300 ਬਿਮਾਰੀਆਂ ਤੋਂ ਬਚਣ ਲਈ ਇਹ ਪੌਦਾ ਜ਼ਰੂਰ ਲਗਾਓ ਆਪਣੇ ਘਰ, Majhi ਨੇ ਕੀਤੀ ਅਪੀਲ

ਏਜੰਸੀ

ਖ਼ਬਰਾਂ, ਪੰਜਾਬ

ਕਿਵੇਂ ਬਚਾਉਂਦਾ ਹੈ ਬਿਮਾਰੀਆਂ ਤੋਂ ਸੁਹੰਜਣਾ ਪੌਦਾ  

Plant Trees Trees Plantation Rid Of Disease Bhai Harjinder Singh Majhi

ਮੋਗਾ: ਸਾਉਣ ਮਹੀਨਾ ਸ਼ੁਰੂ ਹੁੰਦੇ ਹੀ ਦਰੱਖਤ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਜਾਂਦਾ ਹੈ ਪਰ ਹਰ ਵਾਰ ਪਿੰਡ ਵਿੱਚ ਸਿਰਫ ਆਮ ਦਰੱਖ਼ਤ ਲਗਦੇ ਹਨ। ਪਰ ਇਸ ਵਾਰ ਭਾਈ ਹਰਜਿੰਦਰ ਸਿੰਘ ਮਾਝੀ ਨੇ ਇਕ ਅਹਿਮ ਕਦਮ ਚੁੱਕਿਆ ਹੈ ਜਿਸ ਵਿਚ ਉਹਨਾਂ ਨੇ ਹਰ ਪਿੰਡ ਨੂੰ ਅਪੀਲ ਕੀਤੀ ਹੈ ਕੇ ਕੋਰੋਨਾ ਮਹਾਂਮਾਰੀ ਦੇ ਚਲਦੇ ਸਾਨੂੰ ਆਪਣੇ ਘਰ ਵਿਚ ਸੁਹੰਜਣਾ ਪੌਦਾ ਲਗਾਉਣਾ ਚਾਹੀਦਾ ਹੈ।

300 ਬਿਮਾਰੀਆਂ ਦਾ ਇਲਾਜ ਕਰਨ ਵਾਲਾ ਇਹ ਦਵਾ ਪੌਦਾ ਸੁਹੰਜਣਾ ਘਰ-ਘਰ ਪਹੁੰਚਾਉਣ ਲਈ ਦਰਬਾਰ-ਏ-ਖਾਲਸਾ ਵੱਲੋਂ ਆਰੰਭੀ ਮੁਹਿੰਮ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਨੂੰ ਜ਼ਰੂਰੀ ਬੇਨਤੀ ਕੀਤੀ ਗਈ ਹੈ। ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਪ੍ਰਮਾਤਮਾ ਨੇ ਜਿੱਥੇ ਸਾਨੂੰ ਕਾਦਰ ਨਾਲ ਪ੍ਰੇਮ ਕਰਨ ਦੀ ਪ੍ਰੇਰਨਾ ਬਖ਼ਸ਼ੀ ਹੈ ਉੱਥੇ ਹੀ ਕੁਦਰਤ ਦੀ ਵੀ ਬਹੁਤ ਕਦਰ ਕੀਤੀ ਹੈ।

ਕੁਦਰਤੀ ਦਾਤਾਂ ਦੀ ਸੰਭਾਲ ਵਾਲੇ ਪਾਸੇ ਬਖ਼ਸ਼ਿਸ਼ ਕਰ ਕੇ ਸਾਨੂੰ ਸਮਝਾਇਆ ਹੈ ਕਿ ਕੁਦਰਤ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਸਰਦਾਰ ਹਰਦਿਆਲ ਸਿੰਘ ਘਰਿਆਲਾ ਤੇ ਸਰਦਾਰ ਗੁਰਮੁੱਖ ਸਿੰਘ ਰੰਗੀਲਪੁਰ ਅਤੇ ਸੰਗਤ ਦੇ ਸਹਿਯੋਗ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਕ ਬਹੁਤ ਮਹੱਤਵਪੂਰਨ ਦਵਾ ਪੌਦਾ ਸੁਹੰਜਣਾ ਜਿਸ ਨੂੰ ਤਿਆਰ ਕਰ ਕੇ ਪੰਜਾਬ ਦੇ ਲੋਕਾਂ ਤਕ ਪਹੁੰਚਾਇਆ ਜਾਵੇ।

ਮਾਹਰਾਂ ਦਾ ਕਹਿਣਾ ਹੈ ਕਿ 300 ਤੋਂ ਵੱਧ ਬਿਮਾਰੀਆਂ ਦਾ ਇਲਾਜ ਇਸ ਪੌਦੇ ਰਾਹੀਂ ਕੀਤਾ ਜਾਂਦਾ ਹੈ। ਮੋਗੇ ਜ਼ਿਲ੍ਹੇ ਵਿਚ 2 ਤੋਂ ਢਾਈ ਹਜ਼ਾਰ ਪੌਦਾ ਤਿਆਰ ਕਰ ਲਿਆ ਹੈ। ਉਹਨਾਂ ਨੇ ਨੌਜਵਾਨ ਕਲੱਬਾਂ, ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਪਣੇ ਪਿੰਡਾਂ, ਇਲਾਕਿਆਂ ਵਿਚ ਇਹਨਾਂ ਨੂੰ ਲਿਆਉਣਾ ਚਾਹੁੰਦੇ ਹਨ ਤਾਂ ਉਹ ਇਹਨਾਂ ਪੌਦਿਆਂ ਨੂੰ ਚੰਗੀ ਤਰ੍ਹਾਂ ਪੈਕ ਕਰ ਲੈਣ।

ਇਸ ਦੇ ਬੀਜ ਪਬਲਿਕ ਗਰੋਸਰੀ ਸਟੋਰ ਨਿਹਾਰ ਸਿੰਘ ਵਾਲਾ ਤੋਂ ਬਿਲਕੁੱਲ ਮੁਫ਼ਤ ਵੰਡੇ ਜਾ ਰਹੇ ਹਨ। ਜੇ ਇਸੇ ਤਰ੍ਹਾਂ ਦੇ ਦਰਖ਼ਤ ਹਰ ਪਿੰਡ ਵਿਚ ਲੱਗਣਗੇ ਤਾਂ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲ ਸਕਦੀ ਹੈ ਇਸ ਲਈ ਹਰ ਕਿਸੇ ਨੂੰ ਆਪਣੇ ਘਰ ਵਿਚ ਸੁਹੰਜਣਾ ਪੌਦਾ ਲਗਾਉਣਾ ਬਹੁਤ ਜ਼ਰੂਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।