ਪਿਤਾ ਦਾ ਦੁੱਖ ਦੇਖ ਸਕੂਲ ‘ਚ ਪੜ੍ਹਦੇ ਬੱਚੇ ਨੇ ਖੜੀ ਕੀਤੀ ਕਰੋੜਾਂ ਦੀ ਕੰਪਨੀ
ਹੁਣ 2 ਸਾਲ ਵਿਚ 100 ਕਰੋੜ ਕਮਾਉਣ ਦਾ ਟੀਚਾ
ਨਵੀਂ ਦਿੱਲੀ- ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਸਕੂਲ ਵਿਚ ਪੜ੍ਹ ਰਹੇ ਬੱਚੇ ਨੇ ਇਕ ਕੰਪਨੀ ਸ਼ੁਰੂ ਕੀਤੀ ਅਤੇ 2 ਸਾਲਾਂ ਵਿਚ ਕੰਪਨੀ ਦਾ ਟੀਚਾ 100 ਕਰੋੜ ਰੁਪਏ ਪ੍ਰਾਪਤ ਕਰਨਾ ਦਾ ਰੱਖਥਿਆ ਹੈ। ਜੀ ਹਾਂ ਮੁੰਬਈ ਦੇ ਤਿਲਕ ਮੇਹਤਾ ਨੇ ਛੋਟੀ ਉਮਰ ਵਿਚ ਜੋ ਮੁਕਾਮ ਹਾਸਿਲ ਕੀਤਾ ਹੈ। ਉਹ ਉਸ ਨੂੰ ਬਾਕੀ ਬੱਚਿਆਂ ਤੋਂ ਅਲੱਗ ਬਣਾ ਦਿੰਦਾ ਹੈ।
ਇਕ ਉਦਯੋਗਪਤੀ ਬਣਨ ਦੀ ਇੱਛਾ ਨਾਲ, ਤਿਲਕ ਨੇ ਪੇਪਰਜ਼ ਅਤੇ ਪਾਰਸਲਜ਼ (ਪੀ.ਐੱਨ.ਪੀ.) ਨਾਮਕ ਇਕ ਲਾਜਿਸਟਿਕਸ ਸਰਵਿਸ ਕੰਪਨੀ ਸ਼ੁਰੂ ਕੀਤੀ। ਪੇਪਰ ਅਤੇ ਪਾਰਸਲ ਛੋਟੇ ਪਾਰਸਲ ਦੀ ਡਿਲੀਵਰੀ ਕਰਦੀ ਹੈ। ਤਿਲਕ ਦੇ ਅਨੁਸਾਰ, ਪਿਛਲੇ ਸਾਲ ਮੈਨੂੰ ਸ਼ਹਿਰ ਦੇ ਦੂਜੇ ਸਿਰੇ ਤੋਂ ਕੁਝ ਕਿਤਾਬਾਂ ਦੀ ਤੁਰੰਤ ਲੋੜ ਸੀ। ਪਿਤਾ ਕੰਮ ਤੋਂ ਥੱਕ ਕੇ ਆਏ ਸਨ, ਇਸ ਲਈ ਮੈਂ ਉਨ੍ਹਾਂ ਨੂੰ ਆਪਣੇ ਕੰਮ ਲਈ ਕਹਿ ਨਹੀਂ ਸਕਦਾ ਸੀ।
ਦੋਈ ਦੂਜ ਅਜਿਹਾ ਨਹੀਂ ਸੀ ਜਿਸ ਨੂੰ ਕਿਹਾ ਜਾ ਸਕੇ। ਇਸ ਹੀ ਵਿਚਾਰ ਨੂੰ ਕਾਰੋਬਾਰ ਬਣਾ ਕੇ ਕੰਪਨੀ ਖੜ੍ਹੀ ਹੋਈ। ਤਿਲਕ ਨੇ ਇਹ ਵਿਚਾਰ ਇਕ ਬੈਂਕਰ ਨੂੰ ਦੱਸਿਆ। ਬੈਂਕਰ ਨੇ ਇਹ ਵਿਚਾਰ ਪਸੰਦ ਕੀਤਾ ਅਤੇ ਤਿਲਕ ਦੀ ਸ਼ੁਰੂਆਤੀ ਕੰਪਨੀ ਨੂੰ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਜੋਂ ਲੈਣ ਲਈ ਆਪਣੀ ਨੌਕਰੀ ਛੱਡਣ ਦਾ ਵਾਅਦਾ ਕੀਤਾ।
ਤਿਲਕ ਨੇ ਮੁੰਬਈ ਦੇ ਡੱਬਾ ਵਾਲਿਆਂ ਦੇ ਵਿਸ਼ਾਲ ਨੈਟਵਰਕ ਦਾ ਫਾਇਦਾ ਉਠਾਇਆ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਪਾਰਸਲ ਨੂੰ 24 ਘੰਟਿਆਂ ਦੇ ਅੰਦਰ ਮੰਜ਼ਿਲ ਤੱਕ ਪਹੁੰਚਾ ਦਿੱਤਾ ਜਾਵੇ। ਪੀ ਐਨ ਪੀ ਸੇਵਾਵਾਂ ਜ਼ਿਆਦਾਤਰ ਪੈਥੋਲੋਜੀ ਲੈਬ, ਬੁਟੀਕ ਦੁਕਾਨਾਂ ਅਤੇ ਬ੍ਰੋਕਰੇਜ ਕੰਪਨੀਆਂ ਜਹਿ ਗ੍ਰਾਹਕਾਂ ਦੁਆਰਾ ਲਈਆਂ ਜਾਂਦੀਆਂ ਹਨ।
ਹੁਣ ਤਿਲਕ ਮੇਹਤਾ ਨੇ 2020 ਤੱਕ ਕੰਪਨੀ ਦਾ ਟੀਚਾ 100 ਕਰੋੜ ਦਾ ਰੱਖਿਆ ਹੈ। ਉਸੇ ਸਮੇਂ, ਉਹ ਚਾਹੁੰਦਾ ਹੈ ਕਿ ਕੰਪਨੀ ਲਾਜਿਸਟਿਕਸ ਮਾਰਕੀਟ ਵਿਚ 20 ਪ੍ਰਤੀਸ਼ਤ ਤੱਕ ਵਧੇ। ਪੀ ਐਨ ਪੀ ਆਪਣਾ ਕੰਮ ਮੋਬਾਈਲ ਐਪਲੀਕੇਸ਼ਨ ਦੁਆਰਾ ਕਰਦਾ ਹੈ। ਕੋਰੋਨਾ ਸੰਕਟ ਤੋਂ ਪਹਿਲਾਂ ਕੰਪਨੀ ਵਿਚ ਲਗਭਗ 200 ਕਰਮਚਾਰੀ ਨੌਕਰੀ ਕਰ ਰਹੇ ਸਨ।
ਨਾਲ ਹੀ, 300 ਤੋਂ ਵੱਧ ਡਿੱਬਾ ਵਾਲੇ ਵੀ ਜੁੜੇ ਹੋਏ ਸਨ। ਡਿੱਬਾਵਾਲਿਆਂ ਦੀ ਮਦਦ ਨਾਲ, ਕੰਪਨੀ ਹਰ ਹੋਜ਼ 1200 ਤੋਂ ਵੱਧ ਪਾਰਸਲ ਸਪਲਾਈ ਕਰ ਰਹੀ ਸੀ। ਉਸੇ ਸਮੇਂ 3 ਕਿੱਲੋ ਤੱਕ ਪਾਰਸਲ ਸਪੁਰਦ ਕੀਤੇ ਜਾ ਰਹੇ ਸਨ। ਡੱਬੇ ਵਾਲੇ ਇਕ ਪਾਰਸਲ ਨੂੰ ਪਹੁੰਚਾਉਣ ਲਈ 40 ਤੋਂ 180 ਰੁਪਏ ਲੈਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।