ਸਕੂਲ ਨੇ ਕੱਟੇ ਵਿਦਿਆਰਥੀਆਂ ਦੇ ਨਾਮ, ਭੜਕੇ ਮਾਪਿਆਂ ਨੇ ਘੇਰਿਆ ਸਕੂਲ !

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਦੇ ਬੱਚਿਆਂ ਦੇ ਨਾਮ ਸਕੂਲ ਵਿਚੋਂ ਕੱਟ ਦਿੱਤੇ ਗਏ ਹਨ...

Ludhiana Parents Angry School Cut Off Students Names

ਲੁਧਿਆਣਾ: ਫ਼ੀਸਾਂ ਸਬੰਧੀ ਹਾਈਕੋਰਟ ਦਾ ਫ਼ੈਸਲਾ ਵੀ ਸਕੂਲਾਂ ਦੇ ਹੱਕ ਵਿਚ ਆਇਆ ਸੀ। ਹਾਈਕੋਰਟ ਨੇ ਕਿਹਾ ਸੀ ਕਿ ਮਾਪਿਆਂ ਨੂੰ ਬੱਚਿਆਂ ਦੀਆਂ ਫ਼ੀਸਾਂ ਦੇਣੀਆਂ ਹੀ ਪੈਣਗੀਆਂ। ਲੁਧਿਆਣਾ ਵਿਚ ਕਈ ਮਾਪੇ ਇਕੱਠੇ ਹੋ ਕੇ ਸਕੂਲ ਗਏ ਸਨ ਤਾਂ ਜੋ ਕੋਈ ਹੱਲ ਨਿਕਲ ਸਕੇ। ਪਰ ਸਕੂਲ ਵੱਲੋਂ ਗੇਟ ਹੀ ਨਹੀਂ ਖੋਲ੍ਹਿਆ ਗਿਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ।

ਉਹਨਾਂ ਦੇ ਬੱਚਿਆਂ ਦੇ ਨਾਮ ਸਕੂਲ ਵਿਚੋਂ ਕੱਟ ਦਿੱਤੇ ਗਏ ਹਨ ਤੇ ਉਹਨਾਂ ਨੂੰ ਵਸਟਐਪ ਵਿਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ। ਅਧਿਆਪਕਾਂ ਦਾ ਇਹੀ ਕਹਿਣਾ ਹੈ ਜੇ ਉਹ ਜਲਦ ਤੋਂ ਜਲਦ ਫ਼ੀਸ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਹਨਾਂ ਦਾ ਨਤੀਜਾ ਤੇ ਨਾ ਹੀ ਮਾਰਕਸ਼ੀਟ ਕੁੱਝ ਵੀ ਨਹੀਂ ਦਿੱਤਾ ਜਾਵੇਗਾ। ਉੱਥੇ ਹੀ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਸਮੇਂ ਕੋਈ ਰੁਜ਼ਗਾਰ ਨਹੀਂ ਹੈ ਉਹਨਾਂ ਦਾ ਕੰਮ ਠੱਪ ਹੋ ਚੁੱਕਾ ਹੈ।

ਉਹਨਾਂ ਦੀਆਂ ਹੋਰ ਵੀ ਕਈ ਲੋੜਾਂ ਹਨ ਜੋ ਕਿ ਪੂਰੀਆਂ ਨਹੀਂ ਹੋ ਪਾ ਰਹੀਆਂ। ਉਹ ਬੱਚਿਆਂ ਦੀ ਜਿੰਨੀ ਆਨਲਾਈਨ ਪੜ੍ਹਾਈ ਹੋਈ ਹੈ ਉਸ ਦੀ ਫ਼ੀਸ ਦੇਣ ਨੂੰ ਤਿਆਰ ਹਨ ਪਰ ਜਿਸ ਸਮੇਂ ਤੋਂ ਪੜ੍ਹਾਈ ਬੰਦ ਪਈ ਹੈ ਉਹ ਉਸ ਦੇ ਪੈਸੇ ਨਹੀਂ ਦੇ ਸਕਦੇ। ਸਕੂਲ ਵੱਲੋਂ 250 ਰੁਪਏ ਵਧਾ ਕੇ ਫ਼ੀਸ ਦੀ ਮੰਗ ਕੀਤੀ ਜਾ ਰਹੀ ਹੈ ਤੇ ਦਾਖ਼ਲਾ ਫ਼ੀਸ ਵੀ ਹਰ ਸਾਲ ਮੰਗਦੇ ਹਨ।

ਉੱਥੇ ਹੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਾਪਿਆਂ ਕੋਲੋਂ ਫ਼ੀਸ ਜਮ੍ਹਾਂ ਕਰਵਾਉਣ ਤੇ ਉਹਨਾਂ ਦੇ ਨਾਮ ਸਕੂਲ ਵਿਚੋਂ ਕੱਟ ਦਿੱਤੇ ਗਏ ਹਨ। ਕੰਮ ਬੰਦ ਹੋਣ ਕਾਰਨ ਉਹਨਾਂ ਦੇ ਮਾਪੇ ਫ਼ੀਸ ਨਹੀਂ ਦੇ ਸਕਦੇ। ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਨੇ ਮਾਪਿਆਂ ਵੱਲੋਂ ਲਗਾਏ ਜਾ ਰਹੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ, “ਉਹਨਾਂ ਵੱਲੋਂ ਕੋਈ ਵਾਧੂ ਚਾਰਜ ਨਹੀਂ ਮੰਗਿਆ।

ਟ੍ਰਾਂਸਪੋਰਟ ਫੀਸ 300 ਹੈ ਤੇ ਹੋਰ ਕਈ ਫੰਕਸ਼ਨ ਕਰਵਾਏ ਜਾਂਦੇ ਹਨ ਪਰ ਉਹਨਾਂ ਲਈ ਵੀ ਕਦੇ ਕੋਈ ਪੈਸਾ ਨਹੀਂ ਲਿਆ ਗਿਆ। ਮਾਪਿਆਂ ਵੱਲੋਂ ਸਰਾਸਰ ਝੂਠ ਬੋਲਿਆ ਜਾ ਰਿਹਾ ਹੈ।” ਉਹਨਾਂ ਅੱਗੇ ਕਿਹਾ ਕਿ ਜਿਹੜੇ ਮਾਪੇ ਸਕੂਲ ਦੇ ਬਾਹਰ ਆ ਕੇ ਖੜਦੇ ਹਨ ਉਹਨਾਂ ਦੀ ਆਦਤ ਹੈ ਉਹ ਸਾਲ ਹੀ ਫ਼ੀਸ ਸਮੇਂ ਰੌਲਾ ਪਾਉਂਦੇ ਹਨ। ਉਹਨਾਂ ਨੇ ਬਹੁਤ ਸਾਰੇ ਬੱਚਿਆਂ ਦੀਆਂ ਫ਼ੀਸਾਂ ਮੁਆਫ਼ ਕੀਤੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।