸ਼ੀ ਦਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਟਾਈ-ਬੈਲਟ ਮੁਹੱਈਆ ਕਰਵਾਉਣ ਲਈ ਪ੍ਰਾਜੈਕਟ ਕੀਤਾ ਸ਼ੁਰੂ

Rs. 5100 financial help given to Rajpura Town High School

ਰਾਜਪੁਰਾ : ਪੰਜਾਬ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਕਿਤਾਬਾਂ ਪੜ੍ਹਾਈ ਲਈ ਦਿੱਤੀਆਂ ਜਾਂਦੀਆਂ ਹਨ। ਪਰ ਜੇ ਕਿਸੇ ਸਰਕਾਰੀ ਸਕੂਲ ਦਾ ਅਧਿਆਪਕ ਜਾਂ ਸਟਾਫ਼ ਵਿਦਿਆਰਥੀਆਂ ਦੀ ਮਦਦ ਕਿਤਾਬਾਂ ਅਤੇ ਹੋਰ ਵਿਦਿਅਕ ਸਮਗਰੀ ਦੇ ਕੇ ਕਰੇ ਤਾਂ ਉਸ ਦੀ ਹੌਂਸਲਾ ਅਫਜਾਈ ਕਰਨੀ ਬਣਦੀ ਹੈ। ਅਜਿਹਾ ਹੀ ਇਕ ਨੇਕ ਕਾਰਜ ਸਰਕਾਰੀ ਹਾਈ ਸਕੂਲ ਰਾਜਪੁਰਾ ਦੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਕੀਤਾ ਹੈ। 

ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਆਪਣੀ ਨੇਕ ਕਮਾਈ ਵਿਚੋਂ 5100 ਰੁਪਏ ਸਕੂਲ ਭਲਾਈ ਫੰਡ 'ਚ ਵਿਦਿਆਰਥੀਆਂ ਲਈ ਖਰੀਦੀ ਜਾਣ ਵਾਲੀ ਟਾ ਅਤੇ ਬੈਲਟ ਲਈ ਸਹਿਯੋਗ ਵੱਜੋਂ ਦਿੱਤੇ ਹਨ। ਸਕੂਲ ਦੇ ਮੁੱਖ ਅਧਿਆਪਕ ਜਗਮੀਤ ਸਿੰਘ ਨੇ ਰਾਜਿੰਦਰ ਸਿੰਘ ਚਾਨੀ ਦਾ ਇਸ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵੀਨਾ ਕੁਸਮ ਕਿਰਨ, ਵਿਜੇ ਕੁਮਾਰ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਆਈ.ਡੀ. ਕਾਰਡ, ਟਾਈ-ਬੈਲਟ ਲਈ ਸਕੂਲ ਮੁਖੀਆਂ ਵੱਲੋਂ ਉੱਦਮ ਕੀਤੇ ਜਾ ਰਹੇ ਹਨ। ਸਕੂਲਾਂ ਨੂੰ ਸਮਾਰਟ ਸਕੂਲ ਦੀ ਸੂਚੀ ਵਿਚ ਸ਼ਾਮਲ ਕਰਨ ਲਈ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਮੁੱਖ ਅਧਿਆਪਕ ਜਗਮੀਤ ਸਿੰਘ ਅਤੇ ਸਮੂਹ ਅਧਿਆਪਕਾਂ ਵੱਲੋਂ ਵੀ ਯਤਨ ਜਾਰੀ ਹਨ।